12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਸੀ.ਬੀ.ਐੱਸ.ਈ ਰਿਸੋਰਸ ਪਰਸਨ ਬਣੀ ਇੰਪੀਰੀਅਲ ਸਕੂਲ ਦੀ ਹੈੱਡ ਮਿਸਟਰੈੱਸ ਨਵਨੀਤ ਦੇਵਗਨ

ਅਬੋਹਰ, 11 ਅਗਸਤ (ਵਿਵੇਕ ਹੂੜੀਆ)-ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ ਖੁਈਆਂ ਸਰਵਰ ਦੀ ਹੈੱਡ ਮਿਸਟਰੈੱਸ ਸ੍ਰੀਮਤੀ ਨਵਨੀਤ ਦੇਵਗਨ ਨੂੰ ਸੀ. ਬੀ.

ਸੀ.ਬੀ..ਐੱਸ.ਈ ਕੈਪੇਸਿਟੀ ਬਿਲਡਿੰਗ ਪ੍ਰੋਗਰਾਮ ਦੌਰਾਨ ਰਿਸੋਰਸ ਪਰਸਨ ਨਵਨੀਤ ਦੇਵਗਨ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ। ਅਜੀਤ ਤਸਵੀਰ 12-08-2026
ਅਬੋਹਰ, 11 ਅਗਸਤ (ਵਿਵੇਕ ਹੂੜੀਆ)-ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ ਖੁਈਆਂ ਸਰਵਰ ਦੀ ਹੈੱਡ ਮਿਸਟਰੈੱਸ ਸ੍ਰੀਮਤੀ ਨਵਨੀਤ ਦੇਵਗਨ ਨੂੰ ਸੀ.ਬੀ.ਐੱਸ.ਈ ਸੈਂਟਰ ਆਫ਼ ਐਕਸੀਲੈਂਸ ਲੁਧਿਆਣਾ ਵਲੋਂ ‘ਵਿਦਿਆਰਥੀਆਂ ਵਿਚ ਮਾਨਸਿਕ ਸਿਹਤ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨਾ’ ਵਿਸ਼ੇ ’ਤੇ ਕਰਵਾਏ ਕੈਪੇਸਿਟੀ ਬਿਲਡਿੰਗ ਪ੍ਰੋਗਰਾਮ ਲਈ ਰਿਸੋਰਸ ਪਰਸਨ ਨਿਯੁਕਤ ਕੀਤਾ ਗਿਆ। ਇਹ ਪ੍ਰੋਗਰਾਮ ਐੱਚ.ਐੱਸ.ਹਾਈ ਸਕੂਲ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਇਆ। ਇਸ ਦੌਰਾਨ ਨਵਨੀਤ ਦੇਵਗਨ ਨੇ ਅਧਿਆਪਕਾਂ ਨਾਲ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਅਤੇ ਭਲਾਈ ਨਾਲ ਸਬੰਧਿਤ ਅਹਿਮ ਜਾਣਕਾਰੀ ਤੇ ਆਪਣੇ ਤਜਰਬੇ ਸਾਂਝੇ ਕੀਤੇ। ਸਕੂਲ ਦੇ ਪ੍ਰਿੰਸੀਪਲ ਰਵੀ ਕੁਮਾਰ ਅਤੇ ਡਾਇਰੈਕਟਰ ਸੁਖਵਿੰਦਰ ਪਾਲ ਨੇ ਉਨ੍ਹਾਂ ਨੂੰ ਇਸ ਉਪਲਬਧੀ ਲਈ ਵਧਾਈ ਦਿੱਤੀ।
ਪਿਛਲੀ ਖ਼ਬਰ ਅਬੋਹਰ ਦੀ ਸੀਵਰੇਜ ਅਤੇ ਡਰੇਨੇਜ ਵਿਵਸਥਾ ਸੁਧਾਰਨ ਲਈ ਅਰੁਣ ਨਾਰੰਗ ਵਲੋਂ ਹਰਪਾਲ ਸਿੰਘ ਚੀਮਾ ਨਾਲ ਮੁਲਾਕਾਤ ਅਗਲੀ ਖ਼ਬਰ ਜੀ.ਏ.ਵੀ. ਜੈਨ ਆਦਰਸ਼ ਸਕੂਲ ਦੇ ਵਿਦਿਆਰਥੀਆਂ ਨੇ ਨੁੱਕੜ ਨਾਟਕ ਤੇ ਰੈਲੀ ਰਾਹੀਂ ਦਿੱਤਾ ਨਸ਼ਾ ਮੁਕਤੀ ਦਾ ਸੰਦੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।