15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

'ਆਪ' ਦੇ ਹਲਕਾ ਅਟਾਰੀ ਤੋਂ ਸੰਗਠਨ ਇੰਚਾਰਜ ਗੋਲਡੀ ਬੱਲੇ ਬੱਲੇ ਵਲੋਂ 17 ਪਿੰਡਾਂ ਵਿਚ ਮੈਡੀਕਲ ਕਾਰਡ ਬਣਾਉਣ ਦੀ ਸ਼ੁਰੂਆਤ

ਆਮ ਆਦਮੀ ਪਾਰਟੀ ਦੇ ਹਲਕਾ ਸੰਗਠਨ ਇੰਚਾਰਜ ਗੁਰਸ਼ਰਨ ਸਿੰਘ ਗੋਲਡੀ ਬੱਲੇ ਬੱਲੇ ਅਟਾਰੀ ਹਲਕੇ ਅੰਦਰ ਮੈਡੀਕਲ ਕਾਰਡ ਬਣਾਉਣ ਦੀ ਸ਼ੁਰੂਆਤ ਕਰਨ ਸਮੇਂ ਸਾਥੀਆਂ ਨਾਲ | ਤਸਵੀਰ : ਰਾਜਿੰਦਰ ਸਿੰਘ ਰੂਬੀ <br/> 25-01-2026
ਅਟਾਰੀ ਸਰਹੱਦ, 24 ਜਨਵਰੀ-(ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵਲੋਂ ਪੰਜਾਬ ਅੰਦਰ ਸ਼ੁਰੂ ਕੀਤੀ ਗਈ ਮੈਡੀਕਲ ਸਹੂਲਤ ਦੀ ਸਕੀਮ ਜੋ ਹਰ ਪਰਿਵਾਰ 'ਤੇ ਲਾਗੂ ਹੋਵੇਗੀ ਜਿਸ ਸੰਬੰਧੀ ਹਲਕਾ ਅਟਾਰੀ ਦੇ ਅਨੇਕਾਂ ਪਿੰਡਾਂ ਅੰਦਰ ਸੰਗਠਨ ਇੰਚਾਰਜ ਗੁਰਸ਼ਰਨ ਸਿੰਘ ਗੋਲਡੀ ਬੱਲੇ ਬੱਲੇ ਦੀ ਅਗਵਾਈ ਵਿਚ ਮੈਡੀਕਲ ਕਾਰਡ ਬਣਾਉਣ ਦੀ ਸ਼ੁਰੂਆਤ ਕੀਤੀ ਗਈ | ਵਿਧਾਨ ਸਭਾ ਹਲਕਾ ਅਟਾਰੀ ਦੇ ਆਮ ਆਦਮੀ ਪਾਰਟੀ ਦੇ ਸੰਗਠਨ ਇੰਚਾਰਜ ਗੋਲਡੀ ਬੱਲੇ ਬੱਲੇ ਨੇ ਦੱਸਿਆ ਕਿ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਮਾਨ, ਮੁਨੀਸ਼ ਸਿਸੋਦੀਆ ਤੇ ਹਲਕਾ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਦੀ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵਲੋਂ 22 ਜਨਵਰੀ ਨੂੰ ਪੰਜਾਬ ਭਰ ਵਿਚ ਹਰ ਇੱਕ ਪਰਿਵਾਰ ਦੇ ਸਮੁੱਚੇ ਮੈਂਬਰਾਂ ਲਈ ਸ਼ੁਰੂ ਕੀਤੀ ਗਈ 10 ਲੱਖ ਰੁਪਏ ਦੀ ਮੈਡੀਕਲ ਸਹੂਲਤ ਜਿਸ ਵਿਚ ਹਰ ਪਰਿਵਾਰ ਦੀ ਚਾਰ ਮੈਂਬਰ ਇਸ ਮੈਡੀਕਲ ਸਹੂਲਤ ਵਿਚ ਸ਼ਾਮਿਲ ਹਨ, ਨੂੰ ਬਹੁਤ ਵੱਡਾ ਹਰ ਇੱਕ ਪੰਜਾਬ ਦਾ ਗਰੀਬ ਅਮੀਰ ਪਰਿਵਾਰ ਇਸ ਸਹੂਲਤ ਦਾ ਫਾਇਦਾ ਮਿਲੇਗਾ | ਗੋਲਡੀ ਬੱਲੇ ਬੱਲੇ ਨੇ ਕਿਹਾ ਕਿ ਹਲਕਾ ਅਟਾਰੀ ਅੰਦਰ ਅੱਜ 17 ਪਿੰਡਾਂ ਦੀ ਸ਼ੁਰੂਆਤ ਹੋਈ ਹੈ ਤੇ ਉਨ੍ਹਾਂ ਵਲੋਂ ਖਾਸਾ ਪਿੰਡ ਵਿਖੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨਾਲ ਪਹੁੰਚ ਕੇ ਇਹ ਸਕੀਮ ਦੀ ਸ਼ੁਰੂਆਤ ਕੀਤੀ ਗਈ | ਉਨ੍ਹਾਂ ਦੱਸਿਆ ਕਿ ਕਾਰਡ ਬਣਾਉਣ ਦੀ ਰਜਿਸਟਰੇਸ਼ਨ ਕਰਨ ਤੋਂ ਬਾਅਦ ਕੁਝ ਦਿਨਾਂ ਦੇ ਵਿਚ ਹੀ ਇਹ ਕਾਰਡ ਬਣ ਕੇ ਲਾਭਪਾਤਰੀਆਂ ਦੇ ਘਰ ਪੁੱਜਣਗੇ ਜਾਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਘਰ ਘਰ ਜਾ ਕੇ ਇਹ ਮੈਡੀਕਲ ਕਾਰਡ ਆਪ ਪਹੁੰਚਾਉਣਗੇ | ਮੈਡੀਕਲ ਕਾਰਡ ਬਣਾਉਣ ਦੀ ਸ਼ੁਰੂਆਤ ਮੌਕੇ ਸਤਵਿੰਦਰ ਸਿੰਘ ਢੋਡੀਵਿੰਡ ਬਲਾਕ ਪ੍ਰਧਾਨ, ਸੋਨੂੰ ਅਵਸਤੀ, ਰਾਮ ਸਿੰਘ ਸਰਪੰਚ ਢੁਡੀਵਿੰਡ ਯੂਥ ਬਲਾਕ ਪ੍ਰਧਾਨ ਕਵਲਜੀਤ ਸਿੰਘ ਮੋਨੂੰ ਖਾਸਾ ਪਿੰਡ ਸਮੇਤ ਹੋਰ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਹੁਦੇਦਾਰ
ਪਿਛਲੀ ਖ਼ਬਰ ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਜਨਮ ਦਿਨ ਮਨਾਇਆ <br/> ਅਗਲੀ ਖ਼ਬਰ 69ਵੀਂ ਸਕੂਲ ਖੇਡਾਂ 'ਚ ਖਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀ ਅਰਸ਼ਦੀਪ ਨੇ ਜਿੱਤੇ ਦੋ ਤਗਮੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।