ਬਦਲਦੇ ਮੌਸਮ 'ਚ ਸਰਦੀ ਜੁਕਾਮ ਤੇ ਖੰਘ ਦੇ ਮਰੀਜ਼ਾਂ 'ਚ ਹੋਇਆ ਹੈਰਾਨੀਜਨਕ ਵਾਧਾ-ਈ. ਐਮ. ਸੀ.
ਅਜੀਤ ਡੈਸਕ
01-03-2026
ਡਾ. ਅਮਰਨਾਥ ਅਨੁਸਾਰ ਤਾਪਮਾਨ ਵਿਚ ਉਤਰਾਅ-ਚੜ੍ਹਾਅ ਹਵਾ ਵਿਚ ਵਧਦੀ ਨਮਕ, ਮਿੱਟੀ-ਧੂੜ ਅਤੇ ਪ੍ਰਦੂਸ਼ਣ ਵਰਗੇ ਕਾਰਕ ਸਰੀਰ ਉੱਤੇ ਨਕਾਰਾਤਮਕ ਪ੍ਰਭਾਵ ਪਾਉਂਦੇ ਹਨ | ਇਸ ਤੋਂ ਇਲਾਵਾ ਖਾਣ ਪੀਣ 'ਚ ਲਾਪਰਵਾਹੀ ਵੀ ਬੀਮਾਰੀਆਂ 'ਚ ਵਾਧਾ ਕਰਦੀ ਹੈ | ਇਸ ਲਈ ਕਈ ਵਾਰ ਹਲਕੇ ਲੱਛਣਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਕਿ ਇਹ ਬਿਮਾਰੀ ਬਹੁਤ ਤੇਜ਼ੀ ਨਾਲ ਫੈਲ ਸਕਦੀ ਹੈ ਅਤੇ ਸਥਿਤੀ ਗੰਭੀਰ ਹੋ ਸਕਦੀ ਹੈ | ਉਨ੍ਹਾਂ ਕਿਹਾ ਕਿ ਬਿਮਾਰੀ ਤੋਂ ਬਚਾਅ ਦਾ ਸੌਖਾ ਤਰੀਕਾ ਹੈ ਆਪਣੇ ਆਪਨੂੰ ਸੁਰੱਖਿਅਤ ਰੱਖਣ, ਨਿਯਮਤ ਤੌਰ 'ਤੇ ਹੱਥ ਧੋਣੇ, ਭੀੜਭਾੜ ਵਾਲੀ ਜਗ੍ਹਾ ਤੋਂ ਜਾਣ 'ਚ ਬਚਾਅ ਕਰਨਾ ਸ਼ਾਮਿਲ ਹਨ | ਇਸ ਤੋਂ ਇਲਾਵਾ ਕੌਫੀ ਪੀਣਾ, ਰੋਜ਼ਾਨਾ ਹਲਕੀ ਐਕਸਰਸਾਈਜ਼ ਕਰਨਾ ਅਤੇ 8 ਘੰਟੇ ਦੀ ਪੂਰੀ ਨੀਂਦ ਲੈਣਾ ਵੀ ਸਿਹਤਮੰਦ ਹੁੰਦਾ ਹੈ |