29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਰੋਟਰੀ ਕਲੱਬ ਮੈਂਬਰਾਂ ਨੂੰ ਡਾ. ਨਰੇਸ਼ ਗਰੋਵਰ ਨੇ ਦਿੱਤੀ ਇਮਿਊਨੈਥੈਰੇਪੀ ਦੁਆਰਾ ਦਮੇ ਦੇ ਇਲਾਜ ਬਾਰੇ ਜਾਣਕਾਰੀ <br/>

ਜਾਣਕਾਰੀ ਦਿੰਦੇ ਹੋਏ ਡਾ. ਨਰੇਸ਼ ਗਰੋਵਰ | ਤਸਵੀਰ ਰਾਹੀਂ : ਸੁਰਿੰਦਰ ਕੋਛੜ <br/> 10-05-2026
ਅੰਮਿ੍ਤਸਰ, 9 ਮਈ (ਸੁਰਿੰਦਰ ਕੋਛੜ)-ਸੀਨੀਅਰ ਬਾਲ ਰੋਗ ਤੇ ਐਲਰਜੀ ਮਾਹਿਰ ਡਾ. ਨਰੇਸ਼ ਗਰੋਵਰ ਨੇ ਰੋਟਰੀ ਕਲੱਬ ਅੰਮਿ੍ਤਸਰ ਵੈਸਟ ਦੇ ਮੈਂਬਰਾਂ ਨੂੰ ਇਮਿਊਨੋਥੈਰੇਪੀ ਦੁਆਰਾ ਦਮੇ ਦੇ ਇਲਾਜ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਇਲਾਜ ਨਾਲ ਇਨਹੇਲਰ ਦੀ ਵਰਤੋਂ ਬੰਦ ਕੀਤੀ ਜਾ ਸਕਦੀ ਹੈ | ਉਨ੍ਹਾਂ ਨੇ ਸੰਬੋਧਨ ਦੌਰਾਨ ਅੰਮਿ੍ਤਸਰ ਦੇ ਇਕ 16 ਸਾਲਾ ਲੜਕੇ ਦੀ ਉਦਾਹਰਨ ਦਿੰਦਿਆਂ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਲਗਾਤਾਰ ਨੱਕ ਦੀ ਐਲਰਜੀ, ਦਮਾ, ਚਮੜੀ ਦੀ ਖੁਜਲੀ ਤੇ ਧੱਫੜ ਤੋਂ ਪੀੜਤ ਸੀ | ਕਈ ਦਵਾਈਆਂ ਦੇ ਬਾਵਜੂਦ ਉਸ ਨੂੰ ਸਥਾਈ ਰਾਹਤ ਨਹੀਂ ਮਿਲ ਰਹੀ ਸੀ | ਡਾ. ਗਰੋਵਰ ਮੁਤਾਬਿਕ ਵਿਸਤਿ੍ਤ ਜਾਂਚ ਤੇ ਐਲਰਜੀ ਜਾਂਚ ਕਰਨ 'ਤੇ ਪਤਾ ਲੱਗਾ ਕਿ ਲੜਕਾ ਧੂੜ ਦੇ ਕਣ (ਡਸਟ ਮਾਈਟਸ) ਦੀ ਐਲਰਜੀ ਤੋਂ ਪੀੜਤ ਸੀ | ਧੂੜ ਦੇ ਕਣ ਆਮ ਘਰੇਲੂ ਸੂਖਮ ਜੀਵ ਹਨ ਜੋ ਬੱਚਿਆਂ ਤੇ ਕਿਸ਼ੋਰਾਂ 'ਚ ਐਲਰਜੀ ਅਤੇ ਦਮੇ ਦਾ ਵੱਡਾ ਕਾਰਨ ਹਨ | ਉਨ੍ਹਾਂ ਨੇ ਦੱਸਿਆ ਕਿ ਸ਼ੁਰੂਆਤੀ ਇਲਾਜ ਦੇ ਤੌਰ 'ਤੇ ਬੱਚੇ ਲਈ ਨੱਕ ਦਾ ਸਪਰੇਅ ਤੇ ਇਨਹੇਲਰ ਸ਼ੁਰੂ ਕੀਤਾ ਅਤੇ ਉਸ ਦੀ ਹਾਲਤ 'ਚ ਸੁਧਾਰ ਹੋਣ ਤੋਂ ਬਾਅਦ ਐਲਰਜੀ ਇਮਯੂਨੋਥੈਰੇਪੀ ਟੀਕੇ ਸ਼ੁਰੂ ਕੀਤੇ ਗਏ | ਇਲਾਜ ਦੇ ਸਕਾਰਾਤਮਿਕ ਪ੍ਰਭਾਵ ਨਾਲ ਜਲਦੀ ਬਾਅਦ ਲੜਕੇ ਦੇ ਦਮਾ, ਨੱਕ ਅਤੇ ਚਮੜੀ ਦੀਆਂ ਐਲਰਜੀਆਂ 'ਚ ਕਾਫ਼ੀ ਸੁਧਾਰ ਹੋਣਾ ਸ਼ੁਰੂ ਹੋ ਗਿਆ | ਅੱਜ ਉਹ ਪੂਰੀ ਤਰ੍ਹਾਂ ਤੰਦਰੁਸਤ ਹੈ ਤੇ ਬਿਨਾਂ ਕਿਸੇ ਲੱਛਣ ਦੇ ਇਕ ਆਮ ਜੀਵਨ ਜੀ ਰਿਹਾ ਹੈ |

ਪਿਛਲੀ ਖ਼ਬਰ ਐਕਸੈਲਸਮ ਹਾਈ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੌਮਾਤਰੀ ਮਾਂ ਦਿਵਸ ਉਤਸ਼ਾਹ ਨਾਲ ਮਨਾਇਆ <br/> ਅਗਲੀ ਖ਼ਬਰ ਗਲੋਬਲ ਗਰੁੱਪ ਆਫ ਇੰਸਟੀਚਿਊਟਸ 'ਚ ਦੇਸ਼-ਵਿਦੇਸ਼ ਦੀਆਂ ਬਹੁਰਾਸ਼ਟਰੀ ਕੰਪਨੀਆਂ ਵਲੋਂ 200 ਤੋਂ ਵੱਧ ਵਿਦਿਆਰਥੀਆਂ ਦੀ ਕੀਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।