11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਭਰਾ ਨੇ ਲਾਏ ਭਰਾ 'ਤੇ ਦੋਸ਼ : ਕਿਹਾ ਪੁਲਿਸ ਮੇਰੀ ਸੁਣਵਾਈ ਨਹੀਂ ਕਰ ਰਹੀ <br/>

ਅਜੀਤ ਡੈਸਕ 03-03-2026
ਅੰਮਿ੍ਤਸਰ, 2 ਮਾਰਚ (ਰੇਸ਼ਮ ਸਿੰਘ)-ਜ਼ਿਲ੍ਹਾ ਪ੍ਰਸਾਸ਼ਨ ਨੂੰ ਦਿੱਤੀ ਸ਼ਿਕਾਇਤ 'ਚ ਇਕ ਵਿਅਕਤੀ ਨੇ ਆਪਣੇ ਹੀ ਸਕੇ ਭਰਾ ਖ਼ਿਲਾਫ਼ ਦੋਸ਼ ਲਾਏ ਹਨ ਅਤੇ ਇਹ ਵੀ ਕਿਹਾ ਕਿ ਪੁਲਿਸ ਨੂੰ ਦਰਖਾਸਤ ਦੇਣ ਦੇ ਬਾਵਜੂਦ ਪੁਲਿਸ ਉਸ ਦੀ ਸੁਣਵਾਈ ਨਹੀਂ ਕਰ ਰਹੀ | 'ਅਜੀਤ' ਉਪ ਦਫਤਰ ਪੁੱਜੇ ਅੰਕੁਸ਼ ਕੁਮਾਰ ਵਾਸੀ ਗਲੀ ਤਾਰਿਕ ਵਾਲੀ ਮੁੱਹਲਾ ਵਾਲਮੀਕਿ ਗਿਲਵਾਲੀ ਗੇਟ ਨੇ ਕਿਹਾ ਕਿ ਉਸ ਦਾ ਪਿਤਾ ਸਵ: ਰਾਮ ਰਤਨ ਜੋ ਕਿ ਲੋਕ ਨਿਰਮਾਣ ਵਿਭਾਗ 'ਚ ਨੌਕਰੀ ਕਰਦਾ ਸੀ ਅਤੇ ਉਸ ਦੀ ਮੌਤ ਤੋਂ ਬਾਅਦ ਉਸ ਦੇ ਪਿਤਾ ਦੀ ਨੌਕਰੀ ਵੀ ਉਸ ਦੇ ਭਰਾ ਨੇ ਹਥਿਆ ਲਈ ਅਤੇ ਨੌਕਰੀ ਲੈਂਦੇ ਸਮੇਂ ਉਸ ਦੇ ਭਰਾ ਨੇ ਕਿਹਾ ਕਿ ਨੌਕਰੀ ਮਿਲਣ 'ਤੇ ਉਹ ਘਰ 'ਚੋਂ ਕੋਈ ਹਿੱਸਾ ਨਹੀਂ ਲਵੇਗਾ | ਜਦੋਂ ਕਿ ਉਸ ਦੀ ਮਾਤਾ ਦੀ ਮੌਤ ਹੋਣ ਤੋਂ ਬਾਅਦ ਉਸ ਨੇ ਕਥਿਤ ਤੌਰ 'ਤੇ ਮਕਾਨ 'ਤੇ ਕਬਜ਼ਾ ਵੀ ਕਰ ਰਿਹਾ ਹੈ ਅਤੇ ਉਸ ਦੇ ਬੱਚਿਆਂ ਤੇ ਘਰ ਵਾਲੀ ਨੂੰ ਵੀ ਧਮਕੀਆਂ ਦਿੰਦਾ ਹੈ | ਡੀ. ਸੀ. ਨੂੰ ਕੀਤੀ ਸ਼ਿਕਾਇਤ 'ਚ ਉਸ ਨੇ ਮੰਗ ਕੀਤੀ ਕਿ ਉਸ ਨੂੰ ਭਰਾ ਕੋਲੋਂ ਜਾਇਦਾਦ 'ਚੋਂ ਹਿੱਸਾ ਦਿਵਾਇਆ ਜਾਵੇ |

ਪਿਛਲੀ ਖ਼ਬਰ 2 ਹਜ਼ਾਰ ਦੀ ਰਿਸ਼ਵਤ ਲੈਣ ਦੇ ਮਾਮਲੇ 'ਚ ਗੁਰਦਾਸਪੁਰ ਦਾ ਪਟਵਾਰੀ ਕਾਬੂ ਅਗਲੀ ਖ਼ਬਰ ਗੋਗਾ ਵਲੋਂ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਪੰਥਕ ਅਕਾਲੀ ਕਾਨਫਰੰਸ 'ਚ ਸ਼ਾਮਿਲ ਹੋਣ ਦੀ ਅਪੀਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।