04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਭੁਪਿੰਦਰ ਸਿੰਘ ਖਾਲਸਾ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਯਾਤਰੀ ਨਿਵਾਸ ਦਾ ਦੌਰਾ <br/>

ਅਜੀਤ ਡੈਸਕ 13-04-2026
ਅੰਮਿ੍ਤਸਰ, 12 ਅਪ੍ਰੈਲ (ਵਿ:ਪ੍ਰ:)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੂਜੀ ਵਾਰ ਥਾਪੇ ਗਏ ਚੇਅਰਮੈਨ ਭੁਪਿੰਦਰ ਸਿੰਘ ਖਾਲਸਾ ਨੇ ਅੰਮਿ੍ਤਸਰ ਸਥਿਤ ਸ੍ਰੀ ਗੁਰੂ ਤੇਗ ਬਹਾਦਰ ਯਾਤਰੀ ਨਿਵਾਸ ਅੰਮਿ੍ਤਸਰ ਦਾ ਦੌਰਾ ਕੀਤਾ ਤੇ ਆਪਣੇ ਸਾਥੀਆਂ ਨਾਲ ਮਿਲ ਕੇ ਸਰਾਂ ਦੇ ਸਮੁੱਚੇ ਸਟਾਫ਼ ਨਾਲ ਵਿਸਾਖੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀ ਅਤੇ ਸਾਰੇ ਮੁਲਾਜ਼ਮਾਂ ਨੂੰ ਤੋਹਫਿਆਂ ਵਜੋਂ ਮਿਠਾਈਆਂ ਵੰਡੀਆਂ ਗਈਆਂ | ਇਸ ਦੌਰਾਨ ਸਰਾਂ ਮੈਨੇਜਰ ਵਲੋਂ ਸ: ਖਾਲਸਾ ਨੂੰ ਸਰਾਂ ਲਈ ਲੋੜੀਂਦੇ ਸਾਮਾਨ ਦੀ ਇਕ ਸੂਚੀ ਸੌਂਪੀ ਗਈ | ਇਸ ਦੌਰਾਨ ਸ: ਖਾਲਸਾ ਨੇ ਕਿਹਾ ਕਿ ਆਉਣ ਵਾਲੇ ਦਿਨ੍ਹਾਂ 'ਚ ਲੋੜੀਂਦੇ ਸਾਮਾਨ ਉਪਲਬਧ ਕਰਵਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਵਿਸਾਖੀ ਤੋਂ ਬਾਅਦ ਦਿੱਲੀ ਕਮੇਟੀ ਦੇ ਸੀਨੀਅਰ ਮੈਂਬਰ ਬੀਬੀ ਰਣਜੀਤ ਕੌਰ ਵੀ ਅੰਮਿ੍ਤਸਰ ਆ ਰਹੇ ਹਨ | ਜਿਨ੍ਹਾਂ ਰਾਹੀ ਸਰਾਵਾਂ ਲਈ ਲੋੜੀਂਦਾ ਸਾਮਾਨ ਪਹੁੰਚਾਇਆ ਜਾਵੇਗਾ |

ਪਿਛਲੀ ਖ਼ਬਰ ਸਰੂਪ ਰਾਣੀ ਸਰਕਾਰੀ ਕਾਲਜ (ਇ.) ਅੰਮਿ੍ਤਸਰ ਵਿਖੇ ਸੈਸ਼ਨ 2024-25 ਲਈ 55ਵੀਂ ਕਨਵੋਕੇਸ਼ਨ ਕਰਵਾਈ <br/> ਅਗਲੀ ਖ਼ਬਰ ਚੌਕ ਮੀਰਾਂਕੋਟ ਤੋਂ ਖੈਰਾਂਬਦ ਰਾਹੀਂ ਵੱਖ-ਵੱਖ ਸਰਹੱਦੀ ਪਿੰਡਾਂ ਨੂੰ ਜੋੜਨ ਵਾਲੀ ਸੜਕ ਦੇ ਮੰਦੜੇ ਹਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।