15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਗੁਰੂ ਨਾਨਕ ਦੇਵ ਯੂਨਿਵਰਸਿਟੀ ਦੇ ਵਿਜ਼ੂਅਲ ਐਂਡ ਪ੍ਰਫਾਰਮਿੰਗ ਆਰਟਸ ਵਿਭਾਗ ਨੇ ਬਸੰਤ ਉਤਸਵ ਉਤਸ਼ਾਹ ਨਾਲ ਮਨਾਇਆ <br/>

ਅਜੀਤ ਡੈਸਕ 25-01-2026
ਅੰਮਿ੍ਤਸਰ, 24 ਜਨਵਰੀ (ਜਸਵੰਤ ਸਿੰਘ ਜੱਸ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪ੍ਰਫਾਰਮਿੰਗ ਆਰਟਸ ਵਿਭਾਗ ਦੇ ਮੁਖੀ ਡਾ. ਰਾਜੇਸ਼ ਸ਼ਰਮਾ ਦੀ ਅਗਵਾਈ ਹੇਠ ਬਸੰਤ ਉਤਸਵ ਮਨਾਇਆ ਗਿਆ | ਸਮਾਗਮ ਦੀ ਸ਼ੁਰੂਆਤ ਸ਼ਮਾਂ ਰੌਸ਼ਨ ਕੀਤੇ ਜਾਣ ਨਾਲ ਹੋਈ | ਇਸ ਤੋਂ ਬਾਅਦ ਵਿਭਾਗ ਦੇ ਅਧਿਆਪਕਾਂ, ਖੋਜਾਰਥੀਆਂ ਤੇ ਵਿਦਿਆਰਥੀਆਂ ਵਲੋਂ ਮਾਂ ਸਰਸਵਤੀ ਦੇ ਚਰਨਾਂ ਵਿਚ ਪੁਸ਼ਪਾਂਜਲੀ ਅਰਪਿਤ ਕੀਤੀ ਗਈ ਤੇ ਸਮਾਗਮ ਦਾ ਆਰੰਭ ਵਿਦਿਆਰਥੀਆਂ ਵਲੋਂ ਸਰਸਵਤੀ ਵੰਦਨਾ ਨਾਲ ਕੀਤਾ ਗਿਆ | ਇਸ ਪ੍ਰੋਗਰਾਮ ਵਿਚ ਐੱਮ.ਏ. ਵੋਕਲ ਦੇ ਵਿਦਿਆਰਥੀਆਂ ਵਲੋਂ ਬਸੰਤ ਰਾਗ ਦੀ ਪੇਸ਼ਕਾਰੀ ਦਿੱਤੀ ਗਈ ਤੇ ਸ਼ਬਦ ਗਾਇਨ ਵੀ ਕੀਤਾ ਗਿਆ | ਅਧਿਆਪਕ ਗੌਰਵ ਕੋਹਲੀ ਵਲੋਂ ਵੀ ਬਸੰਤ ਰਾਗ ਦਾ ਭਾਵਪੂਰਤ ਗਾਇਨ ਕੀਤਾ ਗਿਆ | ਵਿਦਿਆਰਥੀਆਂ ਨੇ ਲੋਕ ਗੀਤਾਂ ਤੇ ਕਵਾਲੀ ਦੀਆਂ ਮਨਮੋਹਕ ਪੇਸ਼ਕਾਰੀਆਂ ਨਾਲ ਵਾਤਾਵਰਨ ਨੂੰ ਸੰਗੀਤਮਈ ਰੰਗਾਂ ਨਾਲ ਭਰ ਦਿੱਤਾ | ਵਿਭਾਗ ਮੁਖੀ ਡਾ. ਰਾਜੇਸ਼ ਸ਼ਰਮਾ ਨੇ ਬਸੰਤ ਰੁੱਤ ਦੇ ਸੱਭਿਆਚਾਰਕ ਤੇ ਅਧਿਆਤਮਕ ਮਹੱਤਵ ਬਾਰੇ ਜਾਣਕਾਰੀ ਸਾਂਝੀ ਕੀਤੀ ਤੇ ਸਾਰਿਆਂ ਨੂੰ ਆਪਣੇ ਸੱਭਿਆਚਾਰ ਤੇ ਕਲਾ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਦਿੱਤੀ | ਸਮਾਗਮ ਵਿਚ ਡਾ. ਮੁਰਲੀ ਮਨੋਹਰ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਬਸੰਤ ਉਤਸਵ 'ਚ ਵਿਭਾਗ ਮੁਖੀ ਤੋਂ ਇਲਾਵਾ ਡਾ. ਸੁਪ੍ਰੀਤ, ਡਾ. ਪਿ੍ਅੰਕਾ, ਡਾ. ਰਮਨਦੀਪ, ਸਿਧਾਰਥ ਚੈਟਰਜੀ, ਡਾ. ਗੌਰਵ ਕੋਹਲੀ, ਡਾ. ਹਰਮੀਤ, ਡਾ. ਗੀਤੂ ਸਮੇਤ ਖੋਜਾਰਥੀ ਤੇ ਐੱਮ. ਏ. ਤੇ ਐੱਮ. ਪੀ. ਏ. ਸੰਗੀਤ ਦੇ ਵਿਦਿਆਰਥੀ ਹਾਜ਼ਰ ਸਨ | ਮੰਚ ਸੰਚਾਲਨ ਵਿਦਿਆਰਥਣ ਜਤਿੰਦਰ ਵਲੋਂ ਕੀਤਾ ਗਿਆ |

ਪਿਛਲੀ ਖ਼ਬਰ ਓਪਨ ਸਰਜਰੀ ਤੋਂ ਬਿਨਾਂ ਸਾਹ ਨਾਲੀ ਤੰਗ ਹੋਣ ਦਾ ਲਿਵਾਸਾ ਹਸਪਤਾਲ ਨੇ ਸਫ਼ਲ ਕੀਤਾ ਇਲਾਜ ਅਗਲੀ ਖ਼ਬਰ ਵਿਧਾਨ ਸਭਾ ਹਲਕਾ ਅੰਮਿ੍ਤਸਰ ਦੱਖਣੀ ਅਧੀਨ ਐੱਸ.ਆਈ.ਆਰ. ਤਹਿਤ ਸੈਕਟਰ ਸੁਪਰਵਾਈਜ਼ਰਾਂ ਅਤੇ ਬੀ.ਐਲ.ਓਜ਼. ਦੀ ਬੈਠਕ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।