29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਅਕਾਲ ਅਕੈਡਮੀ ਚੋਗਾਵਾਂ ਦੇ ਦਸਵੀਂ ਸੀ.ਬੀ.ਐੱਸ.ਈ. ਬੋਰਡ ਨਤੀਜੇ 'ਚ ਵਿਦਿਆਰਥਣ ਨਵਰੀਤ ਕੌਰ 99 ਫੀਸਦੀ ਅੰਕਾਂ ਨਾਲ ਅੱਵਲ

ਅਜੀਤ ਡੈਸਕ 19-04-2026
ਅੰਮਿ੍ਤਸਰ/ਚੋਗਾਵਾਂ, 18 ਅਪ੍ਰੈਲ (ਜੱਸ, ਕਲਸੀ)-ਕਲਗੀਧਰ ਟਰੱਸਟ ਬੜੂ ਸਾਹਿਬ ਦੁਆਰਾ ਸੰਚਾਲਿਤ ਅਕਾਲ ਅਕੈਡਮੀ ਚੋਗਾਵਾਂ ਦੇ ਸੀ.ਬੀ.ਐੱਸ.ਈ. ਦਸਵੀਂ ਜਮਾਤ ਦੇ ਬੋਰਡ ਨਤੀਜੇ ਇਸ ਵਾਰ ਵੀ ਸ਼ਾਨਦਾਰ ਰਹੇ ਹਨ | ਸਕੂਲ ਪਿ੍ੰਸੀਪਲ ਗੁਰਸ਼ਰਨਜੀਤ ਕੌਰ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ | ਇਸ ਸਾਲ ਦੇ ਨਤੀਜਿਆਂ ਵਿਚ ਨਵਰੀਤ ਕੌਰ ਨੇ 500 ਵਿਚੋਂ 495 ਅੰਕਾਂ ਨਾਲ 99 ਫੀਸਦੀ ਅੰਕ ਹਾਸਿਲ ਕਰਕੇ ਸਕੂਲ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਖੁਸ਼ਮੀਤ ਸਿੰਘ ਨੇ 96.6 ਅਤੇ ਹਰਪ੍ਰੀਤ ਕੌਰ ਨੇ 95.2 ਅੰਕ ਪ੍ਰਾਪਤ ਕਰਕੇ ਉੱਚ ਸਥਾਨ ਹਾਸਲ ਕੀਤੇ | ਉਨ੍ਹਾਂ ਦੱਸਿਆ ਕਿ ਨਵਰੀਤ ਕੌਰ ਨੇ 500 ਵਿਚੋਂ 495 ਅੰਕ ਹਾਸਿਲ ਕੀਤੇ ਹਨ, ਜੋ ਕਿ ਬਾਰਡਰ ਏਰੀਆ ਲਈ ਹਾਸਿਲ ਕਰਨਾ ਬਹੁਤ ਮੁਸ਼ਕਿਲ ਹੈ | ਉਨ੍ਹਾਂ ਨੇ ਸਕੂਲ ਦੇ ਮੈਨੇਜਮੈਂਟ ਅਤੇ ਸਟਾਫ ਮੈਂਬਰਾਂ ਦੇ ਯੋਗਦਾਨ ਨੂੰ ਵੀ ਸਰਾਹਿਆ, ਜਿਨ੍ਹਾਂ ਦੀ ਰਹਿਨੁਮਾਈ ਨਾਲ ਵਿਦਿਆਰਥੀਆਂ ਨੇ ਇਹ ਕਾਮਯਾਬੀ ਹਾਸਲ ਕੀਤੀ | ਉਨ੍ਹਾਂ ਨੇ ਕਿਹਾ ਕਿ ਇਹ ਸਫਲਤਾ ਅਕਾਲ ਅਕੈਡਮੀ ਚੋਗਾਵਾਂ ਲਈ ਗੌਰਵ ਦਾ ਮੌਕਾ ਹੈ ਅਤੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਦੇ ਉੱਤਮ ਨਤੀਜੇ ਦੀ ਉਮੀਦ ਹੈ |
ਪਿਛਲੀ ਖ਼ਬਰ ਪ੍ਰਸਿੱਧ ਕਹਾਣੀਕਾਰ ਨਵਤੇਜ ਸਿੰਘ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਕਰਵਾਇਆ ਅਗਲੀ ਖ਼ਬਰ ਕੋਟ ਮਿੱਤ ਸਿੰਘ ਤੋਂ ਗੁੰਮ ਹੋਇਆ ਲੜਕਾ ਥਾਣਾ ਸੁਲਤਾਨਵਿੰਡ ਨੇ ਲੱਭ ਕੇ ਕੀਤਾ ਮਾਪਿਆਂ ਹਵਾਲੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।