ਅੰਮਿ੍ਤਸਰ, 12 ਫਰਵਰੀ (ਸੁਰਿੰਦਰ ਕੋਛੜ)-ਰੋਟਰੀ ਕਲੱਬ ਅੰਮਿ੍ਤਸਰ ਸਾਊਥ ਈਸਟ ਵਲੋਂ ਸਥਾਨਕ ਪ੍ਰੀਤ ਹਸਪਤਾਲ ਵਿਖੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ | ਇਹ ਕੈਂਪ ਕਲੱਬ ਦੇ ਪ੍ਰਧਾਨ ਰੋਟੇਰੀਅਨ ਐੱਸ. ਪੀ. ਸਿੰਘ (ਆਲ ਇੰਡੀਆ ਰੇਡੀਓ) ਦੀ ਪ੍ਰਧਾਨੀ ਹੇਠ ਆਯੋਜਿਤ ਕੀਤਾ ਗਿਆ | ਇਸ ਮੌਕੇ ਡਿਸਟਿ੍ਕਟ ਚੀਫ਼ ਸਲਾਹਕਾਰ ਰੋਟੇਰੀਅਨ ਇੰਜੀਨੀਅਰ ਪੀ. ਐੱਸ. ਗਰੋਵਰ, ਡਾ: ਜਸਪ੍ਰੀਤ ਗਰੋਵਰ, ਡਾ: ਪ੍ਰਸ਼ੋਤਮ, ਡਾ: ਜਸਪਾਲ ਸਾਹਨੀ, ਕਲੱਬ ਦੇ ਸਕੱਤਰ ਰੋਟੇਰੀਅਨ ਕੇ. ਕੇ. ਢੰਡ, ਸ੍ਰੀਮਤੀ ਢੰਡ, ਰੋਟੇਰੀਅਨ ਪਦਮਜੀਤ ਸਿੰਘ, ਸ੍ਰੀਮਤੀ ਪਦਮਜੀਤ, ਰੋਟੇਰੀਅਨ ਸੁਰਜੀਤ ਸਿੰਘ ਸੰਧੂ, ਰੋਟੇਰੀਅਨ ਆਰ. ਕੇ. ਸੂਦ, ਰੋਟੇਰੀਅਨ ਪਵਨ ਸੂਦ, ਰੋਟੇਰੀਅਨ ਹਰਜਿੰਦਰ ਸਿੰਘ ਬੱਗਾ ਆਦਿ ਹਾਜ਼ਰ ਰਹੇ | ਕੈਂਪ ਦੌਰਾਨ ਮਾਹਿਰ ਡਾਕਟਰਾਂ ਵਲੋਂ ਮਰੀਜ਼ਾਂ ਦੀ ਸਿਹਤ ਜਾਂਚ ਕੀਤੀ ਗਈ ਅਤੇ ਭਾਰੀ ਗਿਣਤੀ ਵਿਚ ਮਰੀਜ਼ਾਂ ਨੇ ਇਸ ਮੈਡੀਕਲ ਕੈਂਪ ਦਾ ਫ਼ਾਇਦਾ ਉਠਾਇਆ |