18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਦ ਕੋਆਪ੍ਰੇਟਿਵ ਬੈਂਕ ਦੀ ਕਰਮਚਾਰੀ ਜਗੀਰ ਕੌਰ ਨੂੰ ਸੇਵਾ ਮੁਕਤੀ 'ਤੇ ਦਿੱਤੀ ਨਿੱਘੀ ਵਿਦਾਇਗੀ

ਅਜੀਤ ਡੈਸਕ 01-05-2026
ਅੰਮਿ੍ਤਸਰ, 30 ਅਪੈ੍ਰਲ (ਰਾਜੇਸ਼ ਕੁਮਾਰ ਸ਼ਰਮਾ)-ਦ ਕੋਆਪ੍ਰੇਟਿਵ ਬੈਂਕ ਦੇ ਛੇਹਰਟਾ ਬ੍ਰਾਂਚ 'ਚ ਨਿਯੁਕਤ ਕਰਮਚਾਰੀ ਸ੍ਰੀਮਤੀ ਜਗੀਰ ਕੌਰ (ਸਬ ਸਟਾਫ) ਦੀ ਸੇਵਾ ਮੁਕਤੀ ਦੇ ਮੌਕੇ 'ਤੇ ਅੱਜ ਉਨ੍ਹਾਂ ਨੂੰ ਨਿੱਘੀ ਵਿਦਾਇਗੀ ਦਿੱਤੀ | ਇਸ ਮੌਕੇ ਬੈਂਕ ਯੂਨੀਅਨ ਦੇ ਪ੍ਰਧਾਨ ਦੀਪਕ ਸਚਦੇਵਾ ਅਤੇ ਜਨਰਲ ਸਕੱਤਰ ਗੁਰਬੀਰ ਸਿੰਘ ਵਲੋਂ ਸ੍ਰੀਮਤੀ ਜਗੀਰ ਕੌਰ ਦੀ ਬੈਂਕ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ | ਉਨ੍ਹਾਂ ਕਿਹਾ ਕਿ ਸ੍ਰੀਮਤੀ ਜਗੀਰ ਕੌਰ ਨੇ ਆਪਣੇ ਕਾਰਜਕਾਲ ਦੌਰਾਨ ਇਮਾਨਦਾਰੀ, ਲਗਨ ਅਤੇ ਨਿਸ਼ਠਾ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਅਤੇ ਬੈਂਕ ਦੇ ਕੰਮਕਾਜ 'ਚ ਮਹੱਤਵਪੂਰਨ ਯੋਗਦਾਨ ਪਾਇਆ | ਸਮਾਗਮ ਦੌਰਾਨ ਹਾਜ਼ਰ ਸਾਰੇ ਕਰਮਚਾਰੀਆਂ ਨੇ ਜਗੀਰ ਕੌਰ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀ ਚੰਗੀ ਸਿਹਤ, ਖੁਸ਼ਹਾਲੀ ਅਤੇ ਸੁਖਮਈ ਜੀਵਨ ਲਈ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ | ਇਸ ਮੌਕੇ ਜੀਵਨਜੋਤ ਸਿੰਘ, ਰਾਕੇਸ਼ ਕੁਮਾਰ ਸ਼ਰਮਾ, ਅਰਵਿੰਦ ਕੁਮਾਰ, ਅਰੁਣ ਪਾਸੀ, ਸਰਵਣ ਸਿੰਘ, ਸੁੰਦੀਪ ਪਾਲ, ਪੁਨੀਤ ਕੁਮਾਰ, ਭਵਨੀਸ਼ ਕੁਮਾਰ, ਦਿਨੇਸ਼ ਠਾਕੁਰ, ਵਿਸ਼ਾਲ ਸ਼ਰਮਾ, ਅਰਸ਼ਦੀਪ ਸਿੰਘ, ਸੁਮੀਤ ਸਿੰਘ ਬੋਪਾਰਾਏ, ਸ੍ਰੀਮਤੀ ਰਵਿੰਦਰ ਕੌਰ, ਬਲਦੇਵ ਸਿੰਘ, ਜਗਦੀਪ ਸਿੰਘ, ਵਿਕਰਮ ਸੰਧੂ, ਹਰਦੀਪ ਸਿੰਘ, ਸ੍ਰੀਮਤੀ ਸ਼ਿਵਾਲੀ ਧੀਰ, ਸ੍ਰੀਮਤੀ ਸੋਨੀਆ ਅਤੇ ਹਰਪ੍ਰੀਤ ਸਿੰਘ ਆਦਿ ਸ਼ਾਮਿਲ ਸਨ |
ਪਿਛਲੀ ਖ਼ਬਰ ਸੀ. ਆਈ. ਐੱਸ. ਸੀ. ਈ. ਨੇ 10ਵੀਂ ਤੇ 12ਵੀਂ ਦੇ ਨਤੀਜੇ ਐਲਾਨੇ ਅਗਲੀ ਖ਼ਬਰ ਦਵਾਈ ਕਾਰੋਬਾਰੀਆਂ ਦੀ ਦੇਸ਼ ਪੱਧਰੀ ਹੜਤਾਲ ਨੂੰ ਲੈ ਕੇ 3 ਮਈ ਨੂੰ ਲੁਧਿਆਣਾ 'ਚ ਬੈਠਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।