14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਫਤਾਹਪੁਰ ਡੇਅਰੀ ਕੰਪਲੈਕਸ 'ਚ ਖਾਲੀ ਪਏ ਪਲਾਟ ਈ-ਬੋਲੀ ਰਾਹੀਂ ਡੇਅਰੀ ਵਾਲਿਆਂ ਨੂੰ ਦਿੱਤੇ ਜਾਣਗੇ

ਅਜੀਤ ਡੈਸਕ 21-02-2026
• ਬੋਲੀ ਦੇ ਲਈ 8 ਮੈਂਬਰੀ ਕਮੇਟੀ ਦਾ ਕੀਤਾ ਗਠਨ
ਅੰਮਿ੍ਤਸਰ, 20 ਫਰਵਰੀ (ਹਰਮਿੰਦਰ ਸਿੰਘ)-ਮਾਣਯੋਗ ਹਾਈਕੋਰਟ ਦੇ ਆਦੇਸ਼ਾਂ ਅਨੁਸਾਰ ਸ਼ਹਿਰ ਅੰਦਰੋਂ ਡੇਅਰੀ ਬਾਹਰ ਕੱਢਣ ਦੇ ਆਦੇਸ਼ਾਂ ਤੋਂ ਬਾਅਦ ਹਰਕਤ ਵਿਚ ਆਏ ਨਗਰ ਨਿਗਮ ਵਲੋਂ ਪਿੰਡ ਫਤਾਹਪੁਰ ਡੇਅਰੀ ਕੰਪਲੈਕਸ ਵਿਖੇ ਪਾਲੀ ਪਏ ਪਲਾਟਾਂ ਨੂੰ ਡੇਅਰੀਆਂ ਵਾਲਿਆਂ ਨੂੰ ਈ-ਬੋਲੀ ਰਾਹੀਂ ਦੇਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ | ਜਿਸ ਦੇ ਤਹਿਤ ਸੰਯੁਕਤ ਕਮਿਸ਼ਨਰ ਦੀ ਅਗਵਾਈ ਹੇਠ ਅੱਠ ਮੈਂਬਰੀ ਇਕ ਸਬ ਕਮੇਟੀ ਦਾ ਗਠਨ ਕੀਤਾ ਗਿਆ ਹੈ | ਜਿਸ 'ਚ ਦੋ ਕੌਂਸਲਰਾਂ ਤੋਂ ਇਲਾਵਾ ਪੰਜ ਹੋਰ ਨਿਗਮ ਦੇ ਅਧਿਕਾਰੀਆਂ ਨੂੰ ਲਿਆ ਗਿਆ ਹੈ |
ਨਗਰ ਨਿਗਮ ਕਮਿਸ਼ਨਰ ਵਲੋਂ ਗਠਤ ਕੀਤੀ ਗਈ ਕਮੇਟੀ 'ਚ ਸੰਯੁਕਤ ਕਮਿਸ਼ਨਰ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਜਦੋਂ ਬਾਕੀ ਮੈਂਬਰਾਂ 'ਚ ਸਹਾਇਕ ਕਮਿਸ਼ਨਰ ਵਿਸ਼ਾਲ ਵਧਾਵਨ, ਨਿਗਰਾਨ ਇੰਜੀਨੀਅਰ ਸੰਦੀਪ ਸਿੰਘ, ਡੀ. ਸੀ. ਐੱਫ. ਏ. ਮੰਨੂੰ ਸ਼ਰਮਾ, ਕਾਨੂੰਨੀ ਸਲਾਹਕਾਰ ਅੰਮਿ੍ਤਪਾਲ ਸਿੰਘ, ਅਸਟੇਟ ਅਫ਼ਸਰ ਸ਼ੁਸ਼ਾਂਤ ਭਾਟੀਆ, ਕੌਂਸਲਰ ਬਲਵਿੰਦਰ ਸਿੰਘ ਗਿੱਲ ਵਾਰਡ ਨੰ: 8, ਕੌਂਸਲਰ ਭਗਵੰਤ ਸਿੰਘ ਵਾਰਡ ਨੰ: 38 ਨੂੰ ਸ਼ਾਮਲ ਕੀਤਾ ਗਿਆ ਹੈ | ਇਹ ਈ ਬੋਲੀ ਜਲਦ ਕੀਤੀ ਜਾਵੇਗੀ |
ਪਿਛਲੀ ਖ਼ਬਰ ਨਸ਼ੀਲੇ ਪਦਾਰਥ ਸਾੜ ਕੇ ਕੀਤੇ ਸੁਆਹ ਅਗਲੀ ਖ਼ਬਰ ਅੰਮਿ੍ਤਸਰ 'ਚ ਕੁੜੀਆਂ ਦੀ 2 ਰੋਜ਼ਾ ਉੱਤਰੀ ਜ਼ੋਨ ਟਰੈਕ ਸਾਈਕਿਲੰਗ ਚੈਂਪੀਅਨਸ਼ਿਪ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।