ਸੀ. ਆਈ. ਐੱਸ. ਸੀ. ਈ. ਨੇ 10ਵੀਂ ਤੇ 12ਵੀਂ ਦੇ ਨਤੀਜੇ ਐਲਾਨੇ
ਅਜੀਤ ਡੈਸਕ
01-05-2026
• ਚੀਫ਼ ਖ਼ਾਲਸਾ ਦੀਵਾਨ ਦੇ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲਾਂ ਦੇ ਨਤੀਜੇ ਸ਼ਾਨਦਾਰ
ਅੰਮਿ੍ਤਸਰ, (ਜਸਵੰਤ ਸਿੰਘ ਜੱਸ)-ਸਿੱਖੀ ਤੇ ਸਿੱਖਿਆ ਨੂੰ ਸਮਰਪਿਤ ਪੁਰਾਤਨ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੀ ਅਗਵਾਈ ਵਿਚ ਚੱਲ ਰਹੇ ਵੱਖ-ਵੱਖ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲਾਂ ਦੇ ਆਈ.ਸੀ.ਐੱਸ.ਈ. ਬੋਰਡ ਦੇ ਦਸਵੀਂ ਤੇ ਬਾਰ੍ਹਵੀਂ ਜਮਾਤਾਂ ਦੇ ਨਤੀਜੇ ਸ਼ਾਨਦਾਰ ਰਹੇ ਹਨ | ਪ੍ਰਾਪਤ ਵੇਰਵਿਆਂ ਅਨੁਸਾਰ ਇਨ੍ਹਾਂ ਪ੍ਰੀਖਿਆਂ 'ਚੋਂ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਵਧੀਆ ਅੰਕ ਸਕੋਰ ਪ੍ਰਾਪਤ ਕਰਕੇ ਆਪਣਾ, ਆਪਣੇ ਮਾਪਿਆਂ ਤੇ ਦੀਵਾਨ ਦਾ ਨਾਮ ਰੌਸ਼ਨ ਕੀਤਾ ਹੈ |
• ਬਸੰਤ ਐਵੇਨਿਊ ਸਕੂਲ ਦੀ ਅਗਮਜੋਤ ਕੌਰ ਸੰਧੂ ਨੇ ਦਸਵੀਂ 'ਚੋਂ ਪ੍ਰਾਪਤ ਕੀਤੇ 98.6 ਫੀਸਦੀ ਅੰਕ :
ਇਸੇ ਦੌਰਾਨ ਦੀਵਾਨ ਦੀ ਅਗਵਾਈ ਵਾਲੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਬਸੰਤ ਐਵੇਨਿਊ ਬ੍ਰਾਂਚ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਅਗਮਜੋਤ ਕੌਰ ਸੰਧੂ ਨੇ ਆਈ.ਸੀ. ਐੱਸ. ਈ. ਦਸਵੀਂ ਦੀ ਪ੍ਰੀਖਿਆ ਵਿਚੋਂ ਦੀਵਾਨ ਸਕੂਲਾਂ ਵਿਚੋਂ ਸਭ ਤੋਂ ਵੱਧ 98.6 ਫੀਸਦੀ ਅੰਕ ਹਾਸਿਲ ਕਰਕੇ ਦੀਵਾਨ, ਮਾਪਿਆਂ ਦਾ ਤੇ ਆਪਣਾ ਨਾਮ ਰੌਸ਼ਨ ਕੀਤਾ ਹੈ | ਪਿ੍ੰਸੀਪਲ ਨਿਰਮਲ ਕੌਰ ਅਨੁਸਾਰ ਸਕੂਲ ਵਿਚੋਂ ਦਸਵੀਂ ਪ੍ਰੀਖਿਆ ਵਿਚੋਂ ਦੂਜਾ ਸਥਾਨ ਰਾਜਦੀਪ ਸਿੰਘ ਨੇ 97.4 ਫੀਸਦੀ ਅੰਕਾਂ ਨਾਲ, ਤੀਜਾ ਸਥਾਨ ਦਾਨਿਸ਼ ਨੇ 97.2 ਫੀਸਦੀ ਅੰਕਾਂ ਨਾਲ ਤੇ ਚੌਥਾ ਸਥਾਨ ਅਬੀਰ ਸਿੰਘ ਨੇ 97 ਫੀਸਦੀ ਅੰਕਾਂ ਨਾਲ ਹਾਸਿਲ ਕਰਕੇ ਨਾਮਣਾ ਖੱਟਿਆ ਹੈ | ਉਨ੍ਹਾਂ ਦੱਸਿਆ ਕਿ ਇਸੇ ਬੋਰਡ ਦੇ ਬਾਰ੍ਹਵੀਂ ਜਮਾਤ ਦੇ ਨਤੀਜੇ ਵਿਚੋਂ 98 ਫੀਸਦੀ ਅੰਕਾਂ ਨਾਲ ਸਕੂਲ ਵਿਚੋਂ ਪਹਿਲਾ ਸਥਾਨ ਆਸਾਨੀਤ ਕੌਰ ਨੇ ਤੇ ਦੂਜਾ ਸਥਾਨ 96.5 ਫੀਸਦੀ ਅੰਕਾਂ ਨਾਲ ਸਜਾਗਪ੍ਰੀਤ ਸਿੰਘ ਨੇ ਅਤੇ ਤੀਜਾ ਸਥਾਨ ਅਭਿਜੋਤ ਸਿੰਘ ਨੇ 96 ਫੀਸਦੀ ਅੰਕਾਂ ਨਾਲ ਪ੍ਰਾਪਤ ਕੀਤਾ ਹੈ | ਉਨ੍ਹਾਂ ਦੱਸਿਆ ਕਿ ਦੋਵਾਂ ਜਮਾਤਾਂ ਦੇ ਨਤੀਜੇ ਸ਼ਤ ਪ੍ਰਤੀਸ਼ਤ ਰਹੇ ਹਨ ਤੇ ਸਾਰੇ ਵਿਦਿਆਰਥੀ ਚੰਗੇ ਅੰਕਾਂ ਨਾਲ ਪਾਸ ਹੋਏ ਹਨ |
• ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਭਗਤਾਂ ਵਾਲਾ ਦੇ ਵਿਦਿਆਰਥੀਆਂ ਸ਼ਾਨਦਾਰ ਮੱਲਾਂ ਮਾਰੀਆਂ :
ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਭਗਤਾਂ ਵਾਲਾ ਦੇ ਵਿਦਿਆਰਥੀਆਂ ਨੇ ਵੀ ਅੱਜ ਆਈ.ਸੀ.ਐੱਸ.ਈ. ਵਲੋਂ ਐਲਾਨੇ ਗਏ ਦਸਵੀਂ ਦੇ ਨਤੀਜਿਆਂ ਵਿਚ ਸ਼ਾਨਦਾਰ ਮੱਲਾਂ ਮਾਰੀਆਂ ਹਨ | ਵਿਦਿਆਰਥੀ ਸਰਤਾਜ ਸਿੰਘ ਨੇ ਦਸਵੀਂ ਵਿਚੋਂ 98.2 ਪ੍ਰਤੀਸ਼ਤ ਅੰਕ ਲੈ ਕੇ ਸਕੂਲ ਵਿਚੋਂ ਪਹਿਲਾ, ਗੁਰਕੀਰਤ ਸਿੰਘ ਨੇ 95.6 ਪ੍ਰਤੀਸ਼ਤ ਅੰਕ ਲੈ ਕੇ ਦੂਸਰਾ ਅਤੇ ਕਰਨਬੀਰ ਸਿੰਘ ਨੇ 94.2 ਪ੍ਰਤੀਸ਼ਤ ਅੰਕ ਲੈ ਕੇ ਤੀਸਰਾ ਸਥਾਨ ਹਾਸਿਲ ਕੀਤਾ | ਵੇਰਿਵਆਂ ਅਨੁਸਾਰ ਸਕੂਲ ਦੇ ਕੁੱਲ 50 ਵਿਦਿਆਰਥੀਆਂ ਵਿਚੋਂ 7 ਨੇ 90 ਪ੍ਰਤੀਸ਼ਤ ਤੋਂ ਉਪਰ ਅੰਕ ਪ੍ਰਾਪਤ ਕੀਤੇ ਜਦ ਕਿ 18 ਨੇ 80 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਕੇ ਸੰਸਥਾ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ |
• ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਗੋਲਡਨ ਐਵੇਨਿਊ ਦਾ ਦਸਵੀਂ ਦਾ ਸ਼ਾਨਦਾਰ ਨਤੀਜਾ :
ਦੀਵਾਨ ਦੇ ਗੋਲਡਨ ਐਵੇਨਿਊ ਬ੍ਰਾਂਚ ਸਕੂਲ ਦੇ ਵਿਦਿਆਰਥੀਆਂ ਨੇ ਆਈ.ਸੀ.ਐੱਸ.ਈ. ਦਸਵੀਂ ਦੇ ਨਤੀਜਿਆਂ ਵਿਚ ਮੱਲਾਂ ਮਾਰੀਆਂ | ਜਸੁਮ ਖੁਰਾਨਾ ਨੇ 97.2 ਪ੍ਰਤੀਸ਼ਤ ਅੰਕਾਂ ਨਾਲ ਪਹਿਲਾ ਸਥਾਨ, ਨਵਲੀਨ ਕੌਰ ਨੇ 96.4 ਪ੍ਰਤੀਸ਼ਤ ਨਾਲ ਦੂਸਰਾ ਸਥਾਨ ਅਤੇ ਦਿਲਪ੍ਰੀਤ ਕੌਰ ਨੇ 96.2 ਪ੍ਰਤੀਸ਼ਤ ਅੰਕਾਂ ਨਾਲ ਤੀਸਰਾ ਸਥਾਨ ਹਾਸਿਲ ਕੀਤਾ | ਸਕੂਲ ਦਾ ਨਤੀਜਾ ਸ਼ਤ ਪ੍ਰਤੀਸ਼ਤ ਰਿਹਾ | ਇਹ ਜਾਣਕਾਰੀ ਸਕੂਲ ਮੈਂਬਰ ਇੰਚਾਰਜ ਜਸਪਾਲ ਸਿੰਘ ਢਿੱਲੋਂ ਤੇ ਅਜੀਤ ਸਿੰਘ ਬਸਰਾ ਅਤੇ ਪਿ੍ੰਸੀਪਲ ਸਤਬੀਰ ਕੌਰ ਨੇ ਦਿੱਤੀ | ਇਸੇ ਦੌਰਾਨ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਤੇ ਸਥਾਨਕ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ, ਆਨਰੇਰੀ ਸਕੱਤਰ ਰਮਨੀਕ ਸਿੰਘ ਫ੍ਰੀਡਮ ਤੇ ਸਵਿੰਦਰ ਸਿੰਘ ਕੱਥੂਨੰਗਲ, ਵਧੀਕ ਆਨ: ਸਕੱਤਰ ਜਸਪਾਲ ਸਿੰਘ ਢਿੱਲੋਂ ਤੇ ਮੁੱਖ ਦਫ਼ਤਰ ਇੰਚਾਰਜ ਸ: ਹਰਵਿੰਦਰਪਾਲ ਸਿੰਘ ਚੁੱਘ ਨੇ ਚੰਗੇ ਅੰਕ ਲੈ ਕੇ ਦੀਵਾਨ ਦਾ ਨਾਂਮ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਤੇ ਸਕੂਲ ਪਿ੍ੰਸੀਪਲਾਂ ਤੇ ਸਟਾਫ ਨੂੰ ਵਧਾਈ ਦਿੱਤੀ ਹੈ |
10ਵੀਂ ਜਮਾਤ 'ਚ ਵੀ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ
ਇਸ ਸੰਬੰਧੀ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਡਾਇਰੈਕਟਰ ਪਿ੍ੰ: ਵਿਕਰਮ ਸੇਠ ਅਤੇ ਪਿ੍ੰ: ਸ਼ਿਲਪਾ ਸੇਠ ਨੇ ਦੱਸਿਆ ਕਿ ਸੀ. ਆਈ. ਐੱਸ. ਸੀ. ਈ. ਵਲੋਂ ਕਰਵਾਈ ਗਈ 10ਵੀਂ ਜਮਾਤ ਦੀ ਪ੍ਰੀਖਿਆ 'ਚ ਸਕੂਲ ਦੇ ਕੁੱਲ 300 ਵਿਦਿਆਰਥੀ ਸ਼ਾਮਿਲ ਹੋਏ ਸਨ, ਜਿਨ੍ਹਾਂ ਦਾ ਨਤੀਜਾ 100 ਫੀਸਦੀ ਆਇਆ ਹੈ | ਉਨ੍ਹਾਂ ਦੱਸਿਆ ਕਿ ਸਕੂਲ ਦੀ ਹੋਣਹਾਰ ਵਿਦਿਆਰਥਣ ਅਰਪਨਦੀਪ ਕੌਰ ਅਤੇ ਏਕਮਜੋਤ ਕੌਰ ਨੇ ਸਾਂਝੇ ਤੌਰ 'ਤੇ 98.4% ਅੰਕਾਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ | ਦਿਗਵਿਜੈ ਸਿੰਘ ਅਤੇ ਦੀਪਾਂਸ਼ੂ ਰਾਜ ਨੇ 97.6% ਅਤੇ 97.4% ਅੰਕਾਂ ਨਾਲ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ 14 ਵਿਦਿਆਰਥੀਆਂ ਨੇ 95% ਤੋਂ ਵਧੇਰੇ, 42 ਨੇ 90% ਤੋਂ ਵਧੇਰੇ ਅਤੇ 55 ਨੇ 85% ਤੋਂ ਵੱਧ ਅੰਕ ਪ੍ਰਾਪਤ ਕੀਤੇ | ਇਸ ਦੌਰਾਨ ਸਕੂਲ ਚੇਅਰਮੈਨ ਵਿਜੇ ਸੇਠ, ਡਾਇਰੈਕਟਰ ਸ੍ਰੀਮਤੀ ਅੰਜਨਾ ਸੇਠ, ਡਾਇਰੈਕਟਰ ਵਿਕਰਮ ਸੇਠ ਅਤੇ ਪਿ੍ੰ: ਸ਼ਿਲਪਾ ਸੇਠ ਨੇ ਵਿਦਿਆਰਥੀਆ ਦੇ ਸ਼ਾਨਦਾਰ ਪ੍ਰਦਰਸ਼ਨ 'ਤੇ ਖੁਸ਼ੀ ਦਾ ਇਜਹਾਰ ਕਰਦੇ ਹੋਏ ਮੁਬਾਰਕਬਾਦ ਦਿੱਤੀ | ਉਨ੍ਹਾਂ ਇਸ ਸਫਲਤਾ ਦਾ ਸਿਹਰਾ ਵਿਦਿਆਰਥੀਆਂ ਦੀ ਲਗਨ ਅਤੇ ਅਧਿਆਪਕਾਂ ਦੀ ਮਿਹਨਤ ਨੂੰ ਦਿੰਦੇ ਹੋਏ ਮਾਪਿਆਂ ਨੂੰ ਵਧਾਈ ਦਿੱਤੀ | ਉਨ੍ਹਾਂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |