11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

-ਮਾਮਲਾ ਰੇਤਾ ਨਾਲ ਭਰਿਆ ਟਿੱਪਰ ਕਾਰਾਂ ਉਪਰ ਡਿੱਗਣ ਕਾਰਨ ਹੋਈਆਂ ਮੌਤਾਂ ਦਾ- ਮੌਕੇ ਤੋਂ ਫਰਾਰ ਹੋਇਆ ਟਿੱਪਰ ਡਰਾਇਵਰ ਹਾਲੇ ਤੱਕ ਘਰ ਨਹੀਂ ਪੁੱਜਿਆ : ਪੁਲਿਸ ਕਰ ਰਹੀ ਹੈ ਭਾਲ <br/>

ਅਜੀਤ ਡੈਸਕ 03-03-2026
ਅੰਮਿ੍ਤਸਰ, 2 ਮਾਰਚ (ਰੇਸ਼ਮ ਸਿੰਘ)-ਬੀਤੇ ਦਿਨ ਹਾਈਵੇਅ 'ਤੇ ਰੇਤਾ ਨਾਲ ਭਰਿਆ ਟਿੱਪਰ-ਟਰੱਕ ਤਿੰਨ ਕਾਰਾਂ ਉਪਰ ਡਿੱਗਣ ਕਾਰਨ 2 ਵਿਅਕਤੀਆਂ ਦੀਆਂ ਮੌਤਾਂ ਹੋਣ ਤੇ ਬਾਕੀਆਂ ਦੇ ਜ਼ਖ਼ਮੀਂ ਹੋਣ ਦੇ ਚਰਚਿਤ ਮਾਮਲੇ 'ਚ ਮੁਲਜ਼ਮ ਟਰੱਕ ਡਰਾਇਵਰ ਹਾਲੇ ਪੁਲਿਸ ਦੀ ਗਿ੍ਫਤ 'ਚ ਨਹੀਂ ਆਇਆ ਹੈ | ਇੰਨਾ ਭਿਆਨਕ ਹਾਦਸਾ ਹੋਣ ਉਪਰੰਤ ਨਾ ਉਹ ਆਪਣੇ ਘਰ ਹੀ ਪੁੱਜਿਆ ਤੇ ਨਾ ਹੀ ਪੁਲਿਸ ਦੇ ਹੱਥ ਚੜਿਆ ਹੈ ਜਿਸ ਦੀ ਪੁਲਿਸ ਵਲੋਂ ਭਾਲ ਕੀਤੀ ਜਾ ਰਹੀ ਹੈ | ਥਾਣਾ ਮਕਬੂਲਪੁਰਾ ਦੀ ਪੁਲਿਸ ਵਲੋਂ ਇਸ ਮਾਮਲੇ 'ਚ ਜਤਿੰਦਰ ਸਿੰਘ ਵਾਸੀ ਕੋਟ ਸਿੱਧੂ ਰਾਜਾਸਾਂਸੀ ਨਾਮਕ ਡਰਾਇਵਰ ਨੂੰ ੂ ਨਾਮਜਦ ਕੀਤਾ ਗਿਆ ਹੈ | 19 ਸਾਲਾ ਨੌਜਵਾਨ ਸਮਸ਼ੇਰ ਸਿੰਘ ਵਾਸੀ ਪਿੰਡ ਪੁੰਦਰ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਨੇ ਦਸਿਆ ਕਿ ਉਹ ਆਪਣੇ ਦਾਦਾ ਕੁਲਜੀਤ ਸਿੰਘ ਤੇ ਹੋਰ ਪਰਿਵਾਰਿਕ ਮੈਂਬਰਾਂ ਨਾਲ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਮੱਥਾ ਟੇਕਣ ਲਈ ਆਪਣੀ ਕਾਰ ਅਮੇਜ਼ ਮਾਡਲ 'ਤੇ ਸਵਾਰ ਹੋ ਕੇ ਜਾ ਰਹੇ ਸਨ ਜਦੋਂ ਕਿ ਬਾਈਪਾਸ ਵੇਰਕਾ ਵੱਲਾ ਦੇ ਸਾਹਮਣੇ ਪੁੱਜਾ ਉਸਦੇ ਪਿਛੇ ਇਕ ਹੋਰ ਕਾਰ ਟੋਇਟਾ ਗਲੋਜ਼ਾ, ਤੇ ਉਸਦੇ ਪਿੱਛੇ ਸਵਿਫਟ ਡਿਜ਼ਾਇਰ ਗੱਡੀਆਂ ਆ ਰਹੀਆਂ ਸਨ ਜਦੋਂ ਕਿ ਪਿਛੋਂ ਟਰੱਕ ਟਿੱਪਰ ਜੋ ਕਿ ਰੇਤਾ ਨਾਲ ਭਰਿਆ ਹੋਇਆ ਸੀ ਤੇ ਉਹ ਡਾਂਵਾਡੋਲ ਹੋ ਕੇ ਕਾਰਾਂ ਉਪਰ ਡਿੱਗ ਪਿਆ ਜਿਸ ਕਾਰਨ ਤਿੰਨੇ ਗੱਡੀਆਂ ਹੇਠਾਂ ਆ ਗਈਆਂ | ਇਸ ਹਾਦਸੇ ਕਾਰਨ 2 ਲੋਕਾਂ ਦੀ ਮੌਤ ਹੋ ਗਈ ਸੀ ਤੇ ਕੁਝ ਹੋਰ ਜ਼ਖਮੀਂ ਹੋ ਗਏ | ਇਸ ਸਬੰਧੀ ਥਾਣਾ ਮਕਬੂਲਪੁਰਾ ਦੇ ਜਾਂਚ ਅਧਿਕਾਰੀ ਏ.ਐਸ.ਆਈ ਕੇਵਲ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦਸਿਆ ਕਿ ਡਰਾਇਵਰ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ |

ਪਿਛਲੀ ਖ਼ਬਰ ਗੋਗਾ ਵਲੋਂ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਪੰਥਕ ਅਕਾਲੀ ਕਾਨਫਰੰਸ 'ਚ ਸ਼ਾਮਿਲ ਹੋਣ ਦੀ ਅਪੀਲ <br/> ਅਗਲੀ ਖ਼ਬਰ ਕੌਮਾਂਤਰੀ ਮਹਿਲਾ ਦਿਵਸ ਮੌਕੇ ਸ੍ਰੀਮਤੀ ਪਾਰਵਤੀ ਦੇਵੀ ਹਸਪਤਾਲ ਨੇ ਲਗਾਇਆ ਮੁਫਤ ਸਿਹਤ ਜਾਂਚ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।