08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਆਸ਼ਰਮ ’ਚ ਹਫ਼ਤਾਵਾਰੀ ਸਤਿਸੰਗ ਕਰਵਾਇਆ

ਫ਼ਾਜ਼ਿਲਕਾ, 7 ਅਕਤੂਬਰ (ਦਵਿੰਦਰ ਪਾਲ ਸਿੰਘ)- ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਫ਼ਾਜ਼ਿਲਕਾ ਆਸ਼ਰਮ ਵਿਖੇ ਹਫ਼ਤਾਵਾਰੀ ਸਤਿਸੰਗ ਕਰਵਾਇਆ ਗਿਆ। ਇਸ ਮੌਕੇ ਸਾਧਵੀ ਬਲਜੀਤ ਭਾਰਤੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਵੀ ਅਧਿਆਤਮਿਕ ਯਾਤਰਾ ਦੀ ਸਫਲਤਾ ਲਈ ਪੂਰਨ ਗੁਰੂ ਦਾ ਸਮਰਪਣ ਜ਼ਰੂਰੀ ਹੈ।

ਅਜੀਤ ਡੈਸਕ 08-10-2026
ਫ਼ਾਜ਼ਿਲਕਾ, 7 ਅਕਤੂਬਰ (ਦਵਿੰਦਰ ਪਾਲ ਸਿੰਘ)- ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਫ਼ਾਜ਼ਿਲਕਾ ਆਸ਼ਰਮ ਵਿਖੇ ਹਫ਼ਤਾਵਾਰੀ ਸਤਿਸੰਗ ਕਰਵਾਇਆ ਗਿਆ। ਇਸ ਮੌਕੇ ਸਾਧਵੀ ਬਲਜੀਤ ਭਾਰਤੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਵੀ ਅਧਿਆਤਮਿਕ ਯਾਤਰਾ ਦੀ ਸਫਲਤਾ ਲਈ ਪੂਰਨ ਗੁਰੂ ਦਾ ਸਮਰਪਣ ਜ਼ਰੂਰੀ ਹੈ। ਗੁਰੂ ਦੀ ਕਿਰਪਾ ਤੋਂ ਬਿਨਾਂ ਜਪ, ਧਿਆਨ ਤੇ ਵਰਤ ਦੇ ਫਲ ਅਧੂਰੇ ਰਹਿ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਪੂਰਨ ਗੁਰੂ ਦੀਖਿਆ ਸਮੇਂ ਪ੍ਰਭੂ ਦਾ ਪ੍ਰਤੱਖ ਅਨੁਭਵ ਕਰਵਾਉਂਦੇ ਹਨ ਜਿਸ ਨਾਲ ਮਨੁੱਖ ਦੇ ਨਕਾਰਾਤਮਿਕ ਵਿਚਾਰ ਸਕਾਰਾਤਮਕਤਾ ’ਚ ਬਦਲ ਜਾਂਦੇ ਹਨ ਤੇ ਉਹ ਸਮਾਜ ਭਲਾਈ ਦੇ ਕਾਰਜਾਂ ਨਾਲ ਜੁੜਦਾ ਹੈ। ਅੱਜ ਦੇ ਤਣਾਅਪੂਰਨ ਸਮੇਂ ਵਿਚ ਬ੍ਰਹਮ ਗਿਆਨ ਹੀ ਜੀਵਨ ਨੂੰ ਸਹੀ ਦਿਸ਼ਾ ਦੇ ਸਕਦਾ ਹੈ। ਪ੍ਰੋਗਰਾਮ ਦੇ ਅੰਤ ਵਿਚ ਸਾਧਵੀ ਅਮਰਾ ਭਾਰਤੀ ਨੇ ਮਧੁਰ ਭਜਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਪਿਛਲੀ ਖ਼ਬਰ ਵਿਧਾਇਕ ਸਵਨਾ ਵਲੋਂ ਪਿੰਡਾਂ ਤੇ ਵਾਰਡਾਂ ’ਚ ਜਨ ਸਭਾਵਾਂ, ਮੌਕੇ ’ਤੇ ਹੀ ਕੀਤਾ ਸਮੱਸਿਆਵਾਂ ਦਾ ਹੱਲ ਅਗਲੀ ਖ਼ਬਰ ਜਨਗਣਨਾ 2027 ਦੇ ਦੂਜੇ ਫ਼ੇਜ਼ ਸਬੰਧੀ ਫ਼ਾਜ਼ਿਲਕਾ ’ਚ ਗਿਣਤੀਕਾਰਾਂ ਤੇ ਸੁਪਰਵਾਈਜ਼ਰਾਂ ਦੀ ਤਿੰਨ ਦਿਨਾਂ ਟਰੇਨਿੰਗ ਮੁਕੰਮਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।