ਅੰਮਿ੍ਤਸਰ, 29 ਅਪ੍ਰੈਲ (ਜਸਵੰਤ ਸਿੰਘ ਜੱਸ)-ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰੰਘ ਧਾਮੀ ਵਲੋਂ ਸ਼ੋ੍ਰਮਣੀ ਕਮੇਟੀ ਦੇ ਕੁਝ ਅਧਿਕਾਰੀਆਂ ਨੂੰ ਤਰੱਕੀਆਂ ਦੇਣ ਤੇ ਕੁਝ ਦੇ ਤਬਾਦਲੇ ਕੀਤੇ ਜਾਣ ਦੀ ਸੂਚਨਾ ਮਿਲੀ ਹੈ | ਪ੍ਰਾਪਤ ਵੇਰਵਿਆਂ ਅਨੁਸਾਰ ਪ੍ਰਧਾਨ ਧਾਮੀ ਵਲੋਂ ਸ਼ੋ੍ਰਮਣੀ ਕਮੇਟੀ ਦੇ ਸਕੱਤਰ ਸ: ਬਲਵਿੰਦਰ ਸਿੰਘ ਕਾਹਲਵਾਂ, ਪਹਿਲੇ ਵਿਭਾਗਾਂ ਦੇ ਨਾਲ ਨਾਲ ਗੁ: ਸੈਕਸ਼ਨ 85 ਅਤੇ ਸਿੱਖ ਇਤਿਹਾਸ ਰੀਸਰਚ ਬੋਰਡ ਦਾ ਕੰਮ ਕਾਜ ਵੀ ਦੇਖਣਗੇ | ਗੁਰਿੰਦਰ ਸਿੰਘ ਮਥਰੇਵਾਲ ਨੂੰ ਸਕੱਤਰ ਗੁ: ਸੈਕਸ਼ਨ 85 ਤੋਂ ਸਕੱਤਰ ਧਰਮ ਪ੍ਰਚਾਰ ਕਮੇਟੀ, ਜਸਵਿੰਦਰ ਸਿੰਘ ਜੱਸੀ ਨੂੰ ਮੀਤ ਸਕੱਤਰ ਧਰਮ ਪ੍ਰਚਾਰ ਕਮੇਟੀ ਤੋਂ ਪਦਉੱਨਤ ਕਰਦਿਆਂ ਵਧੀਕ ਸਕੱਤਰ (ਗੁ: ਸੈਕਸ਼ਨ 85), ਸ੍ਰੀ ਦਰਬਾਰ ਸਾਹਿਬ ਦੇ ਮੁੱਖ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੂੰ ਪਦਉੱਨਤ ਕਰਦਿਆਂ ਵਧੀਕ ਸਕੱਤਰ ਸ਼ੋ੍ਰਮਣੀ ਕਮੇਟੀ, ਅਮਲਾ ਵਿਭਾਗ ਦੇ ਇੰਚਾਰਜ ਮੇਜਰ ਸਿੰੰਘ ਨੂੰ ਮੁੱਖ ਮੈਨੇਜਰ ਸ੍ਰੀ ਦਰਬਾਰ ਸਾਹਿਬ, ਲਿਟਰੇਚਰ ਵਿਭਾਗ ਧਰਮ ਪ੍ਰਚਾਰ ਕਮੇਟੀ ਦੇ ਇੰਚਾਰਜ ਗੁਰਮੀਤ ਸਿੰਘ ਮੁਕਤਸਰ ਸਾਹਿਬ ਨੂੰ ਮੀਤ ਸਕੱਤਰ ਧਰਮ ਪ੍ਰਚਾਰ ਕਮੇਟੀ, ਅਜ਼ਾਦਦੀਪ ਸਿੰਘ ਇੰਚਾਰਜ ਟਰੱਸਟ ਬ੍ਰਾਂਚ ਨੂੰ ਮੀਤ ਸਕੱਤਰ, ਸਤਨਾਮ ਸਿੰਘ ਰਿਆੜ ਨੂੰ ਮੀਤ ਸਕੱਤਰ (ਫਲਾਇੰਗ ਵਿਭਾਗ) ਅਤੇ ਲਖਬੀਰ ਸਿੰਘ ਨੂੰ ਸਬ ਆਫਿਸ ਚੰਡੀਗੜ ਦਾ ਵਧੀਕ ਸਕੱਤਰ ਬਣਾਇਆ ਗਿਆ ਹੈ | ਜਾਣਕਾਰੀ ਅਨੁਸਾਰ ਪ੍ਰਧਾਨ ਧਾਮੀ ਵਲੋਂ ਇਹ ਨਿਯੁਕਤੀਆਂ ਪ੍ਰਬੰਧਕੀ ਨੁਕਤਾ ਨਿਗਾਹ ਨਾਲ ਕੀਤੀਆਂ ਗਈਆਂ ਹਨ |