08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਰਨ ਫਾਰ ਸਿੰਧੂ 4.0 'ਚ ਡੀ. ਏ. ਵੀ. ਸੀ. ਸੈਕੰ. ਸਕੂਲ, ਹਾਥੀ ਗੇਟ ਦੇ ਬੱਚਿਆਂ ਨੇ ਤਗਮੇ ਜਿੱਤੇ

ਅਜੀਤ ਡੈਸਕ 03-05-2026
ਅੰਮਿ੍ਤਸਰ, 2 ਮਈ (ਰਾਜੇਸ਼ ਕੁਮਾਰ ਸ਼ਰਮਾ)-ਰਨ ਫਾਰ ਸਿੰਧੂ ਮੈਰਾਥਨ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿਖੇ ਕਰਵਾਈ ਮੈਰਾਥਨ 'ਚ ਡੀ. ਏ. ਵੀ. ਸੀ. ਸੈਕੰ. ਸਕੂਲ ਹਾਥੀ ਗੇਟ ਦੇ ਐੱਨ.ਸੀ.ਸੀ. ਵਿਦਿਆਰਥੀਆਂ ਨੇ ਹਿੱਸਾ ਲੈ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਅਤੇ 5 ਕਿਲੋਮੀਟਰ ਦੌੜ 'ਚ ਤਗਮੇ ਜਿੱਤੇ | ਐੱਨ. ਸੀ. ਸੀ. ਕੈਡਿਟਾਂ ਈਸ਼ਾਨ ਮਿਸ਼ਰਾ ਨੇ ਤੀਜਾ ਸਥਾਨ, ਦਿਵਯਾਂਸ਼ ਠਾਕੁਰ ਅਤੇ ਨਿਤੀਸ਼ ਕੁਮਾਰ ਸ਼ਰਮਾ ਨੇ ਪੰਜਵਾਂ ਸਥਾਨ, ਜਦਕਿ ਹਰਸ਼ਿਤ, ਵੀਰੇਂਦਰ ਅਤੇ ਹਿਮਾਂਸ਼ੂ ਨੇ ਛੇਵਾਂ ਸਥਾਨ ਪ੍ਰਾਪਤ ਕੀਤਾ | ਦਿਵਿਆਂਸ਼ ਠਾਕੁਰ ਨੇ 26 ਜਨਵਰੀ ਨੂੰ ਆਰ. ਡੀ. ਸੀ. ਪਰੇਡ 'ਚ ਵੀ ਹਿੱਸਾ ਲਿਆ ਸੀ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਵਿਕਾਸ ਪਰਾਸ਼ਰ ਨੇ ਸਾਰੇ ਕੈਡਿਟਾਂ ਅਤੇ ਐੱਨ. ਸੀ. ਸੀ. ਏ. ਐੱਨ. ਓ. ਮੇਜਰ ਮੁਨੀਸ਼ ਗੁਪਤਾ ਨੂੰ ਆਪਣੀਆਂ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ | ਉਨ੍ਹਾਂ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਸਕੂਲ ਦੇ ਵਿਦਿਆਰਥੀ ਸਮੇਂ-ਸਮੇਂ 'ਤੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਦੇ ਆ ਰਹੇ ਹਨ ਅਤੇ ਅੱਜ ਇਸ 'ਚ ਇਕ ਹੋਰ ਪ੍ਰਾਪਤੀ ਜੁੜ ਗਈ ਹੈ | ਵਾਈਸ ਪਿ੍ੰਸੀਪਲ ਰਾਜੇਸ਼ ਸ਼ਰਮਾ ਨੇ ਸਾਰੇ ਕੈਡਿਟਾਂ ਨੂੰ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਭਵਿੱਖ ਵਿਚ ਹੋਰ ਪ੍ਰਾਪਤੀਆਂ ਲਈ ਪ੍ਰੇਰਿਤ ਕੀਤਾ | ਇਸ ਮੌਕੇ ਐੱਨ. ਸੀ. ਸੀ. ਏ. ਐੱਨ. ਓ. ਮੇਜਰ ਮੁਨੀਸ਼ ਗੁਪਤਾ ਮੌਜੂਦ ਸਨ |
ਪਿਛਲੀ ਖ਼ਬਰ ਬੱਚਿਆਂ ਦੇ ਕਵਿਤਾ ਗਾਇਣ ਮੁਕਾਬਲੇ ਕੱਲ੍ਹ ਕਰਵਾਏ ਜਾਣਗੇ : ਪਿ੍ੰ: ਘਈ ਅਗਲੀ ਖ਼ਬਰ ਰੇਲਵੇ ਸਟੇਸ਼ਨ 'ਤੇ ਆਟੋਮੈਟਿਕ ਟਿਕਟ ਵੈਂਡਿੰਗ ਮਸ਼ੀਨਾਂ ਦੇ ਰੱਖ-ਰਖਾਅ ਲਈ ਨਹੀਂ ਹੈ ਸਥਾਈ ਸੁਪਰਵਾਈਜ਼ਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।