03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਰਈਆ ਵਿਖੇ ਖ਼ਾਲਸਾ ਸਾਜਨਾ ਅਤੇ ਡਾ. ਅੰਬੇਡਕਰ ਜਨਮ ਦਿਵਸ ਨੂੰ ਸਮਰਪਿਤ ਸੈਮੀਨਾਰ <br/>

ਅਜੀਤ ਡੈਸਕ 18-04-2026
ਰਈਆ, 17 ਅਪ੍ਰੈਲ (ਸ਼ਰਨਬੀਰ ਸਿੰਘ ਕੰਗ)-ਸਥਾਨਕ ਕਸਬੇ ਦੇ ਪੱਤੀ ਛੀਨੇ ਮਾਨ ਸਥਿਤ ਮੁਹੱਲਾ ਬਾਬਾ ਜੀਵਨ ਸਿੰਘ ਵਿਖੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਦਿਅਕ ਤੇ ਭਲਾਈ ਟਰੱਸਟ ਵਲੋਂ ਪ੍ਰਧਾਨ ਤਰਸੇਮ ਸਿੰਘ ਦੀ ਅਗਵਾਈ ਹੇਠ ਖਾਲਸਾ ਸਾਜਨਾ ਦਿਵਸ ਅਤੇ ਡਾ: ਅੰਬੇਡਕਰ ਦੇ ਜਨਮ ਦਿਹਾੜੇ ਮੌਕੇ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਵੱਖ-ਵੱਖ ਆਗੂਆਂ ਨੇ ਕਿਹਾ ਕਿ ਖਾਲਸੇ ਦੀ ਸਾਜਨਾ ਗੁਰੂ ਗੋਬਿੰਦ ਸਿੰਘ ਵਲੋਂ ਸਮਾਜ ਦੇ ਗਰੀਬ ਅਤੇ ਬੇਸਹਾਰਾ ਲੋਕਾਂ ਨੂੰ ਇਨਸਾਫ ਦਿਵਾਉਣ ਅਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਹਿਬ ਵਲੋਂ ਸੰਵਿਧਾਨ ਰਾਹੀਂ ਦਿਤੇ ਗਏ ਵਿਸੇਸ਼ ਅਧਿਕਾਰਾਂ ਦੇ ਮਿਸ਼ਨ ਤੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ | ਇਸ ਮੌਕੇ ਗੁਰੂ ਕੇ ਬੇਟੇ ਸਮਾਜ ਸੁਧਾਰ ਮਿਸ਼ਨ ਰਜਿ : ਪੰਜਾਬ ਦੇ ਮੁਖੀ ਸੂਬੇਦਾਰ ਹਰਜੀਤ ਸਿੰਘ, ਤਹਿਸੀਲਦਾਰ ਜਸਵੰਤ ਸਿੰਘ, ਗੁਰੂ ਗਿਆਨ ਨਾਥ ਆਸ਼ਰਮ ਭਗਵਾਨ ਵਾਲਮੀਕਿ ਤੀਰਥ ਅੰਮਿ੍ਤਸਰ ਵਲੋਂ ਸ੍ਰੀ ਅਮਰੀਕ ਨਾਥ ਜੀ ਚੀਮਾਬਾਠ, ਮੁੱਖ ਬੁਲਾਰੇ ਐਡਵੋਕੇਟ ਲੱਖਾ ਸਿੰਘ ਅਜ਼ਾਦ, ਐਡਵੋਕੇਟ ਜੈਮਲ ਸਿੰਘ ਨਾਗੋਕੇ, ਸੁਖਵਿੰਦਰ ਸਿੰਘ ਮਤੇਵਾਲ, ਸਮਾਜ ਸੇਵੀ ਸੰਸਥਾ ਭਲਾਈਪੁਰ ਡੋਗਰਾਂ ਤੋਂ ਸੁਖਦੇਵ ਸਿੰਘ ਭਲਾਈਪੁਰ ਡੋਗਰਾਂ, ਸਹੀਦ ਭਗਤ ਸਿੰਘ ਸਮਾਜ ਸੇਵਾ ਸੁਸਾਇਟੀ ਤੋਂ ਜਗਦੀਸ਼ ਸਿੰਘ, ਦਲਬੀਰ ਸਿੰਘ, ਮੁਖਤਾਰ ਸਿੰਘ ਬਾਬਾ ਸਾਵਣ ਸਿੰਘ ਨਗਰ, ਹਰਪ੍ਰੀਤ ਸਿੰਘ ਨਗਰ ਬਾਬਾ ਸਾਵਣ ਸਿੰਘ ਬਿਆਸ, ਜਥੇਦਾਰ ਮੇਵਾ ਸਿੰਘ, ਬਾਬਾ ਮੰਗਲ ਸਿੰਘ ਸ਼ੇਰਗਿਲ, ਬਾਬਾ ਪ੍ਰੇਮ ਸਿੰਘ, ਅਮਰਬੀਰ ਸਿੰਘ ਅਜ਼ਾਦ, ਗੁਰੂ ਕੇ ਬੇਟੇ ਸੁਧਾਰ ਮਿਸ਼ਨ ਗੁਰਮੀਤ ਸਿੰਘ ਵਡਾਲਾ ਤੇ ਹੋਰ ਸੰਗਤ ਹਾਜ਼ਿਰ ਸੀ | ਸਟੇਜ ਸੰਚਾਲਨ ਦੀ ਸੇਵਾ ਤਰਸੇਮ ਸਿੰਘ ਮੱਟੂ ਨੇ ਬਾਖੂਬੀ ਨਿਭਾਈ | ਅੰਤ ਵਿਚ ਪ੍ਰਬੰਧਕਾਂ ਵਲੋਂ ਆਈ ਸੰਗਤ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਖੰਡ ਮਿੱਲ ਭਲਾ ਪਿੰਡ ਵਿਖੇ ਵਿਦਾਇਗੀ ਸਮਾਰੋਹ ਦੌਰਾਨ ਸੇਵਾ ਮੁਕਤ ਕਰਮਚਾਰੀ ਸਨਮਾਨਿਤ <br/> ਅਗਲੀ ਖ਼ਬਰ ਬਾਬਾ ਗੋਬਿੰਦ ਸਕੂਲ ਸਠਿਆਲਾ ਦਾ 8ਵੀਂ ਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।