ਚੌਕ ਮਹਿਤਾ, 17 ਮਈ (ਜਗਦੀਸ਼ ਸਿੰਘ ਬਮਰਾਹ)-ਦੇਰ ਸ਼ਾਮ ਅੱਜ ਅੱਡਾ ਨਾਥ ਦੀ ਖੂਹੀ ਵਿਚ ਉਸ ਵੇਲੇ ਸਨਸਨੀ ਫੈਲ ਗਈ ਜਦ ਅਣਪਛਾਤੇ ਲੋਕਾਂ ਨੇ ਇਕ ਸੁਨਿਆਰੇ ਦੀ ਬੰਦ ਦੁਕਾਨ ਦੇ ਸ਼ਟਰ ਵਿਚ ਆ ਕੇ ਗੋਲੀਆਂ ਮਾਰ ਦਿੱਤੀਆਂ | ਅੱਜ ਕਿਉਂਕਿ ਐਤਵਾਰ ਦਾ ਦਿਨ ਸੀ, ਇਸ ਲਈ ਅੱਡੇ ਦੀਆਂ ਦੁਕਾਨਾਂ ਬੰਦ ਸਨ ਅਤੇ ਢਾਲਾ ਜਿਊਲਰਜ ਦੇ ਮਾਲਕ ਅੰਗਰੇਜ਼ ਸਿੰਘ ਪੁੱਤਰ ਪਰਮਜੀਤ ਸਿੰਘ ਜੋ ਕਿ ਅੰਮਿ੍ਤਸਰ ਰਹਿੰਦੇ ਹਨ, ਦੀ ਦੁਕਾਨ 'ਤੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਦਹਿਸ਼ਤ ਪੈਦਾ ਕਰ ਦਿੱਤੀ | ਪੁਲਿਸ ਥਾਣਾ ਮਹਿਤਾ ਚੌਂਕ ਤੇ ਮੁਖ ਅਫਸਰ ਜਸਦੀਪ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਗਏ ਅਤੇ ਉਨ੍ਹਾਂ ਵਲੋਂ ਤਫਤੀਸ਼ੀ ਕਾਰਵਾਈ ਕੀਤੀ ਜਾ ਰਹੀ ਹੈ |