ਅੰਮਿ੍ਤਸਰ, 11 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਐਕਸੈਲਸਮ ਹਾਈ ਸਕੂਲ ਵਿਚ ਕੌਮਾਂਤਰੀ ਮਾਂ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਇਹ ਸਮਾਰੋਹ ਮਾਵਾਂ ਦੇ ਪਿਆਰ, ਸਨੇਹ ਅਤੇ ਸਮਰਪਣ ਨੂੰ ਸਨਮਾਨ ਦੇਣ ਲਈ ਆਯੋਜਿਤ ਕੀਤਾ ਗਿਆ | ਇਸ ਮੌਕੇ ਮਾਵਾਂ ਲਈ ਕਈ ਰਚਨਾਤਮਕ ਅਤੇ ਮਨੋਰੰਜਕ ਗਤੀਵਿਧੀਆਂ ਕਰਵਾਈਆਂ ਗਈਆਂ | ਪ੍ਰੋਗਰਾਮ ਦੇ ਮੁੱਖ ਆਕਰਸ਼ਣਾਂ ਵਿਚ ਪਾਟਰੀ ਐਕਟਿਵਿਟੀ, ਟੈਲੈਂਟ ਹੰਟ, ਕੂਕਿੰਗ ਮੁਕਾਬਲਾ, ਸਕਿਨ ਕੇਅਰ ਸੈਸ਼ਨ, ਫਲੂਇਡ ਆਰਟ ਵਰਕਸ਼ਾਪ, ਮੈਕਰਮੇ ਵਰਕਸ਼ਾਪ, ਮਨੋਰੰਜਕ ਤੰਬੋਲਾ ਗੇਮਾਂ ਅਤੇ ਟੈਰੋ ਕਾਰਡ ਰੀਡਿੰਗ ਸੈਸ਼ਨ ਸ਼ਾਮਿਲ ਸਨ | ਇਸ ਮੌਕੇ ਮਾਵਾਂ ਲਈ ਆਕਰਸ਼ਕ ਇਨਾਮ ਅਤੇ ਲੱਕੀ ਡਰਾਅ ਗਿਫਟ ਵੀ ਰੱਖੇ ਗਏ | ਇਸ ਦੌਰਾਨ ਮਾਵਾਂ ਨੇ ਬੜੇ ਉਤਸ਼ਾਹ ਨਾਲ ਆਪਣੀ ਕਲਾ, ਪ੍ਰਤਿਭਾ ਅਤੇ ਰਚਨਾਤਮਕਤਾ ਦਾ ਪ੍ਰਦਰਸ਼ਨ ਕੀਤਾ | ਸਕੂਲ ਦੀ ਪਿ੍ੰਸੀਪਲ ਗੁਨੀਤਾ ਗਰੇਵਾਲ ਨੇ ਸਾਰੀਆਂ ਮਾਵਾਂ ਦੀ ਭਾਗੀਦਾਰੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਸਕੂਲ ਅਤੇ ਪਰਿਵਾਰਾਂ ਦੇ ਰਿਸ਼ਤੇ ਹੋਰ ਮਜ਼ਬੂਤ ਬਣਾਉਂਦੇ ਹਨ | ਪ੍ਰੋਗਰਾਮ ਦਾ ਸਮਾਪਨ ਖੁਸ਼ੀ ਅਤੇ ਯਾਦਗਾਰ ਪਲਾਂ ਨਾਲ ਹੋਇਆ ਅਤੇ ਮਾਵਾਂ ਨੇ ਸਕੂਲ ਦਾ ਧੰਨਵਾਦ ਕੀਤਾ |