04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਚੰਡੀਗੜ੍ਹ ਪ੍ਰਸ਼ਾਸਨ ਵਲੋਂ ਕਿਸਾਨਾਂ 'ਤੇ ਕੀਤੇ ਤਸ਼ੱਦਦ ਦੇ ਵਿਰੋਧ 'ਚ ਕਿਸਾਨਾਂ ਵਲੋਂ ਪਿੰਡ ਝੰਜੋਟੀ 'ਚ ਫੂਕੇ ਪੁਤਲੇ

ਅਜੀਤ ਡੈਸਕ 18-05-2026

ਰਾਜਾਸਾਂਸੀ, 17 ਮਈ (ਹਰਦੀਪ ਸਿੰਘ ਖੀਵਾ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਬੀਤੇ ਦਿਨੀਂ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਕਿਸਾਨਾਂ 'ਤੇ ਕੀਤੇ ਤਸ਼ੱਦਦ ਦੇ ਵਿਰੋਧ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਹਰਸਾ ਛੀਨਾ ਬਲਾਕ ਦੇ ਪ੍ਰਧਾਨ ਪ੍ਰਗਟ ਸਿੰਘ ਧਰਮਕੋਟ ਅਤੇ ਨਰਿੰਦਰ ਸਿੰਘ ਭਿੱਟੇਵੱਡ ਦੀ ਅਗਵਾਈ 'ਚ ਪਿੰਡ ਝੰਜੋਟੀ ਵਿਖੇ ਕੇਂਦਰ ਸਰਕਾਰ ਤੇ ਪੰਜਾਬ ਦੇ ਰਾਜਪਾਲ ਦੇ ਪੁਤਲੇ ਫੂਕੇ ਗਏ | ਇਸ ਦੌਰਾਨ ਆਗੂ ਡਾ. ਪਰਮਿੰਦਰ ਸਿੰਘ ਪੰਡੋਰੀ ਕਿਹਾ ਕਿ ਐੱਸ. ਕੇ. ਐੱਮ ਵਲੋਂ 15 ਮਈ ਨੂੰ ਪਾਣੀਆਂ ਦੇ ਮਸਲੇ ਅਤੇ ਭਾਖੜਾ ਡੈਮ ਮੈਨੇਜਮੈਂਟ ਬੋਰਡ ਦੇ ਮਸਲੇ , ਅਮਰੀਕਾ ਨਾਲ ਫ੍ਰੀ ਟਰੇਡ ਐਗਰੀਮੈਂਟ ਤੇ ਦੇਸ਼ ਵਿਚ ਪੈਦਾ ਹੋ ਰਹੀ ਆਰਥਿਕ ਮੰਦਹਾਲੀ ਜਿਸ ਦੀ ਜ਼ਿੰਮੇਵਾਰ ਭਾਰਤ ਸਰਕਾਰ ਹੈ ਉਸ ਦਾ ਵਿਰੋਧ ਕਰਨ ਲਈ ਰਾਜਪਾਲ ਹਾਊਸ ਵੱਲ ਮਾਰਚ ਕਰਕੇ ਮੰਗ ਪੱਤਰ ਦੇਣ ਦਾ ਐਲਾਨ ਕੀਤਾ ਸੀ ਜਦੋਂ ਕਿਸਾਨ ਮਜ਼ਦੂਰ, ਨੌਜਵਾਨ ਚੰਡੀਗੜ੍ਹ ਸਰਹੱਦ 'ਤੇ ਪਹੁੰਚੇ ਤਾਂ ਉਨ੍ਹਾਂ 'ਤੇ ਭਾਰੀ ਤਸ਼ੱਦਦ ਕੀਤਾ ਗਿਆ | ਜਿਸ ਦੌਰਾਨ ਕਿਸਾਨਾਂ ਨੂੰ ਭਾਰੀ ਸੱਟਾਂ ਵੀ ਲੱਗੀਆਂ ਉਨ੍ਹਾਂ ਕਿਹਾ ਕਿ ਇਸ ਜਬਰ ਦੇ ਵਿਰੋਧ ਵਿਚ ਅੱਜ ਝੰਜੋਟੀ ਪਿੰਡ ਵਿਖੇ ਪੁਤਲਾ ਫੂਕਿਆ ਗਿਆ ਹੈ | ਕਿਸਾਨ ਆਗੂ ਪੰਡੋਰੀ ਤੋਂ ਇਲਾਵਾ ਸੁਖਦੇਵ ਸਿੰਘ ਝੰਜੋਟੀ, ਨਿਰਵੈਰ ਸਿੰਘ, ਕੁਲਦੀਪ ਸਿੰਘ, ਲਖਵਿੰਦਰ ਸਿੰਘ ਸਰਪੰਚ, ਸਤਨਾਮ ਸਿੰਘ ਭਿੱਟੇਵੱਡ, ਰਿੰਪਲ ਸਿੰਘ, ਕਾਲਾ ਸਿੰਘ ਕੋਟ ਸਿੱਧੂ, ਸਤਨਾਮ ਸਿੰਘ ਧਰਮਕੋਟ ਆਦਿ ਆਗੂਆਂ ਨੇ ਕਿਸਾਨਾਂ 'ਤੇ ਤਸ਼ੱਦਦ ਕਰਨ ਦੀ ਚੰਡੀਗੜ ਪ੍ਰਸ਼ਾਸਨ ਖਿਲਾਫ਼ ਨਿਖੇਧੀ ਕਰਦਿਆਂ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਜਦੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੰਘਰਸ਼ ਦਾ ਐਲਾਨ ਹੁੰਦਾ ਤਾਂ ਲੋਕ ਵੱਡੇ ਪੱਧਰ 'ਤੇ ਸੜਕਾਂ 'ਤੇ ਆਉਣਗੇ | ਇਸ ਮੌਕੇ ਦਰਜਨਾਂ ਕਿਸਾਨ ਹਾਜ਼ਰ ਸਨ |

ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੇਅਰਮੈਨੀਆਂ ਲਈ ਕੀਤੇ ਰਾਖਵੇਂਕਰਨ ਕਰਨ ਵਿਚ ਪੱਛੜੀਆਂ ਸ਼੍ਰੇਣੀਆਂ ਨਾਲ ਵਿਤਕਰਾ ਅਗਲੀ ਖ਼ਬਰ ਨਿਊ ਅੰਮਿ੍ਤਸਰ ਦੇ ਗੋਲਡਨ ਗੇਟ ਵਿਖੇ ਲੱਗੇ ਪੁਲਿਸ ਬੈਰੀਕੇਡ ਬਣ ਰਹੇ ਹਾਦਸਿਆਂ ਕਾਰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।