08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਬੱਚਿਆਂ ਦੇ ਕਵਿਤਾ ਗਾਇਣ ਮੁਕਾਬਲੇ ਕੱਲ੍ਹ ਕਰਵਾਏ ਜਾਣਗੇ : ਪਿ੍ੰ: ਘਈ

ਅਜੀਤ ਡੈਸਕ 03-05-2026
ਅੰਮਿ੍ਤਸਰ, 2 ਮਈ (ਹਰਮਿੰਦਰ ਸਿੰਘ)-ਰਣਜੀਤ ਪੰਜਾਬੀ ਸਾਹਿਤ ਸਭਾ ਅੰਮਿ੍ਤਸਰ ਵਲੋਂ ਕਵਿਤਾ ਗਾਇਨ ਮੁਕਾਬਲੇ 4 ਮਈ ਸੋਮਵਾਰ ਨੂੰ ਸਵੇਰੇ 10 ਵਜੇ ਬਾਬਾ ਜਾਗੋ ਸ਼ਹੀਦ ਆਦਰਸ਼ ਸਕੂਲ ਕੋਹਾਲੀ ਵਿਖੇ ਕਰਵਾਏ ਜਾਣਗੇ, ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਪਿ੍ੰ: ਡਾ: ਗਿਆਨ ਸਿੰਘ ਘਈ ਨੇ ਦੱਸਿਆ ਕਿ ਇਸ ਕਵਿਤਾ ਗਾਇਨ ਮੁਕਾਬਲੇ ਦੌਰਾਨ ਸਿਫਰ ਸਤਬੀਰ ਸਿੰਘ ਮੁੱਖ ਮਹਿਮਾਨ ਸ਼ਾਮਿਲ ਹੋਣਗੇ | ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮੁਕਾਬਲੇ 'ਚ ਪਹਿਲੇ ਸਥਾਨ ਤੇ ਆਉਣ ਵਾਲੇ ਬੱਚੇ ਨੂੰ 700, ਦੂਸਰੇ ਨੂੰ 500 ਅਤੇ ਤੀਸਰੇ ਸਥਾਨ ਵਾਲੇ ਬੱਚੇ ਨੂੰ 300 ਰੁਪਏ ਦੇ ਇਨਾਮ ਨਕਦ ਦਿੱਤੇ ਜਾਣਗੇ, ਇਸ ਤੋਂ ਇਲਾਵਾ ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ ਜਾਣਗੇ | ਉਨ੍ਹਾਂ ਦੱਸਿਆ ਕਿ ਇਸ ਕਵਿਤਾ ਗਾਇਣ ਮੁਕਾਬਲੇ ਵਿਚ ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀ ਹਿੱਸਾ ਲੈ ਸਕਦੇ ਹਨ |
ਪਿਛਲੀ ਖ਼ਬਰ ਵਿਧਾਇਕ ਡਾ. ਅਜੇ ਗੁਪਤਾ ਵਲੋਂ ਜਨਾਨਾ ਹਸਪਤਾਲ ਵਿਖੇ ਵੱਖ-ਵੱਖ ਸਹੂਲਤਾਂ ਦਾ ਉਦਘਾਟਨ <br/> ਅਗਲੀ ਖ਼ਬਰ ਰਨ ਫਾਰ ਸਿੰਧੂ 4.0 'ਚ ਡੀ. ਏ. ਵੀ. ਸੀ. ਸੈਕੰ. ਸਕੂਲ, ਹਾਥੀ ਗੇਟ ਦੇ ਬੱਚਿਆਂ ਨੇ ਤਗਮੇ ਜਿੱਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।