18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਨਸ਼ਾ ਤਸਕਰਾਂ ਵਲੋਂ ਕਤਲ ਕੀਤੇ ਗਏ ਪੁੱਤ ਦਾ ਨਹੀਂ ਮਿਲਿਆ ਇਨਸਾਫ

ਅਜੀਤ ਡੈਸਕ 01-05-2026
ਚੱਬਾ, 30 ਅਪ੍ਰੈਲ (ਜੱਸਾ ਅਨਜਾਣ)-ਪੁਲਿਸ ਥਾਣਾ ਚਾਟੀਵਿੰਡ ਦੇ ਖੇਤਰ ਵਿਚ ਆਉਂਦੇ ਪਿੰਡ ਵਰਪਾਲ ਬਾਬਾ ਫੌਜਾ ਸਿੰਘ ਵਾਲਾ ਦੇ ਵਸਨੀਕ ਪੀੜਤ ਬਜ਼ੁਰਗ ਨਰਿੰਜਣ ਸਿੰਘ ਨੇ ਪ੍ਰੈਸ ਨਾਲ ਬੜੇ ਦੁਖੀ ਹਿਰਦੇ ਨਾਲ ਗੱਲ ਕਰਦਿਆਂ ਦੱਸਿਆ ਕਿ ਸਤੰਬਰ 2021 ਦੇ ਦਰਮਿਆਨ ਪਿੰਡ 'ਚ ਨਸ਼ਾ ਵੇਚਣ ਵਾਲੇ ਨਸ਼ਾ ਤਸਕਰਾਂ ਵਲੋਂ ਮੇਰੇ ਪੁੱਤਰ ਦਲਬੀਰ ਸਿੰਘ ਦਾ ਬੜੀ ਬੇਦਰਦੀ ਨਾਲ ਕਤਲ ਕਰ ਦਿੱਤਾ | ਜੋ ਇਨ੍ਹਾਂ ਨਸ਼ਾ ਤਸਕਰਾਂ ਨੂੰ ਆਪਣੇ ਦਰਵਾਜ਼ੇ ਅੱਗੋਂ ਨਸ਼ਾ ਵੇਚਣ ਤੋਂ ਰੋਕਦਾ ਸੀ ਤੇ ਦੂਸਰੇ ਪੁੱਤਰ ਕੁਲਬੀਰ ਸਿੰਘ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ ਗਿਆ | ਪੰਜ ਸਾਲ ਤੋਂ ਵੱਧ ਸਮਾਂ ਬੀਤ ਜਾਣ 'ਤੇ ਵੀ ਇਨਸਾਫ ਨਹੀਂ ਮਿਲਿਆ | ਉਸ ਸਮੇਂ ਕਾਂਗਰਸ ਦੀ ਸਰਕਾਰ ਸੀ ਤੇ ਹਲਕਾ ਅਟਾਰੀ ਦੇ ਵਿਧਾਇਕ ਨੇ ਮੰਨਿਆ ਸੀ ਕਿ ਮਿ੍ਤਕ ਦਲਬੀਰ ਸਿੰਘ ਦੀ ਪਤਨੀ ਨੂੰ ਤਰਸ ਦੇ ਆਧਾਰ 'ਤੇ ਨੌਕਰੀ ਦਿਵਾਵਾਂਗਾ ਤੇ ਕਾਤਲਾਂ 'ਤੇ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪਰ ਸਮੇਂ ਦੀਆਂ ਸਰਕਾਰਾਂ ਨੇ ਸਾਡੀ ਬਾਂਹ ਨਹੀਂ ਫੜੀ | ਮਿ੍ਤਕ ਦਲਬੀਰ ਸਿੰਘ ਦੀ ਪਤਨੀ ਅਮਨਦੀਪ ਕੌਰ ਆਪਣੇ ਛੋਟੇ-ਛੋਟੇ ਬੱਚਿਆਂ ਨਾਲ ਮਿਹਨਤ ਮਜ਼ਦੂਰੀ ਕਰਕੇ ਉਨ੍ਹਾਂ ਦਾ ਪੇਟ ਪਾਲ ਰਹੀ ਹੈ | ਹੁਣ ਤੱਕ ਨਾ ਕਾਂਗਰਸ ਤੇ ਨਾ ਮੌਜੂਦਾ ਆਪ ਸਰਕਾਰ ਨੇ ਸਾਡੀ ਬਾਂਹ ਫੜੀ ਕੋਈ ਤਰਸ ਦੇ ਆਧਾਰ 'ਤੇ ਮਾਲੀ ਸਹਾਇਤਾ ਨਹੀਂ ਮਿਲੀ ਘਰ ਦਾ ਗੁਜਾਰਾ ਬਹੁਤ ਮੁਸ਼ਕਿਲ ਚੱਲ ਰਿਹਾ ਹੈ | ਮਿ੍ਤਕ ਦਲਬੀਰ ਸਿੰਘ ਦੇ ਕਾਤਲਾਂ ਵਿਰੁੱਧ ਅਦਾਲਤ 'ਚ ਕੇਸ ਚੱਲ ਰਿਹਾ ਹੈ | ਇਸ ਕੇਸ ਵਿਚ 16 ਵਿਅਕਤੀਆਂ ਦੇ ਨਾਮ ਦਰਜ ਹਨ | ਜਿਨ੍ਹਾਂ ਵਿਚੋਂ 9 ਵਿਅਕਤੀਆਂ ਨੂੰ ਗਿ੍ਫਤਾਰ ਕੀਤਾ ਗਿਆ ਸੀ ਤੇ 7 ਵਿਅਕਤੀ ਬਾਹਰ ਘੁੰਮ ਰਹੇ ਹਨ | ਕੁਝ ਅਣਪਛਾਤੇ ਵਿਅਕਤੀ ਜਿਨ੍ਹਾਂ ਵਿਚ ਸੁੱਖ ਪੁੱਤਰ ਗੁਰਮੇਜ ਸਿੰਘ, ਕੁੰਨਣ ਸਿੰਘ ਪੁੱਤਰ ਹਰਬੰਸ ਸਿੰਘ, ਸੁੱਖਾ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਵਰਪਾਲ ਜੋ ਕਿ ਹਰਜਿੰਦਰ ਸਿੰਘ ਨਾਮ ਦੇ ਵਿਅਕਤੀ ਕੋਲੋਂ ਸਾਨੂੰ ਧਮਕੀਆਂ ਦਿਵਾ ਰਹੇ ਕਿ ਤੁਹਾਨੂੰ ਪਿਓ-ਪੁੱਤਾਂ ਨੂੰ ਜਾਨੋਂ ਮਾਰ ਦੇਣਾ ਹੈ | ਇਨ੍ਹਾਂ ਆ ਰਹੀਆਂ ਧਮਕੀਆਂ ਬਾਰੇ ਮੈਂ ਪੁਲਿਸ ਥਾਣਾ ਚਾਟੀਵਿੰਡ ਵਿਖੇ ਵੀ ਲਿਖਤੀ ਦਰਖਾਸਤ ਦਿੱਤੀ ਹੈ ਪਰ ਕੋਈ ਕਾਰਵਾਈ ਨਹੀਂ ਹੋ ਰਹੀ | ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਕੋਲੋਂ ਇਨਸਾਫ ਦੀ ਗੁਹਾਰ ਲਗਾਉਂਦਾ ਹਾਂ ਕਿ ਮੇਰੇ ਪੁੱਤਰ ਦੇ ਕਾਤਲਾਂ ਨੂੰ ਜੋ 7 ਜਣੇ ਸ਼ਰੇਆਮ ਬਾਹਰ ਘੁੰਮ ਰਹੇ ਹਨ | ਉਨ੍ਹਾਂ ਨੂੰ ਕਾਬੂ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਮੈਨੂੰ ਇਨਸਾਫ ਦੁਆਇਆ ਜਾਵੇ |
ਪਿਛਲੀ ਖ਼ਬਰ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸ੍ਰੀ ਦਰਬਾਰ ਸਾਹਿਬ ਸਮੂਹ ਸਥਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਕਰਵਾ... ਅਗਲੀ ਖ਼ਬਰ ਬਾਹਰਲੇ ਦੇਸ਼ਾਂ 'ਚ ਸਿੱਖ ਆਗੂਆਂ ਦੇ ਕਤਲ ਮਾਮਲਿਆਂ ਦੀ ਨਿਰਪੱਖ ਜਾਂਚ ਹੋਵੇ : ਸਿਮਰਨਜੀਤ ਸਿੰਘ ਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।