03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਖੰਡ ਮਿੱਲ ਭਲਾ ਪਿੰਡ ਵਿਖੇ ਵਿਦਾਇਗੀ ਸਮਾਰੋਹ ਦੌਰਾਨ ਸੇਵਾ ਮੁਕਤ ਕਰਮਚਾਰੀ ਸਨਮਾਨਿਤ <br/>

ਅਜੀਤ ਡੈਸਕ 18-04-2026
ਹਰਸਾ ਛੀਨਾ, 17 ਅਪ੍ਰੈਲ (ਕੜਿਆਲ)-ਸਥਾਨਕ ਬਲਾਕ ਅਧੀਨ ਪੈਂਦੀ ਸਰਹੱਦੀ ਖੇਤਰ ਦੀ ਇਕਲੌਤੀ ਖੇਤੀ ਅਧਾਰਤ ਇੰਡਸਟਰੀ 'ਦੀ ਅਜਨਾਲਾ ਸਹਕਾਰੀ ਖੰਡ ਮਿਲ਼ ਭਲਾ ਪਿੰਡ' ਵਿਖੇ ਖੰਡ ਮਿਲ ਵਰਕਰਜ਼ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਪਲਵਿੰਦਰ ਸਿੰਘ ਸੰਗਤਪੁਰਾ ਦੀ ਅਗਵਾਈ ਹੇਠ ਵਿਦਾਇਗੀ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਮਿਲ ਦੇ ਸੇਵਾ ਮੁਕਤ 11 ਕਰਮਚਾਰੀਆਂ ਨੂੰ ਤੋਹਫੇ ਅਤੇ ਚਿੰਨ ਦੇ ਕੇ ਸਨਮਾਨਿਤ ਕੀਤਾ |
ਖੰਡ ਮਿੱਲ ਭਲਾ ਪਿੰਡ ਦੇ ਸੇਵਾ ਮੁਕਤ ਕਰਮਚਾਰੀ ਹਰਜਿੰਦਰ ਸਿੰਘ ਚਮਿਆਰੀ ਸਮਾਂ ਪਾਲਕ, ਕੁਲਦੀਪ ਸਿੰਘ ਏਐੱਸਕੇ, ਰਵੀ ਕੁਮਾਰ ਮੁੱਖ ਸਮਾਂ ਪਾਲਕ ਸਮੇਤ ਹੋਰਨਾਂ ਕਰਮਚਾਰੀਆਂ ਸੰਬੰਧੀ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਨੂੰ ਸੰਬੋਧਨ ਕਰਦਿਆਂ ਪਲਵਿੰਦਰ ਸਿੰਘ ਸੰਗਤਪੁਰਾ, ਜਸਕਰਨਜੀਤ ਸਿੰਘ ਚੀਫ ਇੰਜੀਨੀਅਰ, ਸਤਿੰਦਰਜੀਤ ਸਿੰਘ ਮਜੀਠਾ, ਪ੍ਰਧਾਨ ਜਗਰੂਪ ਸਿੰਘ ਰੂਪੋਵਾਲੀ ਨੇ ਸੇਵਾ ਮੁਕਤ ਕਰਮਚਾਰੀਆਂ ਵਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਿਲ ਪ੍ਰਬੰਧਨ ਵਲੋਂ ਸੇਵਾ ਮੁਕਤ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਏਗਾ | ਇਸ ਮੌਕੇ ਸੇਵਾ ਮੁਕਤ ਕਰਮਚਾਰੀਆਂ ਨੂੰ ਮਿੱਲ ਪ੍ਰਬੰਧਨ ਅਧਿਕਾਰੀਆਂ ਸਮੇਤ ਸੁਪਰਡੈਂਟ ਕੁਲਵੰਤ ਸਿੰਘ, ਪਰਮਜੀਤ ਸਿੰਘ ਨੰਗਲ ਸੋਹਲ, ਕਰਮਜੀਤ ਸਿੰਘ ਅਜਨਾਲਾ, ਨਿਸ਼ਾਨ ਸਿੰਘ ਭਲਾ ਪਿੰਡ, ਦੀਪਕ ਗੁਪਤਾ, ਰਮਿੰਦਰ ਸਿੰਘ ਰੋਮੀ ਮਟੀਆ, ਮਨਰਾਜ ਸਿੰਘ ਕੋਟਲਾ ਸੁਲਤਾਨ ਸਿੰਘ, ਜਗੀਰ ਸਿੰਘ ਮੋਦੇ ਧਨੋਏ, ਜਗਦੀਪ ਸਿੰਘ, ਇੰਸਪੈਕਟਰ ਅਰਸ਼ਦੀਪ ਸਿੰਘ, ਇੰਸਪੈਕਟਰ ਰਵੀਪਾਲ ਸਿੰਘ ਸਮੇਤ ਹੋਰਾਂ ਵਲੋਂ ਸਨਮਾਨ ਚਿੰਨ ਅਤੇ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ |

ਪਿਛਲੀ ਖ਼ਬਰ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਇੰਟਰਨੈਸ਼ਨਲ ਫ਼ਤਹਿ ਅਕੈਡਮੀ ਨੇ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਰਈਆ ਵਿਖੇ ਖ਼ਾਲਸਾ ਸਾਜਨਾ ਅਤੇ ਡਾ. ਅੰਬੇਡਕਰ ਜਨਮ ਦਿਵਸ ਨੂੰ ਸਮਰਪਿਤ ਸੈਮੀਨਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।