04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਜਲਿ੍ਹਆਂਵਾਲਾ ਬਾਗ ਦਾ ਇਤਿਹਾਸਕ ਮੂਲ ਸਰੂਪ ਕੀਤਾ ਜਾਵੇ ਬਹਾਲ-ਤਰਕਸ਼ੀਲ ਸੁਸਾਇਟੀ <br/>

ਅਜੀਤ ਡੈਸਕ 13-04-2026

ਅੰਮਿ੍ਤਸਰ, 12 ਅਪ੍ਰੈਲ (ਸੁਰਿੰਦਰ ਕੋਛੜ)-ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਸੁੰਦਰੀਕਰਨ ਅਤੇ ਨਵੀਨੀਕਰਨ ਦੇ ਨਾਂ ਹੇਠ ਜਲਿ੍ਹਆਂਵਾਲਾ ਬਾਗ ਦੇ ਇਤਿਹਾਸਕ ਮੂਲ ਸਰੂਪ ਅਤੇ ਪ੍ਰਮਾਣਿਤ ਤੱਥਾਂ ਨਾਲ ਕੀਤੀ ਗਈ ਛੇੜਛਾੜ ਦੇ ਖ਼ਿਲਾਫ਼ ਸਮਾਰਕ ਦੇ ਸਾਹਮਣੇ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਜਲਿ੍ਹਆਂਵਾਲਾ ਬਾਗ ਦਾ ਮੂਲ ਸਰੂਪ ਬਹਾਲ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ | ਇਸ ਮੌਕੇ ਸੁਸਾਇਟੀ ਦੇ ਸੂਬਾਈ ਮੀਡੀਆ ਮੁਖੀ ਸੁਮੀਤ ਸਿੰਘ ਨੇ ਜਲਿ੍ਹਆਂਵਾਲਾ ਬਾਗ ਦਾ ਇਤਿਹਾਸਕ ਮੂਲ ਸਰੂਪ ਬਹਾਲ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਸਮਾਰਕ ਦੀ ਤੰਗ ਗਲੀ ਦੇ ਲਾਂਘੇ ਵਿਚ ਵਿਦ੍ਰੋਹ ਕਰਦੇ ਲੋਕਾਂ ਦੀ ਬਜਾਏ ਨੱਚਦੇ ਟੱਪਦੇ ਲੋਕਾਂ ਦੀਆਂ ਮੂਰਤੀਆਂ ਸਥਾਪਿਤ ਕਰਨਾ, ਫਾਇਰਿੰਗ ਪੁਆਇੰਟ ਦੇ ਪਿੱਲਰ ਨੂੰ ਢਾਹੁਣਾ, ਸ਼ਹੀਦੀ ਲਾਟ ਨੂੰ ਦੂਰ ਤਬਦੀਲ ਕਰਨਾ, ਸ਼ਹੀਦੀ ਸਮਾਰਕ ਸਾਹਮਣੇ ਭਾਜਪਾ ਦਾ ਚੋਣ ਨਿਸ਼ਾਨ ਕਮਲ ਦਾ ਫੁੱਲ ਸਥਾਪਤ ਕਰਨਾ, ਸ਼ਹੀਦੀ ਖੂਹ ਦਾ ਪੁਰਾਤਨ ਸਰੂਪ ਵਿਗਾੜਨਾ, ਗੋਲੀਆਂ ਦੇ ਨਿਸ਼ਾਨ ਜ਼ਮੀਨੀ ਲੈਵਲ ਤੋਂ ਹੇਠਾਂ ਰੱਖਣਾ, ਸ਼ਹੀਦ ਊਧਮ ਸਿੰਘ ਸਮੇਤ ਜਲਿ੍ਹਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਹੀਦ ਦਾ ਦਰਜਾ ਨਾ ਦੇਣਾ, ਸ਼ਹੀਦੀ ਬਾਗ ਨੂੰ ਪਿਕਨਿਕ ਦਾ ਸਥਾਨ ਬਣਾਉਣ ਆਦਿ ਵਰਗੀਆਂ ਲੋਕ ਵਿਰੋਧੀ ਕਾਰਵਾਈਆਂ ਨਾਲ ਬਾਗ ਦੇ ਇਤਿਹਾਸਕ ਪੁਰਾਤਨ ਸਰੂਪ ਨੂੰ ਪੂਰੀ ਤਰਾਂ ਵਿਗਾੜ ਕੇ ਸ਼ਹੀਦਾਂ ਦਾ ਅਪਮਾਨ ਕੀਤਾ ਜਾ ਰਿਹਾ ਹੈ | ਇਸ ਮੌਕੇ ਤਰਕਸ਼ੀਲ ਆਗੂਆਂ ਪਿ੍ੰਸੀਪਲ ਮੇਲਾ ਰਾਮ ਅਤੇ ਦਮਨਜੀਤ ਕੌਰ ਨੇ ਰੌਲਟ ਐਕਟ ਵਾਂਗ ਯੂ. ਏ. ਪੀ. ਏ. ਅਤੇ ਐੱਨ. ਐੱਸ. ਏ. ਦੇ ਬਸਤੀਵਾਦੀ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕਰਦਿਆਂ ਦੱਸਿਆ ਕਿ ਤਰਕਸ਼ੀਲ ਸੁਸਾਇਟੀ ਪੰਜਾਬ, ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਅਤੇ ਹਮ ਖਿਆਲੀ ਜਥੇਬੰਦੀਆਂ ਵਲੋਂ ਜਲਿ੍ਹਆਂਵਾਲਾ ਬਾਗ ਦਾ ਇਤਿਹਾਸਕ ਮੂਲ ਸਰੂਪ ਬਹਾਲ ਕਰਵਾਉਣ ਲਈ ਪਿਛਲੇ ਚਾਰ ਸਾਲ ਤੋਂ ਸਮੇਂ-ਸਮੇਂ 'ਤੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਤਰਕਸ਼ੀਲ ਆਗੂ ਰਾਜ ਕੁਮਾਰ ਵੇਰਕਾ, ਹਰਜਿੰਦਰ ਜਲਾਲਪੁਰ, ਰਮੇਸ਼ ਕੁਮਾਰ, ਪਰਮਜੀਤ ਸਿੰਘ, ਅਨਮੋਲ ਸਿੰਘ, ਸੁਰੇਸ਼ ਪਠਾਣੀਆਂ, ਹਰਜੀਤ ਕੌਰ, ਖੁਸ਼ਪ੍ਰੀਤ ਕੌਰ ਨੇ ਵੀ ਜਲਿ੍ਹਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਨੂੰ ਕੌਮੀ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕੀਤੀ |

ਪਿਛਲੀ ਖ਼ਬਰ 'ਨਾਰੀ ਸ਼ਕਤੀ ਵੰਦਨ' ਰਾਖਵਾਂਕਰਨ ਬਿੱਲ ਮਹਿਲਾ ਸਸ਼ਕਤੀਕਰਨ ਵੱਲ ਮਜ਼ਬੂਤ ਤੇ ਮਹੱਤਵਪੂਰਨ ਕਦਮ-ਮੀਨੂੰ ਸੇਠੀ <br/> ਅਗਲੀ ਖ਼ਬਰ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਵਫ਼ਦ ਵਲੋਂ ਜਸਟਿਸ ਰਜਨੀ ਗੁਦੱੁਰੀ ਨੂੰ ਕੀਤਾ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।