04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਨਿਊ ਅੰਮਿ੍ਤਸਰ ਵਿਖੇ ਸ਼ਹੀਦ ਭਾਈ ਗੁਲਜਾਰ ਸਿੰਘ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਸਮਾਗਮ ਕਰਵਾਇਆ <br/>

ਅਜੀਤ ਡੈਸਕ 13-04-2026
ਸੁਲਤਾਨਵਿੰਡ, 12 ਅਪ੍ਰੈਲ (ਗੁਰਨਾਮ ਸਿੰਘ ਬੁੱਟਰ)-ਇਤਿਹਾਸਕ ਪਿੰਡ ਸੁਲਤਾਨਵਿੰਡ ਦੇ ਜੰਮਪਲ ਸ਼ਹੀਦ ਭਾਈ ਗੁਲਜਾਰ ਸਿੰਘ ਜੋ ਸਿੱਖ ਸੰਘਰਸ਼ ਦੌਰਾਨ ਸ਼ਹੀਦ ਹੋਏ ਸਨ | ਜਿਨ੍ਹਾਂ ਦੀ ਯਾਦ ਨੂੰ ਸਮਰਪਿਤ ਅੱਜ ਭਾਈ ਗੁਲਜਾਰ ਸਿੰਘ ਦੇ ਭਰਾਤਾ ਰਛਪਾਲ ਸਿੰਘ ਚੌਹਾਨ ਦੇ ਗ੍ਰਹਿ ਭਾਈ ਗੁਰਦਾਸ ਜੀ ਨਗਰ (ਨਿਊ ਅੰਮਿ੍ਤਸਰ) ਵਿਖੇ ਸ਼ਹੀਦੀ ਸਮਾਗਮ ਕਰਵਾਇਆ ਗਿਆ | ਪਰਸੋਂ ਰੋਜ ਤੋਂ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਅੱਜ ਭੋਗ ਪੈਣ ਉਪਰੰਤ ਕਵੀਸ਼ਰੀ ਜਥਿਆਂ ਵਲੋਂ ਸ਼ਹੀਦ ਸਿੰਘਾਂ ਦੀਆਂ ਵਾਰਾਂ ਗਾਇਨ ਕੀਤੀਆ ਗਈਆਂ | ਸਮਾਗਮ ਦੌਰਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਪ੍ਰੀਤ ਸਿੰਘ ਅਟਾਰੀ ਸਿੰਘ ਦੇ ਜਥੇ ਵਲੋਂ ਰਸਭਿੰਨਾ ਕੀਰਤਨ ਸਰਵਣ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਗੁਰੂ ਘਰ ਦੇ ਅਤੁੱਟ ਲੰਗਰ ਵਰਤਾਏ ਗਏ | ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਵਿਜੇ ਆਲਮ ਸਿੰਘ ਖੇਮਕਰਨ, ਹਰਜਿੰਦਰ ਸਿੰਘ ਜੋੜੀਆ, ਬੋਨੀ ਗਿੱਲ, ਗੁਰਦਿਆਲ ਸਿੰਘ ਛੱਜਲਵੱਡੀ, ਜਥੇ. ਮਹਾਂਵੀਰ ਸਿੰਘ ਸੁਲਤਾਨਵਿੰਡ, ਕੁਲਦੀਪ ਸਿੰਘ ਮੱਤੇਵਾਲ, ਮਹਿੰਦਰ, ਐਡਵੋਕੇਟ ਮੁਖਤਾਜ ਸਿੰਘ ਵੇਰਕਾ, ਐਡਵੋਕੇਟ ਜਸਵਿੰਦਰ ਸਿੰਘ, ਐਡਵੋਕੇਟ ਸੁਦੀਪ ਕੁਮਾਰ ਬਲਰਾਜ ਸਿੰਘ ਸੁਲਤਾਨਵਿੰਡ, ਹੈੱਡ ਗ੍ਰੰਥੀ ਵਿਜੇਪਾਲ ਸਿੰਘ, ਮਾ: ਗੁਰਬਖਸ਼ ਸਿੰਘ, ਚਰਨਜੀਤ ਸਿੰਘ ਰਾਣਾ, ਨਰਿੰਦਰ ਸਿੰਘ ਗੰਡੀਵਿੰਡ, ਸੁਭਾਸ਼ ਸਿੰਘ, ਸਰੂਪ ਸਿੰਘ ਪੰਨੂੰ, ਰਾਮੇਸ਼ ਕਪੂਰ, ਮਨਪ੍ਰੀਤ ਸਿੰਘ ਚੌਹਾਨ, ਕੁਲਜੀਤ ਸਿੰਘ ਬ੍ਰਦਰਜ਼, ਡਾ. ਸਰਬਜੀਤ ਸਿੰਘ ਭੁੱਲਰ, ਮਨਦੀਪ ਸਿੰਘ ਗੁੱਡਲੱਕ, ਭੁਪਿੰਦਰ ਸਿੰਘ ਮਾਰਸ਼ਲ, ਡਾ ਸ਼ਮਸ਼ੇਰ ਸਿੰਘ, ਈ. ਟੀ. ਓ. ਕਿਰਪਾਲ ਸਿੰਘ, ਦਿਲਬਾਗ ਸਿੰਘ, ਸੁਰਜੀਤ ਸਿੰਘ ਰਾਹੀ, ਕਰਨਲ ਚਾਹਲ, ਚੀਫ ਅਮਰਜੀਤ ਸਿੰਘ, ਬਲਦੇਵ ਸਿੰਘ ਸੰਧੂ, ਕਮਲ ਨਈਅਰ, ਲਖਬੀਰ ਸਿੰਘ ਰੰਧਾਵਾ, ਬਲਜੀਤ ਸਿੰਘ ਚਾਟੀਵਿੰਡ, ਅਮਰੀਕ ਸਿੰਘ ਬਿੱਟਾ, ਗੋਲਡੀ ਚੌਹਾਨ, ਪਿ੍ਤਪਾਲ ਸਿੰਘ, ਅਜੀਤ ਸਿੰਘ ਭੁੱਲਰ, ਧਰਮ ਸਿੰਘ ਚਾਹਲ, ਜਗਰੂਪ ਸਿੰਘ ਗਿੱਲ ਆਦਿ ਵਲੋਂ ਸ਼ਹੀਦ ਭਾਈ ਗੁਲਜਾਰ ਸਿੰਘ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ | ਸ਼ਹੀਦੀ ਸਮਾਗਮ ਦੌਰਾਨ ਆਈਆਂ ਸੰਗਤਾਂ ਦਾ ਪ੍ਰਧਾਨ ਰਛਪਾਲ ਸਿੰਘ ਵਲੋਂ ਧੰਨਵਾਦ ਕੀਤਾ ਗਿਆ |

ਪਿਛਲੀ ਖ਼ਬਰ ਸਟਾਰਟਅੱਪਸ ਲਈ ਪੂੰਜੀ ਇਕੱਠਾ ਕਰਨਾ ਅਤੇ ਵਿੱਤੀ ਪ੍ਰਬੰਧਨ ਵਿਸ਼ੇ 'ਤੇ ਭਾਸ਼ਨ ਕਰਵਾਇਆ <br/> ਅਗਲੀ ਖ਼ਬਰ ਸਰੂਪ ਰਾਣੀ ਸਰਕਾਰੀ ਕਾਲਜ (ਇ.) ਅੰਮਿ੍ਤਸਰ ਵਿਖੇ ਸੈਸ਼ਨ 2024-25 ਲਈ 55ਵੀਂ ਕਨਵੋਕੇਸ਼ਨ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।