ਅਮਨਪ੍ਰੀਤ ਕੌਰ ਨੇ ਪਤੰਗ ਪੇਂਟਿੰਗ ਮੁਕਾਬਲੇ ’ਚ ਚਮਕਾਇਆ ਪੰਜਾਬ ਦਾ ਨਾਂਅ, ਕਾਂਗਰਸ ਨੇ ਕੀਤਾ ਸਨਮਾਨਿਤ
ਅਬੋਹਰ, 18 ਅਗਸਤ (ਵਿਵੇਕ ਹੂੜੀਆ)-ਵਿਧਾਨ ਸਭਾ ਹਲਕਾ ਬੱਲੂਆਣਾ ਦੇ ਪਿੰਡ ਚਕੜਾ ਦੀ ਹੋਣਹਾਰ ਵਿਦਿਆਰਥਣ ਅਮਨਪ੍ਰੀਤ ਕੌਰ ਪੁੱਤਰੀ ਹਰਜੀਤ ਸਿੰਘ ਨੇ ਦੇਸ਼ ਪੱਧਰੀ ‘ਪਤੰਗ ਪੇਂਟਿੰਗ ਮੁਕਾਬਲੇ’ ਵਿਚ ਸ਼ਾਨਦਾਰ ਪ੍ਰਾਪਤੀ ਹਾਸਿਲ ਕੀਤੀ ਹੈ। ਦੇਸ਼ ਭਰ ਦੀਆਂ 5900 ਮੁਟਿਆਰਾਂ ’ਚੋਂ ਚੁਣੀਆਂ ਗਈਆਂ 70 ਬੇਟੀਆਂ ’ਚ ਪੰਜਾਬ ਦੀਆਂ 4 ਧੀਆਂ ਸ਼ਾਮਿਲ ਹਨ, ਜਿਨ੍ਹਾਂ ’ਚੋਂ ਇਕ ਅਮਨਪ੍ਰੀਤ ਕੌਰ ਹੈ।
ਪਿੰਡ ਚਕੜਾ ਦੀ ਹੋਣਹਾਰ ਧੀ ਅਮਨਪ੍ਰੀਤ ਕੌਰ ਨੂੰ ਸਨਮਾਨਿਤ ਕਰਦੇ ਹੋਏ ਕਾਂਗਰਸੀ ਆਗੂ ਅਤੇ ਪਰਿਵਾਰਕ ਮੈਂਬਰ। ਅਜੀਤ ਤਸਵੀਰ
19-08-2026