14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਸਪਰਿੰਗ ਡੇਲ ਸਕੂਲ ਵਿਦਿਆਰਥੀਆਂ ਨੇ ਜੇ.ਈ.ਈ. ਮੇਨਜ਼ 2026 ਦੇ ਨਤੀਜਿਆਂ 'ਚ ਚਮਕੇ <br/>

ਅਜੀਤ ਡੈਸਕ 21-02-2026
ਅੰਮਿ੍ਤਸਰ, 20 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਸਪਰਿੰਗ ਡੇਲ ਸਕੂਲ ਦੇ ਵਿਦਿਆਰਥੀਆਂ ਨੇ ਜੇ.ਈ.ਈ. ਮੇਨਜ਼ 2026 ਦੇ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਪਰਿੰਗ ਡੇਲ ਐਜੂਕੇਸ਼ਨਲ ਸੁਸਾਇਟੀ ਦੇ ਚੇਅਰਮੈਨ ਸਾਹਿਲਜੀਤ ਸਿੰਘ ਸੰਧੂ ਨੇ ਦੱਸਿਆ ਕਿ ਸਕੂਲ ਦੇ ਹੋਣਹਾਰ ਵਿਦਿਆਰਥੀ ਜਫ਼ਰਜੋਤ ਸਿੰਘ ਨੇ 99.83 ਪਰਸੈਂਟਾਈਲ ਨਾਲ ਜ਼ਿਲ੍ਹੇ 'ਚ ਦੂਜਾ ਸਥਾਨ, ਦਿਵਜਯੋਤ ਸਿੰਘ ਨੇ 99.79 ਪਰਸੈਂਟਾਈਲ ਅੰਕ ਨਾਲ ਜ਼ਿਲ੍ਹੇ 'ਚ ਤੀਜਾ ਸਥਾਨ ਹਾਸਿਲ ਪ੍ਰਾਪਤ ਕੀਤਾ | ਸੰਧੂ ਨੇ ਕਿਹਾ ਕਿ ਸਕੂਲ ਦੇ ਵਿਦਿਆਰਥੀ ਸ਼ੁਮਯ ਮਹਾਜਨ ਨੇ 99.77 ਪਰਸੈਂਟਾਈਲ ਅੰਕ ਪ੍ਰਾਪਤ ਕੀਤੇ ਜਦੋਂ ਕਿ ਆਰਵ ਮਹਾਜਨ ਨੇ 99.60 ਪਰਸੈਂਟਾਈਲ, ਹਰਕਬੀਰ ਸਿੰਘ ਨੇ 99.39 ਪਰਸੈਂਟਾਈਲ, ਆਦਿੱਤਿਆ ਢਾਂਡਾ ਨੇ 98.53 ਪਰਸੈਂਟਾਈਲ ਅਤੇ ਇਸ਼ੀਕਾ ਅਗਰਵਾਲ ਨੇ 98.48 ਪਰਸੈਂਟਾਈਲ ਅੰਕ ਪ੍ਰਾਪਤ ਕੀਤੇ | ਸੰਧੂ ਨੇ ਦੱਸਿਆ ਕਿ ਵਿਰੇਂਦਰ ਗੋਸਵਾਮੀ ਨੇ 98.27 ਪਰਸੈਂਟਾਈਲ, ਸਤਯਮ ਵਸ਼ਿਸ਼ਟ ਨੇ 98.03 ਪਰਸੈਂਟਾਈਲ, ਅਸੀਸ ਕੌਰ ਬਾਜਵਾ ਨੇ 97.68 ਪਰਸੈਂਟਾਈਲ, ਸੁਵਨਜੋਤ ਕੌਰ ਨੇ 97.63 ਪਰਸੈਂਟਾਈਲ, ਰਿਦਮਪ੍ਰੀਤ ਸਿੰਘ ਨੇ 97.49 ਪਰਸੈਂਟਾਈਲ, ਸਵੀਰੂਪ ਸਿੰਘ ਨੇ 97.39 ਪਰਸੈਂਟਾਈਲ, ਪਰਵ ਦੁਆ ਨੇ 96.96 ਪਰਸੈਂਟਾਈਲ, ਸ਼ਾਨ ਨੇ 96.75 ਪਰਸੈਂਟਾਈਲ, ਵੰਸ਼ਿਕਾ ਚੋਪੜਾ ਨੇ 96.17 ਪਰਸੈਂਟਾਈਲ, ਅਮੋਘ ਆਨੰਦ ਨੇ 94.14 ਪਰਸੈਂਟਾਈਲ, ਲਕਸ਼ਯਦੀਪ ਨੇ 92.31 ਪਰਸੈਂਟਾਈਲ ਅਤੇ ਸਰਤਾਜ ਸਿੰਘ ਨੇ 92.16 ਪਰਸੈਂਟਾਈਲ ਅੰਕ ਪ੍ਰਾਪਤ ਕੀਤੇ | ਪਿ੍ੰ: ਰਾਜੀਵ ਕੁਮਾਰ ਸ਼ਰਮਾ ਨੇ ਸ਼ਾਨਦਾਰ ਨਤੀਜੇ ਲਈ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਵਿਲੱਖਣ ਕਾਰਗੁਜਾਰੀ ਸਕੂਲ ਦੇ ਵਲੋਂ ਅਪਣਾਏ ਜਾਂਦੇ ਸਿੱਖਿਆ-ਮਾਡਲ ਦੀ ਕਾਮਯਾਬੀ ਦਾ ਮੂੰਹੋ ਬੋਲਦਾ ਸਬੂਤ ਹੈ |

ਪਿਛਲੀ ਖ਼ਬਰ ਪਲਕਪ੍ਰੀਤ, ਜਪਨੀਤ ਤੇ ਅੰਜਲੀ ਨੇ ਕਾਇਮ ਕੀਤੀ ਪੰਜਾਬ ਦੀ ਸਰਦਾਰੀ ਅੰਮਿ੍ਤਸਰ 'ਚ ਕੁੜੀਆਂ ਦੀ 2 ਰੋਜ਼ਾ ਉੱਤਰੀ ਜ਼ੋਨ... ਅਗਲੀ ਖ਼ਬਰ ਹਿਤੇਸ਼ਵਰ ਗੁਪਤਾ ਹੋਣਗੇ ਅੰਮਿ੍ਤਸਰ ਦੇ ਨਵੇਂ ਖੇਤਰੀ ਟਰਾਂਸਪੋਰਟ ਅਧਿਕਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।