23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਕੇਂਦਰੀ ਮਜ਼ਦੂਰ ਮੁਲਾਜ਼ਮ ਜਥੇਬੰਦੀਆ ਦੇ ਸੱਦੇ 'ਤੇ ਅੰਮਿ੍ਤਸਰ 'ਚ ਹੋਈ ਮੁਕੰਮਲ ਹੜਤਾਲ <br/>

ਅਜੀਤ ਡੈਸਕ 13-02-2026

ਅੰਮਿ੍ਤਸਰ, 12 ਫਰਵਰੀ (ਰੇਸ਼ਮ ਸਿੰਘ)- ਕੇਂਦਰੀ ਮਜ਼ਦੂਰ ਮੁਲਾਜ਼ਮ ਜਥੇਬੰਦੀਆ ਦੇ ਸੱਦੇ ਉਪਰ ਅੱਜ ਇੱਥੇ ਅੰਮਿ੍ਤਸਰ ਵਿਖੇ ਮੁਕੰਮਲ ਹੜਤਾਲ ਕੀਤੀ ਗਈ ਜਿਸ ਨੂੰ ੂ ਜ਼ਿਲ੍ਹੇ ਭਰ 'ਚ ਰਲਵਾਂ- ਮਿਲਵਾਂ ਹੁੰਗਾਰਾ ਮਿਲਿਆ | ਇਸ ਤਹਿਤ ਫੈਕਟਰੀਆਂ, ਬੈਂਕ, ਬਿਜਲੀ, ਰੋਡਵੇਜ਼, ਟੈਲੀਫੋਨ, ਡਾਕ, ਬੀਮਾ ਕੰਪਨੀਆਂ ਆਦਿ ਸਮੁੱਚੇ ਕੇਂਦਰੀ ਅਤੇ ਪੰਜਾਬ ਸਰਕਾਰ ਦੇ ਅਦਾਰਿਆਂ ਵਿਚ ਮਜ਼ਦੂਰ/ਮੁਲਾਜ਼ਮਾਂ ਨੇ ਹੜਤਾਲ ਕੀਤੀ ਗਈ, ਜਿਸਦੀ ਅਗਵਾਈ ਮਜ਼ਦੂਰ/ਮੁਲਾਜ਼ਮ ਜਥੇਬੰਦੀਆਂ ਏਟਕ, ਸੀਟੂ, ਹਿੰਦ ਮਜ਼ਦੂਰ ਸਭਾ, ਇੰਟਕ ਅਤੇ ਸੀ.ਟੀ.ਯੂ. ਪੰਜਾਬ ਆਦਿ ਨੇ ਕੀਤੀ | ਆਂਗਣਵਾੜੀ, ਆਸ਼ਾ ਵਰਕਰ, ਮਿਡ-ਡੇ-ਮੀਲ ਆਟੋ ਚਾਲਕ, ਪ੍ਰਾਈਵੇਟ ਟਰਾਂਸਪੋਰਟ ਡੈਮੋਕ੍ਰੇਟਿਕ ਮੁਲਾਜਮ ਫਰੰਟ ਆਦਿ ਜਥੇਬੰਦੀਆਂ ਨੇੇ ਵੀ ਹੜਤਾਲ ਵਿਚ ਪੂਰੀ ਸ਼ਮੂਲੀਅਤ ਕੀਤੀ | ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਿਲ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਜਮਹੂਰੀ ਕਿਸਾਨ ਸਭਾ, ਕੁੱਲ ਹਿੰਦ ਕਿਸਾਨ ਸਭਾ 1936, ਕਿਰਤੀ ਕਿਸਾਨ ਯੂਨੀਅਨ, ਅਜ਼ਾਦ ਸੰਘਰਸ਼ ਕਮੇਟੀ, ਕਿਰਤੀ ਕਿਸਾਨ ਯੂਨੀਅਨ ਪੰਜਾਬ, ਕੁੱਲ ਹਿੰਦ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਕਿਸਾਨ ਸੰਘਰਸ਼ ਕਮੇਟੀ (ਪਨੂੰ), ਪੰਜਾਬ ਕਿਸਾਨ ਯੂਨੀਅਨ ਆਦਿ ਦੀ ਅਗਵਾਈ ਵਿਚ ਕਿਸਾਨ ਕਾਫਲੇ ਲੈ ਕੇ ਰੈਲੀ ਵਿਚ ਸ਼ਾਮਿਲ ਹੋਏ | ਖੇਤ ਮਜ਼ਦੂਰ ਜਥੇਬੰਦੀਆਂ ਨੇ ਵੀ ਰੈਲੀ ਵਿਚ ਸ਼ਮੂਲੀਅਤ ਕੀਤੀ | ਇਸ ਮੌਕੇ ਉੱਚਾ ਪੁੱਲ (ਭੰਡਾਰੀ ਪੁੱਲ) ਵਿਖੇ ਵਿਸ਼ਾਲ ਰੈਲੀ ਕੀਤੀ ਗਈ ਜਿਸ ਨੂੰ ਬੰਤ ਸਿੰਘ ਬਰਾੜ, ਸੁੱਚਾ ਸਿੰਘ ਅਜਨਾਲਾ, ਕੁਲਵੰਤ ਸਿੰਘ ਬਾਵਾ, ਅਮਰਜੀਤ ਸਿੰਘ ਆਸਲ, ਸੁਰਿੰਦਰ ਸ਼ਰਮਾ, ਜਗਤਾਰ ਸਿੰਘ ਕਰਮਪੁਰਾ, ਦਸਵਿੰਦਰ ਕੌਰ, ਕਿ੍ਪਾਲ ਸਿੰਘ, ਬੈਂਕਾਂ ਦੇ ਆਗੂ ਰਵੀ ਰਾਜਧਾਨ, ਸੁਰੇਸ਼ ਭਾਟੀਆ, ਜਰਮਨਜੀਤ ਸਿੰਘ, ਆਂਗਣਵਾੜੀ ਮੁਲਾਜਮਾਂ ਦੀ ਆਗੂ ਤਲਵਿੰਦਰ ਕੌਰ, ਜਸਪਾਲ ਕੌਰ ਆਸ਼ਾ ਵਰਕਰਾਂ ਦੀ ਆਗੂ ਰਘਬੀਰ ਕੌਰ, ਮਿਡ-ਡੇ-ਮੀਲ ਵਰਕਰਾਂ ਦੀ ਆਗੂ ਸੁਮਨ ਰਾਣੀ, ਟੈਲੀਕਾਮ ਆਗੂ, ਕੁਲਵੰਤ ਰਾਏ ਬਾਵਾ, ਕਿਸਾਨ ਆਗੂ ਡਾ. ਸਤਨਾਮ ਸਿੰਘ ਅਜਨਾਲਾ, ਡਾ. ਪਰਮਿੰਦਰ ਸਿੰਘ, ਬਘੇਲ ਸਿੰਘ, ਲਖਬੀਰ ਸਿੰਘ ਨਿਜਾਮਪੁਰਾ, ਬਲਦੇਵ ਸਿੰਘ ਵੇਰਕਾ, ਜਤਿੰਦਰ ਸਿੰਘ ਛੀਨਾ, ਧੰਨਵੰਤ ਸਿੰਘ ਖਤਰਾਏ ਕਲ੍ਹਾਂ, ਸਵਿੰਦਰ ਸਿੰਘ ਮੀਰਾਂ ਕੋਟ, ਐਡਵੋਕੇਟ ਕੰਵਲਜੀਤ ਕੌਰ, ਹਰਜੀਤ ਸਿੰਘ ਝੀਤੇ, ਓਮਰਾਜ ਸਿੰਘ ਧਰਦਿਓ, ਗੁਰਦੇਵ ਸਿੰਘ ਵਰਪਾਲ, ਬਲਬੀਰ ਸਿੰਘ ਮੂਧਲ, ਜਗਿੰਦਰ ਸਿੰਘ ਗੋਪਾਲਪੁਰਾ ਨਿਰਮਨ ਸਿੰਘ ਛੱਜਲਵੱਡੀ, ਬਿੱਟੂ ਵੇਰਕਾ, ਸੁਖਰਾਮ ਸਿੰਘ, ਅਮਰੀਕ ਸਿੰਘ ਸੰਗਤਪੁਰਾ, ਗੁਰਨਾਮ ਸਿੰਘ ਦਾਊਦ, ਕੁਲਦੀਪ ਸਿੰਘ ਓਦੋਕੇ, ਤਰਸੇਮ ਸਿੰਘ ਆਦਿ ਨੇ ਸੰਬੋਧਨ ਕੀਤਾ | ਬੁਲਾਰਿਆਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ 4 ਲੇਬਰ ਕੋਡ ਰੱਦ ਕੀਤੇ ਜਾਣ, ਬੀਜ ਬਿੱਲ ਅਤੇ ਬਿਜਲੀ ਬਿੱਲ ਵਾਪਿਸ ਲਏ ਜਾਣ, ਮਨਰੇਗਾ ਕਾਨੂੰਨ ਬਹਾਲ ਕੀਤਾ ਜਾਵੇ | ਬੀਮਾ ਕੰਪਨੀਆਂ ਵਿਚ 100 ਫੀਸਦੀ ਵਿਦੇਸ਼ੀ ਹਿੱਸੇਦਾਰੀ ਦਾ ਫੈਸਲਾ ਰੱਦ ਕੀਤਾ ਜਾਵੇ | ਮਜ਼ਦੂਰਾਂ ਦੀ ਘੱਟੋ ਘੱਟ ਤਨਖਾਹ 26000/ਰੁਪਏ ਮਹੀਨਾ ਕੀਤੀ ਜਾਵੇ | ਆਂਗਣਵਾੜੀ, ਆਸ਼ਾਕਰਮੀ ਅਤੇ ਮਿਡ-ਡੇ-ਮੀਲ ਵਰਕਰਾਂ ਨੂੰ ਪੱਕੇ ਕੀਤਾ ਜਾਵੇ | 2024 ਤੋਂ ਪਹਿਲਾਂ ਜਿਨ੍ਹਾਂ ਉਸਾਰੀ ਕਿਰਤੀਆਂ ਦੀ ਮੌਤ ਹੋਈ ਹੈ, ਉਨ੍ਹਾਂ ਸਾਰੇ ਕਿਰਤੀਆਂ ਦੇ ਪਰਿਵਾਰਿਕ ਮੈਂਬਰਾਂ ਨੂੰ ਐਕਸ਼ ਗ੍ਰੇਸ਼ੀਆ ਦੀ ਰਾਸ਼ੀ ਦਿੱਤੀ ਜਾਵੇ | ਉਸਾਰੀ ਮਜ਼ਦੂਰਾਂ ਦੀਆਂ ਲਾਭ ਸਕੀਮਾਂ ਘਟਾਉਣ ਵਾਲੀਆਂ ਸਾਰੀਆਂ ਨਵੀਆਂ ਸੋਧਾਂ ਰੱਦ ਕੀਤੀਆਂ ਜਾਣ | ਘਰੇਲੂ ਮਜ਼ਦੂਰਾਂ ਦਾ ਵੈਲਫੇਅਰ ਬੋਰਡ ਬਣਾਇਆ ਜਾਵੇ ਅਤੇ ਘਰੇਲੂ ਮਜ਼ਦੂਰਾਂ ਉਪਰ ਵੀ ਸਾਰੇ ਲੇਬਰ ਕਾਨੂੰਨ ਲਾਗੂ ਕੀਤੇ ਜਾਣ | ਕੰਟਰੈਕਟ ਅਤੇ ਆਊਟ ਸੋਰਸ ਵਰਕਰਾਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਅੱਗੇ ਦੀ ਭਰਤੀ ਪੱਕੀ ਕੀਤੀ ਜਾਵੇ | ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ | ਇਸ ਮੌਕੇ ਉਪਰ ਵਿਜੇ ਕੁਮਾਰ, ਡਾ. ਭੁਪਿੰਦਰ ਸਿੰਘ, ਅਕਵਿੰਦਰ ਕੌਰ, ਪਰਮਜੀਤ ਕੌਰ, ਬ੍ਰਹਮਦੇਵ ਸ਼ਰਮਾ, ਸ਼ੌਕਤ ਮਸੀਹ, ਪਰਮਜੀਤ ਕੌਰ, ਕੇਵਲਜੀਤ, ਗੁਰਜਿੰਦਰ ਸਿੰਘ, ਪੂਨਮ, ਰਜਿੰਦਰ ਕੌਰ, ਸਤਨਾਮ ਸਿੰਘ, ਮੋਹਨ ਲਾਲ, ਕੁਲਵੰਤ ਸਿੰਘ, ਸ਼ਮਸ਼ੇਰ ਨਾਥ, ਕ੍ਰਿਪਾ ਰਾਮ, ਚਰਨਜੀਤ ਸਿੰਘ ਮਜੀਠਾ, ਜਸਬੀਰ ਸਿੰਘ ਝਬਾਲ, ਤੀਰਥ ਸਿੰਘ ਕੋਹਾਲੀ, ਪ੍ਰਤਾਪ ਸਿੰਘ ਖਾਪੜਖੇੜੀ, ਭਗਵੰਤ ਸਿੰਘ, ਸੁਮੀਤ ਸਿੰਘ, ਨਰਿੰਦਰ ਸਿੰਘ, ਕਰਮਜੀਤ ਸਿੰਘ ਕੇ.ਪੀ., ਗੁਰਦੀਪ ਸਿੰਘ ਬਤਾਲਾ, ਜਸਬੀਰ ਸਿੰਘ ਝਬਾਲ, ਮੰਗਲ ਸਿੰਘ ਖੁਜਾਲਾ, ਛਿੰਦਾ ਘੀ ਮੰਡੀ, ਮਹਿੰਦਰ ਸਿੰਘ ਖਹਿਰਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਵੇਰਕਾ ਮਿਲਕ ਅਤੇ ਕੈਟਲ ਫੀਡ ਪਲਾਂਟ ਆਊਟਸੋਰਸ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਪਾਕਿਸਤਾਨੀ ਹਿੰਦੂ ਕਿ੍ਕਟਰ ਦਾਨਿਸ਼ ਕਨੇਰੀਆ ਨੇ ਆਪਣੀ ਟੀਮ ਨੂੰ ਦੱਸਿਆ 'ਯੂ-ਟਰਨ ਸਪੈਸ਼ਲਿਸਟ' <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।