14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਪਲਕਪ੍ਰੀਤ, ਜਪਨੀਤ ਤੇ ਅੰਜਲੀ ਨੇ ਕਾਇਮ ਕੀਤੀ ਪੰਜਾਬ ਦੀ ਸਰਦਾਰੀ ਅੰਮਿ੍ਤਸਰ 'ਚ ਕੁੜੀਆਂ ਦੀ 2 ਰੋਜ਼ਾ ਉੱਤਰੀ ਜ਼ੋਨ ਟਰੈਕ ਸਾਈਕਿਲੰਗ ਚੈਂਪੀਅਨਸ਼ਿਪ ਸਮਾਪਤ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਈਕਲਿੰਗ ਵੈਲੋਡਰਮ ਅਸ਼ਮਿਤਾ ਵਿਮੈਨ ਸਾਈਕਲਿੰਗ ਲੀਗ ਉਤਰੀ ਜ਼ੋਨ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ 'ਚ ਭਾਗ ਲੈਂਦੀਆਂ ਹੋਈਆਂ ਸਾਈਕਲ ਸਵਾਰਾਂ | ਤਸਵੀਰ : ਹਰਜੀਤ ਸਿੰਘ <br/> 21-02-2026
ਅੰਮਿ੍ਤਸਰ, 20 ਫਰਵਰੀ (ਰੇਸ਼ਮ ਸਿੰਘ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਈਕਲਿੰਗ ਵੈਲੋਡਰਮ ਵਿਖੇ ਭਾਰਤ ਸਰਕਾਰ ਦੀ 'ਖੇਲੋ ਇੰਡੀਆ' ਸਕੀਮ ਤਹਿਤ 2 ਦਿਨਾਂ ਅਸ਼ਮਿਤਾ ਵਿਮੈਨ ਸਾਈਕਲਿੰਗ ਲੀਗ ਉਤਰੀ ਜ਼ੋਨ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਅੱਜ ਇਥੇ ਸੰਪੰਨ ਹੋ ਗਈ ਹੈ, ਜਿਸ 'ਚ ਪਲਕਪ੍ਰੀਤ, ਜਪਨੀਤ ਤੇ ਅੰਜਲੀ ਨੇ ਸੋਨਾ, ਚਾਂਦੀ ਤੇ ਕਾਂਸੀ ਤੇ ਤਮਗੇ ਜਿੱਤੇ ਕੇ ਪੰਜਾਬ ਦੀ ਸਰਦਾਰੀ ਕਾਇਮ ਕੀਤੀ ਹੈ | ਇਸ ਦੌਰਾਨ ਉੱਤਰ ਭਾਰਤ ਦੇ ਅੱਠ ਰਾਜਾਂ ਦੀਆਂ 400 ਮਹਿਲਾ ਸਾਈਕਲ ਸਵਾਰਾਂ ਨੇ ਆਪਣੀ ਖੇਡ ਸ਼ੈਲੀ ਦਾ ਪ੍ਰਦਰਸ਼ਨ ਕੀਤਾ | ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਉੱਤਰੀ ਜ਼ੋਨ ਦੇ ਇੰਚਾਰਜ ਅਤੇ ਸਹਾਇਕ ਸਕੱਤਰ ਨੀਰਜ ਤੰਵਰ ਨੇ ਇਹ ਮੁਕਾਬਲੇ ਕਰਵਾਉਣ ਲਈ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਚੇਅਰਮੈਨ ਓਾਕਾਰ ਸਿੰਘ ਅਤੇ ਸਕੱਤਰ ਜਨਰਲ ਮਨਿੰਦਰਪਾਲ ਸਿੰਘ ਦਾ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕੀਤਾ | ਇਸ ਦੌਰਾਨ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਦਿੱਲੀ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਚੰਡੀਗੜ੍ਹ ਦੀਆਂ ਵੱਖ-ਵੱਖ ਵਰਗਾ ਦੀਆਂ ਜੇਤੂਆਂ ਨੂੰ ਮੈਡਲ ਅਤੇ ਨਕਦ 3 ਲੱਖ 45 ਹਜ਼ਾਰ ਰੁਪਏ ਦੀਆਂ ਇਨਾਮੀ ਰਾਸ਼ੀਆਂ ਨਾਲ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਸਬ ਜੂਨੀਅਰ ਸਕਰੈਚ ਰੇਸ ਤੇ ਕੇਰਨ ਰੇਸ ਦੇ ਵਿਚ ਪੰਜਾਬ ਦੀ ਅੰਜਲੀ ਜਾਖੜ, ਤਰੁਨ ਕੁਮਾਰੀ ਤੇ ਪਲਕਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ | ਵਿਮਨ ਜੂਨੀਅਰ ਦੀ 500 ਮੀਟਰ ਟਾਈਮ ਟਰਾਇਲ ਪ੍ਰਤੀਯੋਗਿਤਾ ਦੇ ਦੌਰਾਨ ਪੰਜਾਬ ਦੀ ਪਲਕਪ੍ਰੀਤ ਕੌਰ ਨੇ ਗੋਲਡ, ਜਪਨੀਤ ਕੌਰ ਨੇ ਸਿਲਵਰ ਤੇ ਅੰਜਲੀ ਨੇ ਬਰਾਊਜ ਮੈਡਲ ਹਾਸਿਲ ਕੀਤਾ | ਇਸੇ ਵਰਗ ਦੀ ਕੇਰਨ ਤੇ ਸਕਰੈਚ ਰੇਸ ਦੇ ਵਿਚ ਪੰਜਾਬ ਦੀ ਹਰਿਸਤਾ ਜਾਖੜ ਨੇ ਪਹਿਲਾ, ਸੁਹਾਨੀ ਨੇ ਦੂਜਾ ਤੇ ਹਰਿਆਣਾ ਦੀ ਭੂਮਿਕਾ ਨੇ ਤੀਜਾ ਸਥਾਨ ਹਾਸਿਲ ਕੀਤਾ | ਵਿਮੈਨ ਈਲੀਟ ਦੀ 10 ਕਿਲੋਮੀਟਰ ਸਕਰੈਚ ਰੇਸ ਦੇ ਦੌਰਾਨ ਪਟਿਆਲਾ ਦੀ ਰਜੀਆ ਦੇਵ, ਚੈਨਿਕਾ ਗੰਗੋਈ, ਸੀਆ ਲਾਲਵਾਨੀ ਨੇ ਕ੍ਰਮਵਾਰ ਪਹਿਲਾ,ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ | ਇਸੇ ਵਰਗ ਦੀ ਕੇਰਨ ਰੇਸ ਵਿਚ ਪੰਜਾਬ ਦੀ ਰਜੀਆ ਦੇਵ ਨੇ ਗੋਲਡ, ਚੈਨਿਕਾ ਗੰਗੋਈ ਨੇ ਸਿਲਵਰ ਤੇ ਸੰਤੋਸ਼ੀ ਨੇ ਬਰਾਊਜ਼ ਮੈਡਲ ਹਾਸਿਲ ਕੀਤੇ | ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਅਦਾ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਸਪੋਰਟਸ ਡਾ. ਕੰਵਰ ਮਨਦੀਪ ਸਿੰਘ ਜਿੰਮੀ ਢਿੱਲੋਂ ਨੇ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਆਪਣਾ ਹੀ ਖੇਡ ਪ੍ਰਤੀਯੋਗਤਾ ਦੇ ਨਾਲ ਮਹਿਲਾ ਖੇਡ ਖੇਤਰ ਨੂੰ ਉਤਸ਼ਾਹ ਮਿਲਿਆ ਹੈ | ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਦੇ ਵਿਚ ਲੜਕੀਆਂ ਦਾ ਇਸ ਖੇਡ ਪ੍ਰਤੀਯੋਗਤਾ ਦੇ ਵਿਚ ਸ਼ਾਮਿਲ ਹੋਣਾ ਸ਼ੁਭ ਸੰਕੇਤ ਹੈ |
ਪਿਛਲੀ ਖ਼ਬਰ ਅੰਮਿ੍ਤਸਰ 'ਚ ਕੁੜੀਆਂ ਦੀ 2 ਰੋਜ਼ਾ ਉੱਤਰੀ ਜ਼ੋਨ ਟਰੈਕ ਸਾਈਕਿਲੰਗ ਚੈਂਪੀਅਨਸ਼ਿਪ ਸਮਾਪਤ ਅਗਲੀ ਖ਼ਬਰ ਸਪਰਿੰਗ ਡੇਲ ਸਕੂਲ ਵਿਦਿਆਰਥੀਆਂ ਨੇ ਜੇ.ਈ.ਈ. ਮੇਨਜ਼ 2026 ਦੇ ਨਤੀਜਿਆਂ 'ਚ ਚਮਕੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।