25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਅੰਮ੍ਰਿਤਸਰ ਪੁਲਿਸ ਨੇ ਸੈਨਿਕ ਛਾਉਣੀ ਤੇ ਹਵਾਈ ਛਾਉਣੀ ਦੇ ਆਲੇ-ਦੁਆਲੇ ਚਲਾਈ ਤਲਾਸ਼ੀ ਮੁਹਿੰਮ

ਅੰਮ੍ਰਿਤਸਰ ਪੁਲਿਸ ਨੇ ਸੈਨਿਕ ਛਾਉਣੀ ਤੇ ਹਵਾਈ ਛਾਉਣੀ ਦੇ ਆਲੇ-ਦੁਆਲੇ ਚਲਾਈ ਤਲਾਸ਼ੀ ਮੁਹਿੰਮ

ਅਜੀਤ ਡੈਸਕ 25-08-2026

ਅੰਮ੍ਰਿਤਸਰ, 24 ਅਗਸਤ (ਰੇਸ਼ਮ ਸਿੰਘ)- ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਵਲੋਂ ਅੱਜ ਵੱਖ-ਵੱਖ ਟੀਮਾਂ ਬਣਾ ਕੇ ਸ਼ਹਿਰ ਦੀਆਂ ਵਿਸ਼ੇਸ਼ ਥਾਵਾਂ ਦੇ ਆਲੇ-ਦੁਆਲੇ ਚੈਕਿੰਗ ਮੁਹਿੰਮ ਚਲਾਈ ਗਈ। ਜਿਸ ’ਚ ਸੈਨਿਕ ਛਾਉਣੀ ਤੇ ਹਵਾਈ ਛਾਉਣੀ ਦਾ ਆਲਾ ਦੁਆਲਾ ਵੀ ਸ਼ਾਮਿਲ ਸੀ। ਇਸ ਅਚਨਚੇਤੀ ਚੈਕਿੰਗ ਦੀ ਅਗਵਾਈ ਡੀ.ਸੀ.ਪੀ. (ਸ਼ਹਿਰੀ) ਜਸਕਰਨ ਸਿੰਘ ਤੇਜਾ ਨੇ ਕੀਤਾ ਜਿਨ੍ਹਾਂ ਦੱਸਿਆ ਕਿ ਸਾਰੇ ਮਹਤਵਪੂਰਨ ਥਾਵਾਂ, ਫ਼ੌਜੀ ਛਾਉਣੀਆਂ ਆਦਿ ’ਤੇ ਐਟੀਸੇਬੋਟਾਈਜ ਟੀਮਾ ਨਾਲ  ਚੈਕਿੰਗ ਕੀਤੀ ਗਈ ਜਿਸ ’ਚ ਸਮੂਹ ਏ.ਡੀ.ਸੀ.ਪੀ. ਤੇ ਏ.ਸੀ.ਪੀ ਆਦਿ ਤੋਂ ਇਲਾਵਾ ਨਾਨ ਗਜਟਿਡ ਅਧਿਕਾਰੀ ਤੇ ਹਥਿਆਰਬੰਦ ਪੁਲਿਸ ਜਵਾਨਾਂ ਨੇ ਸ਼ਮੂਲੀਅਤ ਕੀਤੀ। ਇਸੇ ਤਰ੍ਹਾਂ ਆਈ.ਟੀ.ਬੀ. ਬਟਾਲੀਅਨ ਜ਼ੋਨ ਨੰਬਰ 3 ਵਿਚ ਸੁਰੱਖਿਆ ਸੰਬੰਧੀ ਸੁਝਾਅ ਦਿੱਤੇ ਤੇ ਵਿਚਾਰ ਵਟਾਂਦਰਾ ਕਰਕੇ ਸੁਰੱਖਿਆ ਲਈ ਉਪਰਾਲੇ ਕੀਤੇ। ਇਸ ਸੰਬੰਧੀ ਏ.ਡੀ.ਸੀ.ਪੀ.-3 ਮਨਮੋਹਨ ਸਿੰਘ ਨੇ ਦੱਸਿਆ ਕਿ ਡੀ.ਜੀ.ਪੀ. ਸ੍ਰੀ ਗੌਰਵ ਯਾਦਵ ਦੇ ਹੁਕਮਾਂ ਤਹਿਤ ਇਹ ਸੁਰੱਖਿਆ ਚੈਕਿੰਗ ਕੀਤੀ ਗਈ। ਜਿਸ ਤਹਿਤ ਸਾਰੇ ਕੇਂਦਰੀ ਸੁਰੱਖਿਆ ਅਦਾਰਿਆਂ ਦੇ ਆਲੇ ਦੁਆਲੇ ਚੈਕਿੰਗ ਕੀਤੀ । ਉਨ੍ਹਾਂ ਕਿਹਾ ਕਿ ਜੇਕਰ ਕਿਸੇ ਸ਼ਰਾਰਤੀ ਅਨਸਰ ਨੇ ਕੋਈ ਵੀ ਸ਼ਰਾਰਤ ਕਰਨ ਦੀ ਕੋਸ਼ਿਸ ਕੀਤੀ ਤਾਂ ਬਖਸ਼ਿਆ ਨਹੀਂ ਜਾਵੇਗਾ । ਉਨ੍ਹਾਂ ਦੱਸਿਆ ਕਿ ਸ਼ਹਿਰ ’ਚ ਅਮਨ ਤੇ ਸ਼ਾਂਤੀ ਲਈ ਪੁਲਿਸ ਪੂਰੀ ਤਰ੍ਹਾਂ ਵਚਨਬੱਧ ਹੈ। 

 

ਪਿਛਲੀ ਖ਼ਬਰ ਦੂਜੀ ਵਾਰ 'ਯੂਰਪੀਅਨ ਗੋਲਡਨ ਸ਼ੂ' ਜਿੱਤਣ ਵਾਲਾ ਪਹਿਲਾ ਇੰਗਲਿਸ਼ ਖਿਡਾਰੀ ਬਣਿਆ ਹੈਰੀ ਕੇਨ ਅਗਲੀ ਖ਼ਬਰ ਸਾਬਕਾ ਵਿਧਾਇਕ ਤੇ ਸੂਬਾ ਸਕੱਤਰ ਮੰਨਾ ਦੀ ਅਗਵਾਈ ਹੇਠ ਵੱਖ-ਵੱਖ ਪਾਰਟੀਆਂ ਦੇ ਕਾਰਕੁੰਨ ਭਾਜਪਾ ’ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।