ਅੰਮਿ੍ਤਸਰ, 28 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਵਲੋਂ ਕੈਂਪਸ ਵਿਚ ਵਿਦਿਆਰਥਣਾਂ ਦੀ ਮੌਖਿਕ ਸਿਹਤ ਜਾਗਰੂਕਤਾ ਅਤੇ ਰੋਕਥਾਮ ਦੰਦਾਂ ਦੀ ਸੰਭਾਲ ਨੂੰ ਪ੍ਰੋਤਸਾਹਿਤ ਕਰਨ ਦੇ ਉਦੇਸ਼ ਨਾਲ ਡੈਂਟਲ ਚੈਕ-ਅੱਪ ਕੈਂਪ ਲਗਾਇਆ ਗਿਆ | ਕੈਂਪ ਦੀ ਅਗਵਾਈ ਡਾ. ਸ਼ਿਖਾ ਬਾਘੀ, ਮਾਸਟਰ ਟਰੇਨਰ, ਫਾਊਾਡਰ ਅਤੇ ਮੈਨੇਜਿੰਗ ਡਾਇਰੈਕਟਰ, ਟਾਈਮਲੇਸ ਐਸਥੈਟਿਕਸ ਵਲੋਂ ਕੀਤੀ ਗਈ | ਉਨ੍ਹਾਂ ਦੇ ਨਾਲ ਡਾ. ਨਾਜੀਆ ਵੀ ਮੌਜੂਦ ਸਨ | ਡਾਕਟਰਾਂ ਦੀ ਟੀਮ ਨੂੰ ਮਿਸ ਧਿ੍ਤੀ ਅਤੇ ਮਿਸ ਸੋਹਨੀ ਨੇ ਭਰਪੂਰ ਸਹਿਯੋਗ ਦਿੱਤਾ | ਇਹ ਪਹਿਲ ਕਦਮੀ ਕਾਲਜ ਦੀ ਐਨ.ਐਸ.ਐਸ. ਇਕਾਈ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ | ਕੈਂਪ ਦੌਰਾਨ ਵਿਦਿਆਰਥਣਾ ਦੀ ਦੰਦਾਂ ਦੀ ਸੰਪੂਰਨ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਸਹੀ ਮੌਖਿਕ ਸਫ਼ਾਈ ਬਰਕਰਾਰ ਰੱਖਣ, ਦੰਦਾਂ ਦੀਆਂ ਸਮੱਸਿਆਵਾਂ ਦੀ ਸ਼ੁਰੂਆਤੀ ਪਛਾਣ ਅਤੇ ਨਿਯਮਿਤ ਡੈਂਟਲ ਚੈੱਕ-ਅੱਪ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ | 100 ਤੋਂ ਵੱਧ ਵਿਦਿਆਰਥਣਾਂ ਨੇ ਮੁਫ਼ਤ ਡੈਂਟਲ ਸਲਾਹ ਅਤੇ ਜਾਗਰੂਕਤਾ ਸੈਸ਼ਨਾਂ ਦਾ ਲਾਭ ਪ੍ਰਾਪਤ ਕੀਤਾ | ਇਸ ਮੌਕੇ ਪਿ੍ੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਇਸ ਪਹਿਲ ਕਦਮੀ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਸਿਹਤ ਜਾਗਰੂਕਤਾ ਸਿੱਖਿਆ ਦਾ ਅਟੁੱਟ ਹਿੱਸਾ ਹੈ ਅਤੇ ਡੈਂਟਲ ਚੈੱਕ-ਅੱਪ ਕੈਂਪ ਵਿਦਿਆਰਥਣਾਂ ਨੂੰ ਮੌਖਿਕ ਸਫ਼ਾਈ, ਰੋਕਥਾਮ ਅਤੇ ਸਿਹਤ ਸੰਭਾਲ ਬਾਰੇ ਜਾਗਰੂਕ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ | ਇਸ ਕਾਰਜਕ੍ਰਮ 'ਚ ਡਾ. ਅਨੀਤਾ ਨਰਿੰਦਰ, ਡੀਨ ਕਮਿਊਨਿਟੀ ਵੈਲਫੇਅਰ ਇਨੀਸ਼ਿਏਟਿਵਜ਼, ਮਿਸ ਸੁਰਭੀ ਸੇਠੀ ਅਤੇ ਮਿਸ ਅਕਸ਼ਿਕਾ ਅਨੇਜਾ, ਐਨ.ਐਸ.ਐਸ. ਪ੍ਰੋਗਰਾਮ ਅਫ਼ਸਰਜ਼ ਵੀ ਹਾਜ਼ਰ ਸਨ |