18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਚਾਲੀ ਖੂਹ ਦਾ ਇਲਾਕਾ ਚੋਰਾਂ ਤੇ ਨਸ਼ੇੜੀਆਂ ਦਾ ਬਣਿਆ ਅੱਡਾ

ਅਜੀਤ ਡੈਸਕ 14-02-2026
ਅੰਮਿ੍ਤਸਰ, 13 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਅੰਮਿ੍ਤਸਰ ਦੇ ਚਾਲੀ ਖੂਹ ਦਾ ਇਲਾਵਾ ਚੋਰਾਂ ਤੇ ਨਸ਼ੇੜੀਆਂ ਦਾ ਅੱਡਾ ਬਣਿਆ ਹੋਇਆ ਹੈ | ਉਨ੍ਹਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਹੁਣ ਜਨਤਕ ਜਾਇਦਾਦ ਵੀ ਚੋਰੀ ਕਰ ਰਹੇ ਹਨ | ਨਸ਼ੇੜੀਆਂ ਨੇ ਸਥਾਨਕ ਰੋਜ਼ ਗਾਰਡਨ ਅਤੇ ਕਲੱਬ ਦੇ ਲੋਹੇ ਦੇ ਮੁੱਖ ਗੇਟ ਨੂੰ ਉਖਾੜ ਦਿੱਤਾ ਹੈ | ਸਥਾਨਕ ਨਿਵਾਸੀਆਂ ਦੇ ਅਨੁਸਾਰ ਇਹ ਇਲਾਕਾ ਲੰਬੇ ਸਮੇਂ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਚੋਰੀ ਦਾ ਕੇਂਦਰ ਰਿਹਾ ਹੈ | ਰਾਤ ਸਮੇਂ ਇਲਾਕੇ 'ਚ ਪੁਲਿਸ ਵਲੋਂ ਗਸ਼ਤ ਦੀ ਘਾਟ ਦਾ ਫਾਇਦਾ ਉਠਾਉਂਦੇ ਹੋਏ ਇਨ੍ਹਾਂ ਅਪਰਾਧਿਕ ਕਿਸਮ ਦੇ ਲੋਕ ਵਲੋਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ | ਇਸ ਸੰਬੰਧੀ ਗੱਲਬਾਤ ਕਰਦੇ ਹੋਏ ਪੋ੍ਰ. ਸੰਦੀਪ ਕੁਮਾਰ ਸ਼ਰਮਾ ਨੇ ਕਿਹਾ ਕਿ ਪਹਿਲਾਂ ਛੋਟੀਆਂ-ਮੋਟੀਆਂ ਚੋਰੀਆਂ ਹੁੰਦੀਆਂ ਸਨ, ਪਰ ਹੁਣ ਨਸ਼ੇੜੀਆਂ ਨੇ ਕਲੱਬ ਦੇ ਗੇਟ ਵੀ ਉਖਾੜ ਦਿੱਤੇ ਹਨ | ਇਸਦੇ ਬਾਵਜੂਦ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਹੈ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਇਲਾਕੇ 'ਚ ਪੁਲਿਸ ਦੀ ਗਸ਼ਤ ਵਧਾਈ ਜਾਵੇ ਅਤੇ ਨਸ਼ਿਆਂ ਦੀ ਦੁੁਰਵਰਤੋਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ |
ਪਿਛਲੀ ਖ਼ਬਰ ਆਂਧਰਾ ਪ੍ਰਦੇਸ਼ ਵੱਸਦੇ ਸਿਕਲੀਗਰ, ਵਣਜਾਰੇ ਸਿੱਖ ਬੱਚਿਆਂ ਦੀਆਂ ਫੀਸਾਂ ਲਈ ਸ਼੍ਰੋਮਣੀ ਕਮੇਟੀ ਨੇ ਦਿੱਤੀ 43 ਲੱਖ ਰੁਪਏ ਦ... ਅਗਲੀ ਖ਼ਬਰ ਅੰਮਿ੍ਤਸਰ ਰੇਲਵੇ ਸਟੇਸ਼ਨ 'ਤੇ ਬਣਾਇਆ 'ਰੇਲ ਕੋਚ ਰੈਸਟੋਰੈਂਟ' ਹੋਇਆ ਬੰਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।