29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਮਾਂ ਦਿਵਸ 'ਤੇ ਤਿ੍ਕੋਣਾ ਪਾਰਕ ਸਥਾਨਕ ਨਿਵਾਸੀਆਂ ਦੇ ਕੀਤਾ ਸਪੁਰਦ <br/>

ਮਾਂ ਦਿਵਸ ਦੇ ਸੰਬੰਧ ਵਿਚ ਕਰਵਾਏ ਸਮਾਗਮ ਦੌਰਾਨ ਸ਼ਰੁਤੀ ਵਿਜ, ਮਿਸ਼ਟੀ ਅਰੁਣ, ਡਾ. ਨੇਹਾ ਤੇਜਪਾਲ, ਰਿਸ਼ੂ ਅਰੋੜਾ ਤੇ ਹੋਰ | ਅਜੀਤ : ਤਸਵੀਰ <br/> 12-05-2026
ਅੰਮਿ੍ਤਸਰ, 11 ਮਈ (ਹਰਮਿੰਦਰ ਸਿੰਘ)-ਵਿਕਸਿਤ ਅੰਮਿ੍ਤਸਰ ਮੁਹਿੰਮ ਦੇ ਤਹਿਤ ਵਾਰਡ ਨੰਬਰ-10 ਸਥਿਤ ਗਰੀਨ ਫੀਲਡ ਵਿਚ ਨਵ ਵਿਕਸਿਤ ਕੀਤੇ ਗਏ ਤਿ੍ਕੋਣਾ ਪਾਰਕ ਨੂੰ ਸਥਾਨਕ ਲੋਕਾਂ ਨੂੰ ਸਮਰਪਿਤ ਕੀਤਾ ਗਿਆ | ਇਸ ਮੌਕੇ ਮਾਂ ਦਿਵਸ ਨੂੰ ਵਿਸ਼ੇਸ਼ ਰੂਪ ਵਿਚ ਮਨਾਇਆ ਗਿਆ, ਜਿਸ ਵਿਚ ਇਲਾਕੇ ਦੀਆਂ ਔਰਤਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ | ਵਾਰਡ ਕੌਂਸਲਰ ਤੇ ਭਾਜਪਾ ਮਹਿਲਾ ਮੋਰਚਾ ਅੰਮਿ੍ਤਸਰ ਦੀ ਪ੍ਰਧਾਨ ਸ਼ਰੁਤੀ ਵਿਜ ਦੀ ਪ੍ਰਧਾਨਗੀ ਹੇਠ ਹੋਏ ਇਸ ਪ੍ਰੋਗਰਾਮ ਵਿਚ ਵਿਕਸਿਤ ਅੰਮਿ੍ਤਸਰ ਵਲੋਂ ਮਿਸ਼ਟੀ ਅਰੁਣ, ਸਵਦੇਸ਼ੀ ਜਾਗਰਣ ਮੰਚ ਪੰਜਾਬ ਦੀ ਪ੍ਰਧਾਨ ਡਾ: ਨੇਹਾ ਤੇਜਪਾਲ ਸਮੇਤ ਵਿਕਸਿਤ ਅੰਮਿ੍ਤਸਰ ਦੀ ਟੀਮ ਮੌਜੂਦ ਸੀ | ਇਸ ਮੌਕੇ ਸੰਬੋਧਨ ਕਰਦੇ ਹੋਏ ਸ਼ਰੂਤੀ ਵਿਜ ਨੇ ਕਿਹਾ ਕਿ ਸਾਡਾ ਉਦੇਸ਼ ਅੰਮਿ੍ਤਸਰ ਨੂੰ 'ਵਿਕਸਿਤ ਅੰਮਿ੍ਤਸਰ' ਵੱਲ ਲੈ ਕੇ ਜਾਣਾ ਹੈ | ਇਹ ਇਕ ਯਤਨ ਹੈ ਜੋ ਸਾਰਿਆਂ ਦੇ ਸਹਿਯੋਗ ਬਿਨਾਂ ਪੂਰੀ ਨਹੀਂ ਹੋ ਸਕਦਾ | ਆਪਣੇ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣਾ ਹੋਵੇਗਾ | ਇਸਦੇ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਸ਼ਹਿਰ ਵਾਸੀਆਂ ਨੂੰ ਜਾਗਰੂਕ ਕਰਨਾ ਹੋਵੇਗਾ ਕਿ ਸ਼ਹਿਰ ਨੂੰ ਸਾਫ਼-ਸੁੱਥਰਾ ਰੱਖਣ ਵਿਚ ਸਹਿਯੋਗ ਦਿਓ | ਇਸ ਮੌਕੇ ਰਿਸ਼ੁ ਅਰੋੜਾ, ਮੀਨਾਕਸ਼ੀ, ਡਿੰਪਲ, ਰੀਟਾ ਅਰੋੜਾ, ਸਾਰਿਕਾ, ਗੌਰੀ, ਪੂਜਾ, ਪੂਜਾ ਰੈਨਾ, ਰੀਟਾ, ਸੀਮਾ, ਵੀਣਾ, ਰੀਨਾ, ਸੋਨੂੰ, ਸੰਗੀਤਾ, ਸੋਨੀਆ, ਨੀਰੂ, ਮਮਤਾ, ਸਵਿਤਾ, ਅੰਬਿਕਾ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਰੈੱਡ ਕਰਾਸ ਵਲੋਂ ਸਰਬੱਤ ਦਾ ਭਲਾ ਟਰੱਸਟ ਦੇ ਅਹੁਦੇਦਾਰ ਨੂੰ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਪਿ੍ੰਸੀਪਲ ਡਾ. ਪੁਸ਼ਪਿੰਦਰ ਵਾਲੀਆ 'ਇਕੋ ਵਿਜ਼ਨਰੀ ਲੀਡਰਸ਼ਿਪ ਅਵਾਰਡ-2026' ਨਾਲ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।