26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਹੈਰੋਇਨ ਤੇ ਹੋਰ ਨਸ਼ੀਲੇ ਪਦਾਰਥ ਪੁਲਿਸ ਨੇ ਸਾੜ ਕੇ ਕੀਤੇ ਸੁਆਹ <br/>

ਡਰੱਗ ਡਿਸਪੋਸਲ ਕਮੇਟੀ ਦੇ ਚੇਅਰਮੈਨ ਰਵਿੰਦਰਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਨਸ਼ੀਲੇ ਪਦਾਰਥਾਂ ਨੂੰ ਸਾੜੇ ਜਾਣ ਦਾ ਦਿ੍ਸ਼ | ਤਸਵੀਰ : ਨਿਰਮਲ ਸਟੂਡੀਓ <br/> 02-05-2026
ਅੰਮਿ੍ਤਸਰ, 1 ਮਈ (ਰੇਸ਼ਮ ਸਿੰਘ)-ਕਮਿਸ਼ਨਰੇਟ ਪੁਲਿਸ ਵਲੋਂ ਅੱਜ ਨਸ਼ੀਲੇ ਪਦਾਰਥਾਂ ਦੇ 702 ਮੁਕੱਦਮਿਆਂ ਵਿਚ ਬਰਾਮਦ ਮਾਲ ਸਾੜ ਕੇ ਨਸ਼ਟ ਕੀਤਾ ਗਿਆ, ਜਿਸ 'ਚ 7 ਕਿਲੋਗ੍ਰਾਮ ਹੈਰੋਇਨ ਤੇ ਹੋਰ ਪਦਾਰਥ ਸ਼ਾਮਿਲ ਸਨ | ਪੁਲਿਸ ਕਮਿਸ਼ਨੇਰਟ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਨਸ਼ੀਲੇ ਮਾਲ ਨੂੰ ਨਸ਼ਟ ਕਰਨ ਲਈ ਡਰੱਗ ਡਿਸਪੋਜ਼ਲ ਕਮੇਟੀ ਬਣਾਈ ਗਈ, ਜਿਸ ਦੇ ਚੇਅਰਮੈਨ ਰਵਿੰਦਰ ਪਾਲ ਸਿੰਘ ਸੰਧੂ ਡੀ.ਸੀ.ਪੀ., ਜਗਬਿੰਦਰ ਸਿੰਘ ਏ.ਡੀ.ਸੀ.ਪੀ ਤੇ ਏ.ਸੀ.ਪੀ. ਹਰਮਿੰਦਰ ਸਿੰਘ ਸ਼ਾਮਿਲ ਸਨ, ਜਿਨ੍ਹਾਂ ਵਲੋਂ ਇਥੇ ਖੰਨਾ ਪੇਪਰ ਮਿੱਲ ਵਿੱਖੇ ਪੁੱਜ਼ ਕੇ 7 ਕਿਲੋ, 218 ਗ੍ਰਾਮ ਹੈਰੋਇਨ, 90 ਹਜ਼ਾਰ ਤੋਂ ਵਧੇਰੇ ਨਸ਼ੀਲੇ ਕੇਪਸੂਲ, 1 ਲੱਖ 18 ਹਜ਼ਾਰ ਤੋਂ ਵਧੇਰੇ ਨਸ਼ੀਲੀਆਂ ਗੋਲੀਆਂ, 29 ਕਿਲੋਗ੍ਰਾਮ ਨਸ਼ੀਲਾ ਪਾਊਡਰ, 75 ਕਿਲੋ ਤੋਂ ਵਧੇਰੇ ਚਰਸ, 27 ਕਿਲੋਗ੍ਰਾਮ ਭੁੱਕੀ, 21 ਕਿਲੋਗ੍ਰਾਮ ਸਮੈਕ, ਗਾਂਜਾ, ਟੀਕੇ, ਭੰਗ ਆਦਿ ਸਾੜ ਕੇ ਸੁਆਹ ਕੀਤੇ ਗਏ |

ਪਿਛਲੀ ਖ਼ਬਰ ਜ਼ਿਲ੍ਹੇ ਭਰ 'ਚ ਵੱਖ-ਵੱਖ ਥਾਈਂ ਮਜ਼ਦੂਰ ਦਿਵਸ ਮਨਾਇਆ ਅਗਲੀ ਖ਼ਬਰ ਨਗਰ ਨਿਗਮ ਨੇ ਇਸਲਾਮਾਬਾਦ ਇਲਾਕੇ 'ਚੋਂ ਡੇਅਰੀਆਂ ਬਾਹਰ ਕੱਢੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।