27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਨਗਰ ਨਿਗਮ ਨੇ ਇਸਲਾਮਾਬਾਦ ਇਲਾਕੇ 'ਚੋਂ ਡੇਅਰੀਆਂ ਬਾਹਰ ਕੱਢੀਆਂ <br/>

ਇਸਲਾਮਾਬਾਦ ਇਲਾਕੇ ਵਿਚੋਂ ਡੇਅਰੀਆਂ ਬਾਹਰ ਕੱਢਣ ਦੀ ਕਾਰਵਾਈ ਦੌਰਾਨ ਗਾਵਾਂ ਨੂੰ ਟਰੱਕ ਰਾਹੀਂ ਗਊਸ਼ਾਲਾ'ਚ ਲੈ ਕੇ ਜਾਣ ਦੀ ਤਿਆਰੀ ਕਰਦੇ ਹੋਏ ਨਿਗਮ ਮੁਲਾਜ਼ਮ | ਅਜੀਤ : ਤਸਵੀਰ <br/> 02-05-2026
ਅੰਮਿ੍ਤਸਰ, 1 ਮਈ (ਹਰਮਿੰਦਰ ਸਿੰਘ)-ਮਾਨਯੋਗ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ, ਨਗਰ ਨਿਗਮ ਵਲੋਂ ਸ਼ਹਿਰ ਦੀ ਹਦੂਦ ਅੰਦਰ ਚੱਲ ਰਹੀਆਂ ਗ਼ੈਰ ਕਾਨੂੰਨੀ ਡੇਅਰੀਆਂ ਨੂੰ ਹਟਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ, ਜਿਸ ਦੇ ਤਹਿਤ ਅੱਜ ਨਿਗਮ ਵਲੋਂ ਕੇਂਦਰੀ ਵਿਧਾਨ ਸਭਾ ਹਲਕੇ ਵਿਚ ਪੈਂਦੇ ਇਲਾਕੇ ਇਸਲਾਮਾਬਾਦ ਇਲਾਕੇ ਵਿਚ ਕਾਰਵਾਈ ਕਰਦੇ ਹੋਏ ਇਸ ਇਲਾਕੇ 'ਚ ਗ਼ੈਰ ਕਾਨੂੰਨੀ ਚਲ ਰਹੀਆਂ ਡੇਅਰੀਆਂ ਨੂੰ ਬਾਹਰ ਕੱਢਣ ਲਈ ਡੇਅਰੀ ਵਾਲਿਆਂ ਦੀਆਂ 17 ਗਾਵਾਂ ਗਊਸ਼ਾਲਾ 'ਚ ਭੇਜੀਆਂ ਗਈਆਂ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਨਿਗਮ ਦੇ ਸਿਹਤ ਅਫ਼ਸਰ ਡਾ. ਕਿਰਨ ਕੁਮਾਰ ਦੀ ਨਿਗਰਾਨੀ ਹੇਠ ਅੱਜ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਕਾਰਵਾਈ ਤੋਂ ਪਹਿਲਾਂ ਡੇਅਰੀ ਮਾਲਕਾਂ ਨੂੰ ਕਈ ਵਾਰ ਚੇਤਾਵਨੀਆਂ 'ਤੇ ਅਧਿਕਾਰਤ ਨੋਟਿਸ ਜਾਰੀ ਕੀਤੇ ਗਏ ਸਨ, ਜਿਨ੍ਹਾਂ 'ਚ ਉਨ੍ਹਾਂ ਨੂੰ ਆਪਣੀਆਂ ਡੇਅਰੀਆਂ ਨੂੰ ਸ਼ਹਿਰ ਤੋਂ ਬਾਹਰ ਤਬਦੀਲ ਕਰਨ ਲਈ ਕਿਹਾ ਗਿਆ ਸੀ, ਪਰ ਡੇਅਰੀ ਮਾਲਕਾਂ ਵਲੋਂ ਨਜ਼ਰ ਅੰਦਾਜ ਕੀਤਾ ਜਾ ਰਿਹਾ ਜਿਸ ਕਾਰਨ ਅੱਜ ਨਗਰ ਨਿਗਮ ਵਲੋਂ ਸਖ਼ਤ ਕਦਮ ਚੁਕਦੇ ਹੋਏ ਇਸਲਾਮਾਬਾਦ ਇਲਾਕੇ ਵਿਚ ਮੁਹਿੰਮ ਚਲਾਈ ਗਈ ਜਿਥੇ ਗ਼ੈਰ ਕਾਨੂੰਨੀ ਡੇਅਰੀਆਂ ਦੀ ਪਛਾਣ ਕਰਕੇ ਉਨ੍ਹਾਂ 'ਤੇ ਕਾਰਵਾਈ ਕਰਦੇ ਹੋਏ 17 ਗਾਵਾਂ ਨੂੰ ਲਿਜਾ ਕੇ ਨਜ਼ਦੀਕੀ ਗਊਸ਼ਾਲਾ 'ਚ ਭੇਜ ਦਿੱਤਾ ਗਿਆ ਹੈ | ਜਿਥੇ ਇਨ੍ਹਾਂ ਦੀ ਸਹੀ ਢੰਗ ਨਾਲ ਦੇਖਭਾਲ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਡੇਅਰੀ ਵਾਲਿਆਂ ਵਲੋਂ ਗੋਬਰ ਅਤੇ ਹੋਰ ਕਚਰੇ ਦੇ ਗਲਤ ਨਿਪਟਾਰੇ ਕਾਰਨ ਸੀਵਰੇਜ਼ ਪ੍ਰਣਾਲੀ ਵਿਚ ਰੁਕਾਵਟ ਪੈ ਰਹੀ ਸੀ | ਇਸ ਤੋਂ ਇਲਾਵਾ, ਇਹ ਡੇਅਰੀਆਂ ਗੰਦਗੀ ਅਤੇ ਅਸਵੱਛ ਹਾਲਾਤ ਪੈਦਾ ਕਰ ਰਹੀਆਂ ਸਨ, ਜਿਸ ਨਾਲ ਲੋਕਾਂ ਦੀ ਸਿਹਤ ਲਈ ਖ਼ਤਰਾ ਬਣ ਰਿਹਾ ਸੀ | ਕਮਿਸ਼ਨਰ ਨੇ ਸ਼ਹਿਰ ਵਿਚ ਸਫ਼ਾਈ ਅਤੇ ਵਧੀਆ ਬੁਨਿਆਦੀ ਢਾਂਚੇ ਨੂੰ ਬਣਾਈ ਰੱਖਣ ਲਈ ਨਿਗਮ ਦੀ ਵਚਨਬੱਧਤਾ ਦੁਹਰਾਉਂਦੇ ਹੋਏ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਕਿਹਾ ਕਿ ਉਹ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਸਿਹਤਮੰਦ ਬਣਾਉਣ ਵਿਚ ਸਹਿਯੋਗ ਦੇਣ |

ਪਿਛਲੀ ਖ਼ਬਰ ਹੈਰੋਇਨ ਤੇ ਹੋਰ ਨਸ਼ੀਲੇ ਪਦਾਰਥ ਪੁਲਿਸ ਨੇ ਸਾੜ ਕੇ ਕੀਤੇ ਸੁਆਹ <br/> ਅਗਲੀ ਖ਼ਬਰ ਰੇਲਵੇ ਸਟੇਸ਼ਨ 'ਤੇ ਅੰਮਿ੍ਤਸਰ ਟਰੈਵਲ ਹੈਲਪ ਡੈਸਕ ਸੇਵਾ ਦੀ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।