10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਦਾ ਬਾਕਸਿੰਗ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ <br/>

ਅਜੀਤ ਡੈਸਕ 31-01-2026
ਅੰਮਿ੍ਤਸਰ, 30 ਜਨਵਰੀ (ਜਸਵੰਤ ਸਿੰਘ ਜੱਸ)-ਖ਼ਾਲਸਾ ਕਾਲਜ ਦੀ ਟੀਮ ਨੇ ਗੁਰੂ ਨਾਨਕ ਦੇਵ 'ਵਰਸਿਟੀ ਵਲੋਂ ਕਰਵਾਏ ਗਏ ਬਾਕਸਿੰਗ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੋਨੇ, ਚਾਂਦੀ ਤੇ ਕਾਂਸੀ ਦੇ ਮੈਡਲ ਹਾਸਿਲ ਕਰਦਿਆਂ ਕਾਲਜ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਉਕਤ ਮੁਕਾਬਲੇ ਦੌਰਾਨ 50 ਕਿਲੋਗ੍ਰਾਮ 'ਚ ਕਾਲਜ ਦੇ ਵਿਦਿਆਰਥੀ ਰਾਜਬੀਰ ਸ਼ਰਮਾ ਨੇ ਗੋਲਡ ਮੈਡਲ, 55 ਕਿਲੋਗ੍ਰਾਮ 'ਚ ਅਵਤਾਰ ਸਿੰਘ ਨੇ ਸਿਲਵਰ ਮੈਡਲ, 60 ਕਿਲੋਗ੍ਰਾਮ 'ਚ ਭੁਪਿੰਦਰ ਸਿੰਘ ਨੇ ਗੋਲਡ ਮੈਡਲ, 65 ਕਿਲੋਗ੍ਰਾਮ 'ਚ ਯੁਵਰਾਜ ਅਭੈ ਪ੍ਰਤਾਪ ਸਿੰਘ ਜੈਸਵਾਲ ਨੇ ਕਾਂਸੀ ਮੈਡਲ ਪ੍ਰਾਪਤ ਕਰਕੇ ਕਾਲਜ ਦਾ ਮਾਣ ਵਧਾਇਆ ਹੈ | ਇਸ ਉਪਲਬੱਧੀ 'ਤੇ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਾਲਜ ਪਿ੍ੰਸੀਪਲ ਡਾ. ਆਤਮ ਸਿੰਘ ਰੰਧਾਵਾ, ਖੇਡ ਮੁੱਖੀ ਡਾ. ਦਲਜੀਤ ਸਿੰਘ ਅਤੇ ਬਾਕਸਿੰਗ ਟੀਮ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਭਵਿੱਖ 'ਚ ਵੀ ਪੜ੍ਹਾਈ ਦੇ ਨਾਲ-ਨਾਲ ਹੋਰਨਾਂ ਗਤੀਵਿਧੀਆਂ 'ਚ ਇਸੇ ਤਰ੍ਹਾਂ ਪ੍ਰਾਪਤੀਆਂ ਹਾਸਿਲ ਕਰਨ ਲਈ ਸ਼ੁਭ ਇੱਛਾਵਾਂ ਦਿੱਤੀਆਂ | ਪਿ੍ੰ: ਡਾ. ਰੰਧਾਵਾ ਨੇ ਦੱਸਿਆ ਕਿ ਉਕਤ ਤੋਂ ਇਲਾਵਾ 70 ਕਿਲੋਗ੍ਰਾਮ 'ਚ ਨਵਰੂਪ ਸਿੰਘ ਨੇ ਗੋਲਡ ਮੈਡਲ, 75 ਕਿਲੋਗ੍ਰਾਮ 'ਚ ਹਰਸਿਤ ਸਿੰਘ ਨੇ ਗੋਲਡ ਮੈਡਲ, 80 ਕਿਲੋਗ੍ਰਾਮ 'ਚ ਸੁਖਬੀਰ ਸਿੰਘ ਨੇ ਗੋਲਡ ਮੈਡਲ, 85 ਕਿਲੋਗ੍ਰਾਮ 'ਚ ਸਹਿਜਪ੍ਰੀਤ ਸਿੰਘ ਨੇ ਗੋਲਡ ਮੈਡਲ, 90 ਕਿਲੋਗ੍ਰਾਮ 'ਚ ਰਾਜਨਦੀਪ ਸਿੰਘ ਨੇ ਗੋਲਡ ਮੈਡਲ ਅਤੇ 90 ਪਲਸ ਕਿਲੋਗ੍ਰਾਮ 'ਚ ਰਾਜਨਪ੍ਰੀਤ ਸਿੰਘ ਨੇ ਗੋਲਡ ਮੈਡਲ ਜਿੱਤਿਆ ਹੈ |
ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਏ ਯੂਨੀਵਰਸਿਟੀ ਬਾਕਸਿੰਗ ਮੁਕਾਬਲੇ 'ਚ ਕਾਲਜ ਦੀ ਟੀਮ ਨੇ 15ਵੇਂ ਸਾਲ ਬਾਕਸਿੰਗ ਚੈਂਪੀਅਨਸ਼ਿਪ ਜਿੱਤੀ, ਜੋ ਬਹੁਤ ਮਾਣ ਵਾਲੀ ਗੱਲ ਹੈ | ਉਨ੍ਹਾਂ ਕਿਹਾ ਕਿ ਅਮਰਜੀਤ ਸ਼ਰਮਾ ਨੇ 55 ਕਿਲੋਗ੍ਰਾਮ 'ਚ ਅਤੇ ਇੰਦਰਜੀਤ ਸਿੰਘ ਨੇ 65 ਕਿਲੋਗ੍ਰਾਮ 'ਚ ਗੋਲਡ ਮੈਡਲ ਹਾਸਿਲ ਕੀਤਾ ਹੈ, ਇਹ ਸਟੂਡੈਂਟ ਵੀ ਖਾਲਸਾ ਕਾਲਜ ਬਾਕਸਿੰਗ ਸੈਂਟਰ ਦੇ ਹੀ ਹਨ | ਇਸ ਤਰ੍ਹਾਂ ਕਾਲਜ ਦੀ ਟੀਮ ਨੇ 10 ਭਾਰ ਵਰਗ 'ਚ 10 ਗੋਲਡ ਮੈਡਲ ਜਿੱਤ ਕੇ ਯੂਨੀਵਰਸਿਟੀ ਇੰਟਰ ਕਾਲਜ ਰਿਕਾਰਡ ਕਾਇਮ ਕੀਤਾ |

ਪਿਛਲੀ ਖ਼ਬਰ ਹੋਲੀ ਮਦਰ ਅੰਤਰਯਾਮੀ ਮਾਡਰਨ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ <br/> ਅਗਲੀ ਖ਼ਬਰ ਹਿਮਾਚਲ ਪ੍ਰਦੇਸ਼ ਤੋਂ ਗੁੰਮ ਹੋਏ ਵਿਅਕਤੀ ਦੇ ਅੰਮਿ੍ਤਸਰ 'ਚ ਹੋਏ ਅੰਨੇ੍ਹ ਕਤਲ ਦੀ ਗੁੱਥੀ ਸੁਲਝੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।