22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਨਿਗਮ ਦੇ ਅਧਿਕਾਰੀਆਂ 'ਚ ਕੰਮ ਦੀ ਕੀਤੀ ਵੰਡ

ਅਜੀਤ ਡੈਸਕ 18-02-2026
ਅੰਮਿ੍ਤਸਰ, 17 ਫ਼ਰਵਰੀ (ਹਰਮਿੰਦਰ ਸਿੰਘ)-ਨਗਰ ਨਿਗਮ ਦੇ ਪ੍ਰਬੰਧਕੀ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਸਿਵਲ ਤੇ ਓ. ਐਂਡ ਐਮ. ਵਿਭਾਗ ਦੇ ਇੰਜੀਨੀਅਰ ਵਿੰਗ ਦੇ ਕੰਮਾਂ ਦੀ ਵੰਡ ਕੀਤੀ ਗਈ ਹੈ | ਇਸ ਦੌਰਾਨ ਨਿਗਰਾਨ ਇੰਜੀਨੀਅਰ ਸੰਦੀਪ ਸਿੰਘ ਨੂੰ ਹਲਕਾ ਦੱਖਣੀ ਦੇ ਸਿਵਲ ਅਤੇ ਓ. ਐਂਡ ਐੱਮ. ਵਿਭਾਗ, ਹਲਕਾ ਪੱਛਮੀ ਤੇ ਕੇਂਦਰੀ ਦੇ ਸਿਵਲ ਵਿਭਾਗ ਦੇ ਕੰਮ ਸੌਂਪੇ ਗਏ ਹਨ | ਇਸੇ ਤਰ੍ਹਾਂ ਨਿਗਰਾਨ ਇੰਜੀਨੀਅਰ ਰਾਹੁਲ ਗਰਨੇਜਾ ਨੂੰ ਹਲਕਾ ਉੱਤਰੀ ਦੇ ਸਿਵਲ ਅਤੇ ਓ. ਐਂਡ ਐਮ. ਤੇ ਹਲਕਾ ਪੂਰਬੀ ਦੇ ਸਿਵਲ ਵਿਭਾਗ ਦੇ ਕੰਮ ਸੌਂਪੇ ਗਏ ਹਨ | ਜੂਨੀਅਰ ਇੰਜੀਨੀਅਰ ਓ. ਐਂਡ ਐਮ. ਨੂੰ ਉੱਤਰੀ ਹਲਕੇ ਦੇ ਓ. ਐਂਡ ਐਮ. ਦਾ ਕੰਮ ਜਿਸ 'ਚ ਵਾਰਡ ਨੰ: 10 ਤੋਂ 13 ਤੇ 17 ਦੇ ਕੰਮ ਸ਼ਾਮਿਲ ਹਨ | ਜੂਨੀਅਰ ਇੰਜੀਨੀਅਰ ਓ. ਐਂਡ ਐੱਮ. ਵਿਭਾਗ ਇੰਜ: ਜੋਗਿੰਦਰਪਾਲ ਸਿੰਘ ਨੂੰ ਹਲਕਾ ਕੇਂਦਰੀ ਦੇ ਓ. ਐਂਡ ਐੱਮ. ਵਿਭਾਗ ਸੌਂਪੇ ਗਏ ਹਨ | ਕਾਰਜਕਾਰੀ ਇੰਜੀਨੀਅਰ ਸਿਵਲ ਭਿਲੰਦਰ ਸਿੰਘ ਦੀ ਛੁੱਟੀ ਦੌਰਾਨ ਉਸ ਨੂੰ ਅਲਾਟ ਸਿਵਲ ਵਿਭਾਗ ਦੇ ਉੱਤਰੀ ਹਲਕੇ ਦੇ ਕੰਮ ਮਨਜੀਤ ਸਿੰਘ ਕਾਰਜਕਾਰੀ ਇੰਜੀਨੀਅਰ ਅਤੇ ਪੂਰਬੀ ਹਲਕੇ ਦਾ ਕੰਮ ਰਵਿੰਦਰ ਸਿੰਘ ਗਿੱਲ, ਐੱਸ. ਡੀ. ਓ. ਗੁਰਪਾਲ ਸਿੰਘ ਵਲੋਂ ਆਪਣੇ ਮੌਜੂਦਾ ਕੰਮ ਦੇ ਨਾਲ ਦੇਖਿਆ ਜਾਵੇਗਾ |

ਪਿਛਲੀ ਖ਼ਬਰ ਨਗਰ ਨਿਗਮ ਵਲੋਂ ਨਾਗਰਿਕਾਂ ਲਈ ਕੂੜਾ ਛਟਾਈ ਅਤੇ ਸਫ਼ਾਈ ਸੰਬੰਧੀ ਹੁਕਮ ਜਾਰੀ ਅਗਲੀ ਖ਼ਬਰ ਆਪ੍ਰੇਸ਼ਨ ਪ੍ਰਹਾਰ-2 ਤਹਿਤ 4 ਦਿਨਾਂ ਦੇ ਅੰਦਰ-ਅੰਦਰ 86 ਮੁਲਜ਼ਮਾਂ ਨੂੰ ਕੀਤਾ ਗਿ੍ਫ਼ਤਾਰ-ਪੁਲਿਸ ਕਮਿਸ਼ਨਰ ਭੁੱਲਰ <...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।