03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਬਾਬਾ ਗੋਬਿੰਦ ਸਕੂਲ ਸਠਿਆਲਾ ਦਾ 8ਵੀਂ ਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ <br/>

ਅਜੀਤ ਡੈਸਕ 18-04-2026
ਸਠਿਆਲਾ, 17 ਅਪ੍ਰੈਲ (ਜਗੀਰ ਸਿੰਘ ਸਫਰੀ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 8ਵੀਂ ਤੇ ਪੰਜਵੀਂ ਜਮਾਤ ਦੇ ਐਲਾਨੇ ਨਤੀਜੇ ਵਿਚੋਂ ਬਾਬਾ ਗੋਬਿੰਦ ਐਂਡ ਬਿ੍ਗੇਡੀਅਰ ਜੀ. ਐੱਸ. ਮੈਮੋਰੀਅਲ ਸੀਨੀ: ਸੈਕੰਡਰੀ ਸਕੂਲ ਸਠਿਆਲਾ ਦਾ ਨਤੀਜਾ ਸੌ ਫੀਸਦੀ ਰਿਹਾ | ਇਸ ਬਾਰੇ ਸਕੂਲ ਦੇ ਪ੍ਰਧਾਨ ਰਿਟਾ: ਮੇਜਰ ਜਰਨਲ ਗੁਰਪਾਲ ਸਿੰਘ ਬੱਲ ਅਤੇ ਪਿ੍ੰ: ਸ਼ੁਭਨੀਤ ਕੌਰ ਗਿੱਲ ਨੇ ਦੱਸਿਆ ਹੈ ਕਿ 8ਵੀਂ ਜਮਾਤ ਦੇ 51 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਸ ਵਿਚੋਂ ਇਕ ਵਿਦਿਅਰਥਣ ਅਵਲੀਨ ਕੌਰ ਨੇ 94 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ , ਮਨਪ੍ਰੀਤ ਕੌਰ ਨੇ 94 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਹਾਸਿਲ ਕੀਤਾ ਹੈ | ਇਸ ਤਰ੍ਹਾਂ ਪੰਜਵੀਂ ਜਮਾਤ ਦੇ ਬੋਰਡ ਦੇ ਨਤੀਜੇ ਵਿਚੋਂ ਕ੍ਰਮਵਾਰ ਵਿਦਿਆਰਥਣ ਹਰਸਿਮਰਤ ਕੌਰ, ਸਹਿਨਾਜ਼ਪ੍ਰੀਤ ਕੌਰ ਅਤੇ ਸਿਮਰਪ੍ਰੀਤ ਕੌਰ ਨੇ 100 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਅਤੇ ਵਿਦਿਆਰਥਣ ਸਿਮਰਨਜੀਤ ਕੌਰ ਨੇ ਦੂਸਰਾ ਸਥਾਨ ਹਾਸਿਲ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ | ਪਿ੍ੰ: ਸ਼ੁਭਨੀਤ ਕੌਰ ਨੇ ਵਿਦਿਆਰਥੀਆਂ ਦੀ ਮਿਹਤਨ, ਲਗਨ ਅਤੇ ਅਧਿਆਪਕਾਂ ਦੀ ਰਹਿਨੁਮਾਈ ਦਾ ਪਰਿਣਾਮ ਹਨ | ਇਸ ਮੌਕੇ ਰੋਹਿਤ ਕੁਮਾਰ, ਗੁਰਪ੍ਰੀਤ ਕੌਰ, ਪ੍ਰਭਜੋਤ ਸਿੰਘ, ਸੰਦੀਪ ਕੌਰ, ਪਿੰਕੀ ਰਾਣੀ ਹਾਜ਼ਰ ਸਨ |

ਪਿਛਲੀ ਖ਼ਬਰ ਰਈਆ ਵਿਖੇ ਖ਼ਾਲਸਾ ਸਾਜਨਾ ਅਤੇ ਡਾ. ਅੰਬੇਡਕਰ ਜਨਮ ਦਿਵਸ ਨੂੰ ਸਮਰਪਿਤ ਸੈਮੀਨਾਰ <br/> ਅਗਲੀ ਖ਼ਬਰ ਸਰਕਾਰ ਵਲੋਂ ਬੇਅਦਬੀ ਦੇ ਮਸਲੇ 'ਤੇ ਖੇਡ ਖੇਡੀ ਜਾ ਰਹੀ-ਦਲਜਿੰਦਰ ਬੀਰ ਵਿਰਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।