ਮਜੀਠਾ, 10 ਮਈ (ਜਗਤਾਰ ਸਿੰਘ ਸਹਿਮੀ)-2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਜਿੱਤ ਪ੍ਰਾਪਤ ਕਰਨ ਲਈ ਸਾਬਕਾ ਕੈਬਨਿਟ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਹਲਕੇ ਦੇ ਪਿੰਡਾਂ ਵਿਚ ਵਰਕਰਾਂ ਨਾਲ ਮੀਟਿੰਗਾਂ ਕਰਕੇ ਵਰਕਰਾਂ ਨੂੰ ਲਾਮਬੰਦ ਕਰ ਰਹੇ ਹਨ, ਜਿਸ ਦੀ ਲੜੀ ਤਹਿਤ ਕਸਬਾ ਮਜੀਠਾ ਦੇ ਪਿੰਡ ਕਲੇਰ ਮਾਂਗਟ ਦੇ ਰਿਟਾਇਰਡ ਇੰਸਪੈਕਟਰ ਪਲਵਿੰਦਰ ਸਿੰਘ ਕਲੇਰ ਦੇ ਗ੍ਰਹਿ ਵਿਖੇ ਅਕਾਲੀ ਵਰਕਰਾਂ ਨਾਲ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗਲ ਕਰਦਿਆਂ ਕਿਹਾ ਕਿ 2027 ਦੀਆਂ ਚੋਣਾ ਜਿੱਤ ਕੇ ਅਕਾਲੀ ਦਲ ਆਪਣੇ ਬਲਬੂਤੇ ਤੇ ਸੂਬੇ ਵਿਚ ਸਰਕਾਰ ਬਣਾਵੇਗਾ। ਉਨਾਂ ਕਿਹਾ ਕਿ ਅਸੀਂ ਲੋਕਾਂ ਦਾ ਵਿਸ਼ਵਾਸ ਜਿਤ ਰਹੇ ਹਾਂ ਅਤੇ ਲੋਕ ਆਪਣੀਆਂ ਉਮੀਦਾਂ ਅਕਾਲੀ ਦਲ ਨਾਲ ਜੋੜ ਰਹੇ ਹਨ। ਮਜੀਠੀਆ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਪੰਜਾਬ ਦਾ ਹਰ ਵਰਗ ਇਸ ਸਰਕਾਰ ਤੋਂ ਬੇਹੱਦ ਦੁਖੀ ਹੈ। ਆਪ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦਿਆਂ 'ਚੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਲਟਾ ਉਨਾਂ ਨੇ ਪੰਜਾਬ ਦੇ ਖਜ਼ਾਨੇ ਨੂੰ ਲੁੱਟਿਆ ਹੈ। ਬੇਰੁਜ਼ਗਾਰੀ ਚਰਮ 'ਤੇ ਹੈ, ਖੇਤੀ ਖਤਰੇ ਵਿਚ ਹੈ, ਨੌਜਵਾਨ ਬਾਹਰ ਜਾ ਰਹੇ ਹਨ ਅਤੇ ਸਰਕਾਰ ਸਿਰਫ ਲੋਕਾਂ ਨੂੰ ਭਰਮਾਉਣ ਵਾਲੀਆਂ ਗੱਲਾਂ ਕਰ ਰਹੀ ਹੈ। ਮਜੀਠੀਆ ਨੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਵਰਕਰਾਂ ਨੂੰ ਲਗਾਤਾਰ ਲੋਕਾਂ ਵਿਚ ਜਾਣ ਦੀ ਅਪੀਲ ਵੀ ਕੀਤੀ। ਇਸ ਮੌਕੇ ਜੋਧ ਸਿੰਘ ਸਮਰਾ, ਰਜਿੰਦਰ ਸਿੰਘ ਸੰਧੂ, ਠੇਕੇਦਾਰ ਕੁਲਵੰਤ ਸਿੰਘ, ਅਮ੍ਰਿਤਪਾਲ ਸਿੰਘ ਕਲੇਰ, ਜਗਤਾਰ ਸਿੰਘ ਕਲਰ, ਹੈਪੀ ਕਲੇਰ, ਤੇਜਬੀਰ ਸਿੰਘ ਸਿਆਲਕਾ, ਮਨਜੀਤ ਸਿੰਘ ਚਾਟੀਵਿੰਡ ਜਿਲਾ ਪ੍ਰੀਸ਼ਦ ਮੈਂਬਰ, ਸਾਬਕਾ ਸਰਪੰਚ ਕ੍ਰਿਪਾਲ ਸਿੰਘ, ਬਲਵਿੰਦਰ ਸਿੰਘ ਬਿੰਦੂ, ਜਰਨੈਲ ਸਿੰਘ ਭੁੱਲਰ, ਧੰਨਬੀਰ ਸਿੰਘ ਭੁੱਲਰ, ਐਡਵੋਕੇਟ ਹੈਰੀ ਭੁੱਲਰ, ਗੈਵੀ ਭੁੱਲਰ, ਇਸਪੈਕਟਰ ਪਲਵਿੰਦਰ ਸਿੰਘ, ਇੰਸਪੈਕਟਰ ਲਖਵਿੰਦਰ ਸਿੰਘ, ਸੁੱਚਾ ਸਿੰਘ, ਡੀ ਐਸ ਪੀ ਰਾਜਵਿੰਦਰ ਸਿੰਘ ਰਾਜੂ, ਅਵਤਾਰ ਸਿੰਘ, ਨਵਦੀਪ ਸਿੰਘ, ਸੁੱਖਵਿੰਦਰ ਸਿੰਘ ਬੱਬੂ, ਭੁਪਿੰਦਰ ਸਿੰਘ ਮਜੀਠਾ ਦਿਹਾਤੀ, ਗੁਰਦੇਵ ਸਿੰਘ ਮਿੱਠੂ, ਲਖਵਿੰਦਰ ਸਿੰਘ, ਸਤਨਾਮ ਸਿੰਘ ਆਦਿ ਹਾਜ਼ਰ ਸਨ।
2027 ਦੀਆਂ ਵਿਧਾਨ ਸਭਾ ਚੋਣਾ ਜਿੱਤ ਕੇ ਅਕਾਲੀ ਦਲ ਆਪਣੇ ਬਲ 'ਤੇ ਬਣਾਵੇਗਾ ਸਰਕਾਰ-ਮਜੀਠੀਆ
ਅਜੀਤ ਡੈਸਕ
11-05-2026