29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਕੋਟ ਮਿੱਤ ਸਿੰਘ ਤੋਂ ਗੁੰਮ ਹੋਇਆ ਲੜਕਾ ਥਾਣਾ ਸੁਲਤਾਨਵਿੰਡ ਨੇ ਲੱਭ ਕੇ ਕੀਤਾ ਮਾਪਿਆਂ ਹਵਾਲੇ <br/>

ਅਜੀਤ ਡੈਸਕ 19-04-2026
ਸੁਲਤਾਨਵਿੰਡ, 18 ਅਪ੍ਰੈਲ (ਗੁਰਨਾਮ ਸਿੰਘ ਬੁੱਟਰ)-ਪਿਛਲੇ ਦਿਨੀਂ ਕੋਟ ਮਿੱਤ ਸਿੰਘ ਤੋਂ ਇੱਕ 15 ਸਾਲ ਦੇ ਗੁੰਮ ਹੋਏ ਲੜਕੇ ਨੂੰ ਅੱਜ ਪੁਲਿਸ ਥਾਣਾ ਸੁਲਤਾਨਵਿੰਡ ਨੇ ਲੱਭ ਕੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਹੈ | ਇਸ ਮੌਕੇ ਜਾਣਕਾਰੀ ਦੇਂਦਿਆਂ ਪੁਲਿਸ ਥਾਣਾ ਸੁਲਤਾਨਵਿੰਡ ਦੇ ਮੁੱਖ ਅਫ਼ਸਰ ਇੰਸਪੈਕਟਰ ਮੋਹਿਤ ਕੁਮਾਰ ਨੇ ਦੱਸਿਆ ਕਿ ਕੋਟ ਮਿੱਤ ਸਿੰਘ ਦੇ ਜਸਵਿੰਦਰ ਸਿੰਘ ਬੰਟੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਨ•ਾਂ ਦਾ ਲੜਕਾ ਸੁਖਮਨ ਪ੍ਰੀਤ ਸਿੰਘ ਰੋਣਕ ਪ੍ਰੀਤ ਸਿੰਘ ਮਿਤੀ 15 ਅਪ੍ਰੈਲ ਸ਼ਾਮ ਨੂੰ ਕੁਝ ਦੱਸੇ ਬਿਨਾ ਸਾਈਕਲ 'ਤੇ ਸਵਾਰ ਹੋ ਕੇ ਕਿਧਰੇ ਚਲੇ ਗਿਆ ਪਰ ਮੁੜ ਘਰ ਨਹੀਂ ਆਇਆ | ਥਾਣਾ ਮੁਖੀ ਨੇ ਦੱਸਿਆ ਕਿ ਇਸੇ ਸਬੰਧ ਵਿਚ ਏ. ਐੱਸ. ਆਈ. ਵਿਕਰਮਜੀਤ ਦੀ ਅਗਵਾਈ ਹੇਠ ਅੱਜ ਗੁੰਮ ਹੋਏ ਲੜਕੇ ਸੁਖਮਨ ਪ੍ਰੀਤ ਸਿੰਘ ਰੋਣਕ ਪ੍ਰੀਤ ਸਿੰਘ ਨੂੰ ਹਰਿਦੁਆਰ ਤੋਂ ਲੱਭ ਕੇ ਪੁਲਿਸ ਥਾਣਾ ਸੁਲਤਾਨਵਿੰਡ ਵਿਖੇ ਲਿਆਂਦਾ ਗਿਆ ਜਿੱਥੇ ਉਸ ਨੂੰ ਉਸ ਦੇ ਮਾਪਿਆਂ ਹਵਾਲੇ ਕਰ ਦਿੱਤਾ ਗਿਆ | ਇਸ ਮੌਕੇ ਖੁਸ਼ੀ ਸਾਂਝੀ ਕਰਦਿਆਂ ਲੜਕੇ ਸੁਖਮਨ ਪ੍ਰੀਤ ਸਿੰਘ ਦੇ ਪਿਤਾ ਜਸਵਿੰਦਰ ਸਿੰਘ ਨੇ ਜਿੱਥੇ ਅੰਮਿ੍ਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦਾ ਧੰਨਵਾਦ ਕੀਤਾ ਉੱਥੇ ਹੀ ਪੁਲਿਸ ਥਾਣਾ ਸੁਲਤਾਨਵਿੰਡ ਦੇ ਮੁੱਖ ਅਫ਼ਸਰ ਇੰਸਪੈਕਟਰ ਮੋਹਿਤ ਕੁਮਾਰ ਅਤੇ ਹੋਰ ਮੁਲਾਜ਼ਮਾਂ ਦੀ ਵੀ ਰੱਜ ਕੇ ਤਾਰੀਫ ਕੀਤੀ | ਉਨ•ਾਂ ਇਹ ਵੀ ਦੱਸਿਆ ਕਿ ਇਸੇ ਸਬੰਧ ਵਿਚ ਇਕ ਐੱਫ. ਆਈ. ਆਰ. ਵੀ ਦਰਜ ਹੋਈ ਹੈ | ਇਸ ਮੌਕੇ ਇੰਸਪੈਕਟਰ ਮੋਹਿਤ ਕੁਮਾਰ ਨੇ ਇਲਾਕਾ ਵਾਸੀਆਂ ਨੂੰ ਅਪੀਲ ਵੀ ਕੀਤੀ ਕਿ ਆਪਣੇ ਬੱਚਿਆਂ ਦਾ ਖਿਆਲ ਰੱਖਿਆ ਕਰਨ |

ਪਿਛਲੀ ਖ਼ਬਰ ਅਕਾਲ ਅਕੈਡਮੀ ਚੋਗਾਵਾਂ ਦੇ ਦਸਵੀਂ ਸੀ.ਬੀ.ਐੱਸ.ਈ. ਬੋਰਡ ਨਤੀਜੇ 'ਚ ਵਿਦਿਆਰਥਣ ਨਵਰੀਤ ਕੌਰ 99 ਫੀਸਦੀ ਅੰਕਾਂ ਨਾਲ ਅੱਵਲ ਅਗਲੀ ਖ਼ਬਰ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਮਨਾਇਆ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।