ਕੋਹਲੂ ਵਿਚ ਹੱਥ ਆਉਣ ਨਾਲ ਵਿਅਕਤੀ ਗੰਭੀਰ ਜ਼ਖ਼ਮੀ
ਅਬੋਹਰ, 2 ਨਵੰਬਰ(ਵਿਵੇਕ ਹੂੜੀਆ)-ਅਬੋਹਰ ਦੇ ਪਿੰਡ ਘੱਲੂ ਦੇ ਰਹਿਣ ਵਾਲੇ ਇਕ ਵਿਅਕਤੀ ਦਾ ਕੋਹਲੂ ਚਲਾਉਂਦੇ ਸਮੇਂ ਅਚਾਨਕ ਹੱਥ ਮਸ਼ੀਨ ਵਿਚ ਆ ਜਾਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਇਸੇ ਦੌਰਾਨ ਉੱਥੋਂ ਲੰਘ ਰਹੇ ਬੱਲੂਆਣਾ ਦੇ ਵਿਧਾਇਕ ਗੋਲਡੀ ਮੁਸਾਫਿਰ ਨੇ ਮਨੁੱਖੀ ਪਹਿਲ ਕਰਦਿਆਂ ਆਪਣੀ ਪਾਇਲਟ ਗੱਡੀ ਭੇਜ ਕੇ ਮੁਲਾਜ਼ਮਾਂ ਦੀ ਮਦਦ ਨਾਲ ਜ਼ਖ਼ਮੀ ਨੂੰ ਤੁਰੰਤ ਸਿਵਲ ਹਸਪਤਾਲ ਅਬੋਹਰ ਪਹੁੰਚਾਇਆ।
ਅਜੀਤ ਡੈਸਕ
03-11-2026