11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਗੋਗਾ ਵਲੋਂ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਪੰਥਕ ਅਕਾਲੀ ਕਾਨਫਰੰਸ 'ਚ ਸ਼ਾਮਿਲ ਹੋਣ ਦੀ ਅਪੀਲ <br/>

ਅਜੀਤ ਡੈਸਕ 03-03-2026
ਅੰਮਿ੍ਤਸਰ, 2 ਮਾਰਚ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਕੇਂਦਰੀ ਵਰਕਿੰਗ ਕਮੇਟੀ ਮੈਂਬਰ ਮਧੂਪਾਲ ਸਿੰਘ ਗੋਗਾ ਨੇ ਕਿਹਾ ਕਿ ਦਲ ਵਲੋਂ ਕੱਲ੍ਹ 3 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਜਾ ਰਹੀ ਪਹਿਲੀ ਵਿਸ਼ੇਸ਼ ਪੰਥਕ ਅਕਾਲੀ ਕਾਨਫਰੰਸ ਪ੍ਰਤੀ ਪਾਰਟੀ ਆਗੂਆਂ ਤੇ ਵਰਕਰਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਕਾਨਫਰੰਸ 'ਚ ਸ਼ਾਮਿਲ ਹੋਣ ਲਈ ਅੰਮਿ੍ਤਸਰ ਸ਼ਹਿਰ ਤੋਂ ਵੀ ਵੱਡਾ ਜਥਾ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਵੇਗਾ | ਇਸੇ ਦੌਰਾਨ ਸ: ਗੋਗਾ ਤੋਂ ਇਲਾਵਾ ਕਮਲਜੀਤ ਸਿੰਘ ਐੱਸ. ਡੀ. ਓ., ਹਰਜੀਤ ਸਿੰਘ ਪੁਰੇਵਾਲ, ਗੁਰਿੰਦਰ ਸਿੰਘ ਝਬਾਲ ਤੇ ਦਿਲਪ੍ਰੀਤ ਸਿੰਘ ਨੇ ਵੀ ਅਕਾਲੀ ਵਰਕਰਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿਚ ਹੋ ਰਹੀ ਪੰਥਕ ਕਾਨਫਰੰਸ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ |

ਪਿਛਲੀ ਖ਼ਬਰ ਭਰਾ ਨੇ ਲਾਏ ਭਰਾ 'ਤੇ ਦੋਸ਼ : ਕਿਹਾ ਪੁਲਿਸ ਮੇਰੀ ਸੁਣਵਾਈ ਨਹੀਂ ਕਰ ਰਹੀ <br/> ਅਗਲੀ ਖ਼ਬਰ -ਮਾਮਲਾ ਰੇਤਾ ਨਾਲ ਭਰਿਆ ਟਿੱਪਰ ਕਾਰਾਂ ਉਪਰ ਡਿੱਗਣ ਕਾਰਨ ਹੋਈਆਂ ਮੌਤਾਂ ਦਾ- ਮੌਕੇ ਤੋਂ ਫਰਾਰ ਹੋਇਆ ਟਿੱਪਰ ਡਰਾਇਵਰ ਹਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।