24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਮਜ਼ਦੂਰ ਵਰਗ ਦੇ ਸਨਮਾਨ ਤੇ ਹੱਕਾਂ ਦੀ ਰੱਖਿਆ ਲਈ ਲਗਾਤਾਰ ਯਤਨਸ਼ੀਲ ਹਾਂ- ਆਹਲੂਵਾਲੀਆ <br/>

ਕੌਮਾਂਤਰੀ ਮਜਦੂਰ ਦਿਵਸ ਮੌਕੇ ਕੇਕ ਕੱਟਦੇ ਹੋਏ ਲੇਬਰ ਵੈੱਲਫੇਅਰ ਬੋਰਡ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਆਹਲੂਵਾਲੀਆ ਤੇ ਹੋਰ | ਤਸਵੀਰ : ਨਿਰਮਲ ਸਟੂਡੀਓ <br/> 02-05-2026
ਅੰਮਿ੍ਤਸਰ, 1 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਲੇਬਰ ਵੈੱਲਫੇਅਰ ਬੋਰਡ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਆਹਲੂਵਾਲੀਆ ਵਲੋਂ ਕੌਮਾਂਤਰੀ ਮਜਦੂਰ ਦਿਵਸ ਮਨਾਇਆ | ਇਸ ਸਮਾਗਮ ਮੌਕੇ ਕੇਕ ਕੱਟਣ ਉਪਰੰਤ ਹਰਪ੍ਰੀਤ ਸਿੰਘ ਆਹਲੂਵਾਲੀਆ ਨੇ ਮਜ਼ਦੂਰ ਵਰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਜ਼ਦੂਰਾਂ ਦੀ ਭਲਾਈ ਤੇ ਉਨ੍ਹਾਂ ਨਾਲ ਸੰਬੰਧਿਤ ਮਸਲੇ ਹਮੇਸ਼ਾਂ ਪਹਿਲ ਦੇ ਆਧਾਰ 'ਤੇ ਹੱਲ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਮਜ਼ਦੂਰ ਵਰਗ ਦੇ ਸਨਮਾਨ ਅਤੇ ਹੱਕਾਂ ਦੀ ਰੱਖਿਆ ਲਈ ਲਗਾਤਾਰ ਯਤਨਸ਼ੀਲ ਹਨ | ਇਸ ਮੌਕੇ ਮਜ਼ਦੂਰ ਸਮਾਜ ਵਲੋਂ ਪੂਰਾ ਸਹਿਯੋਗ ਦਿੱਤਾ ਗਿਆ | ਇਸ ਮੌਕੇ ਕੁਲਵੰਤ ਸਿੰਘ ਬਾਵਾ, ਮੁੱਖ ਸਕੱਤਰ (ਹਿੰਦ ਮਜ਼ਦੂਰ ਸਭਾ), ਅਮਰਜੀਤ ਸਿੰਘ ਸਾਜਨ, ਸੁਰਜੀਤ ਭਾਟੀਆ, ਰਿਸ਼ੀ ਕਪੂਰ, ਚਰਨਜੀਤ ਸਿੰਘ ਚਾਨੀ, ਰਾਜੂ ਭਾਟੀਆ, ਹੈਪੀ ਚੋਪੜਾ ਤੇ ਸੁਖਦੇਵ ਸਿੰਘ ਟਿੰਕੂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਅੰਮਿ੍ਤਸਰ ਗਰੁੱਪ ਆਫ਼ ਕਾਲਜਿਜ਼ ਨੇ ਫੁਲਕਾਰੀ ਵੂਮੈਨ ਆਫ਼ ਅੰਮਿ੍ਤਸਰ ਨਾਲ ਸਮਝੌਤਾ ਪੱਤਰ ਕੀਤਾ ਸਹੀਬੱਧ <br/> ਅਗਲੀ ਖ਼ਬਰ ਗੈਵੀ ਕਲੇਰ ਨੇ ਇਕ ਹਫ਼ਤੇ 'ਚ 6 ਆਸਟ੍ਰੇਲੀਆ ਅਤੇ 6 ਯੂ. ਕੇ. ਦੇ ਵੀਜ਼ੇ ਕੀਤੇ ਹਾਸਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।