18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਗੁਰੂ ਨਾਨਕ ਦੇਵ 'ਵਰਸਿਟੀ ਦੇ ਸ਼ੂਟਰਾਂ ਨੇ ਏਸ਼ੀਆਈ ਚੈਂਪੀਅਨਸ਼ਿਪ 'ਚ ਲਾਈ ਸੋਨੇ-ਚਾਂਦੀ ਦੇ ਤਗਮਿਆਂ ਦੀ ਝੜੀ

ਅਜੀਤ ਡੈਸਕ 14-02-2026
ਅੰਮਿ੍ਤਸਰ, 13 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਏਸ਼ੀਆਈ ਸ਼ੂਟਿੰਗ ਚੈਂਪੀਅਨਸ਼ਿਪ 2026 'ਚ ਧਮਾਕੇਦਾਰ ਪ੍ਰਦਰਸ਼ਨ ਕਰਕੇ ਪੰਜਾਬ ਅਤੇ ਭਾਰਤ ਦਾ ਨਾਂ ਰੌਸ਼ਨ ਕਰ ਦਿੱਤਾ ਹੈ | ਨਵੀਂ ਦਿੱਲੀ ਦੇ ਡਾ. ਕਰਨੀ ਸਿੰਘ ਸ਼ੂਟਿੰਗ ਰੇਂਜ ਵਿਖੇ ਹੋਏ ਇਸ ਮਹੱਤਵਪੂਰਨ ਮੁਕਾਬਲੇ 'ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਵਰਲਡ ਰਿਕਾਰਡ ਸਮੇਤ ਕਈ ਸੋਨੇ-ਚਾਂਦੀ ਦੇ ਤਮਗੇ ਜਿੱਤ ਕੇ ਯੂਨੀਵਰਸਿਟੀ ਨੂੰ ਖੇਡਾਂ ਦਾ ਵੱਡਾ ਕੇਂਦਰ ਸਾਬਤ ਕਰ ਦਿੱਤਾ | ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਇਹ ਰਹੀ ਕਿ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ 50 ਮੀਟਰ ਰਾਈਫਲ 3 ਪੋਜ਼ੀਸ਼ਨ ਈਵੈਂਟ ਵਿਚ 362 ਦੇ ਬਹੁਤ ਵਧੀਆ ਸਕੋਰ ਨਾਲ ਨਵਾਂ ਵਰਲਡ ਰਿਕਾਰਡ ਬਣਾਇਆ ਅਤੇ ਵਿਅਕਤੀਗਤ ਤੇ ਟੀਮ ਦੋਵੇਂ ਸੋਨੇ ਦੇ ਤਮਗੇ ਆਪਣੇ ਨਾਂ ਕੀਤੇ | ਇਸ ਤੋਂ ਇਲਾਵਾ ਅਦਿਰਾਇਣ ਕਰਮਾਕਰ ਨੇ 50 ਮੀਟਰ ਰਾਈਫਲ ਪ੍ਰੋਨ 'ਚ ਸੋਨਾ ਤੇ ਚਾਂਦੀ, ਅਭਿਨਵ ਸ਼ਾਅ ਨੇ ਏਅਰ ਰਾਈਫਲ ਟੀਮ ਈਵੈਂਟ 'ਚ ਸੋਨਾ, ਅਸ਼ੀ ਚੋਕਸੀ ਨੇ 50 ਮੀਟਰ ਰਾਈਫਲ ਟੀਮ 'ਚ ਚਾਂਦੀ, ਹਰਸ਼ ਗੁਪਤਾ ਨੇ 25 ਮੀਟਰ ਸਟੈਂਡਰਡ ਪਿਸਟਲ 'ਚ ਸੋਨਾ ਤੇ ਚਾਂਦੀ ਅਤੇ ਸਿਫਤ ਕੌਰ, ਵਿਅਕਤੀਗਤ ਅਤੇ ਟੀਮ ਸੋਨੇ ਮੈਡਲ ਸ਼ਾਮਿਲ ਹਨ | ਪ੍ਰੋ. ਕਰਮਜੀਤ ਸਿੰਘ ਨੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਜਿੱਤ ਸਿਰਫ਼ ਯੂਨੀਵਰਸਿਟੀ ਦੀਆਂ ਨਹੀਂ ਸਗੋਂ ਪੂਰੇ ਪੰਜਾਬ ਅਤੇ ਦੇਸ਼ ਦੀ ਸ਼ਾਨ ਹਨ | ਡਾਇਰੈਕਟਰ ਸਪੋਰਟਸ ਡਾ. ਕੰਵਰ ਮਨਦੀਪ ਸਿੰਘ ਨੇ ਵੀ ਉਪ ਕੁਲਪਤੀ, ਰਜਿਸਟਰਾਰ, ਡੀਨ ਅਕਾਦਮਿਕ ਮਾਮਲੇ, ਡੀਨ ਵਿਦਿਆਰਥੀ ਭਲਾਈ ਅਤੇ ਕੋਚ ਰਾਜਵਿੰਦਰ ਕੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੁਣ ਭਾਰਤ ਵਿਚ ਸ਼ੂਟਿੰਗ ਦਾ ਵੱਡਾ ਹੱਬ ਬਣ ਚੁੱਕੀ ਹੈ, ਜਿਥੇ ਵਿਦਿਆਰਥੀ ਵਿਦੇਸ਼ੀ ਮੈਦਾਨਾਂ 'ਤੇ ਵੀ ਝੰਡਾ ਲਹਿਰਾਉਂਦੇ ਹਨ |
ਪਿਛਲੀ ਖ਼ਬਰ ਅੰਮਿ੍ਤਸਰ ਰੇਲਵੇ ਸਟੇਸ਼ਨ 'ਤੇ ਬਣਾਇਆ 'ਰੇਲ ਕੋਚ ਰੈਸਟੋਰੈਂਟ' ਹੋਇਆ ਬੰਦ <br/> ਅਗਲੀ ਖ਼ਬਰ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਵਲੋਂ ਡੀ. ਸੀ. ਦਫਤਰ ਦੇ ਬਾਹਰ ਰੋਸ ਰੈਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।