04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਸ੍ਰੀ ਰਘੂਨਾਥ ਮੰਦਰ ਵਿਜੇ ਨਗਰ ਵਿਖੇ ਸਤਿਸੰਗ ਸਮਾਗਮ ਕਰਵਾਇਆ

ਅਜੀਤ ਡੈਸਕ 18-05-2026
ਅੰਮਿ੍ਤਸਰ, 17 ਮਈ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਰਾਮ ਸ਼ਰਣਮ ਆਸ਼ਰਮ ਅੰਮਿ੍ਤਸਰ ਵਲੋਂ ਭਗਤ ਹੰਸਰਾਜ ਮਹਾਰਾਜ ਦੀ ਕਿਰਪਾ ਸਦਕਾ ਸ੍ਰੀ ਰਘੂਨਾਥ ਮੰਦਰ ਵਿਜੇ ਨਗਰ ਵਿਖੇ ਸਤਿਸੰਗ ਸਮਾਗਮ ਤਿਲਕ ਰਾਜ ਵਾਲੀਆ ਦੀ ਰਹਿਨੁਮਾਈ ਹੇਠ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ, ਜਿਸ 'ਚ ਮੰਦਰ ਦੀ ਪ੍ਰਬੰਧਕ ਕਮੇਟੀ ਦੇ ਨਵੇਂ ਚੁਣੇ ਗਏ ਕਾਰਜਕਾਰੀ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਸ਼ਰਧਾਲੂ ਮੌਜੂਦ ਸਨ | ਇਸ ਮੌਕੇ ਤਿਲਕ ਰਾਜ ਵਾਲੀਆ ਵਲੋਂ ਅੰਮਿ੍ਤਬਾਣੀ ਦਾ ਪਾਠ ਕਰਕੇ ਸ਼ਰਧਾਲੂਆਂ ਨੂੰ ਨਿਹਾਲ ਕੀਤਾ | ਉਨ੍ਹਾਂ ਸ੍ਰੀ ਕਿ੍ਸ਼ਨ ਮਹਾਰਾਜ ਦੇ ਸੰਗਰਾਂਦ ਦੇ ਸੰਦੇਸ਼ ਨੂੰ ਵੀ ਸਾਂਝਾ ਕੀਤਾ | ਉਨ੍ਹਾਂ ਕਿਹਾ ਕਿ ਵਿਅਕਤੀ ਨੂੰ ਹਮੇਸ਼ਾਂ ਸੇਵਾ, ਕਿਰਪਾ ਅਤੇ ਪਿਆਰ ਲਈ ਪਰਮਾਤਮਾ ਅੱਗੇ ਪ੍ਰਾਰਥਨਾ ਕਰਨੀ ਚਾਹੀਦੀ ਹੈ | ਇਸ ਦੌਰਾਨ ਭਵਿਆ, ਰੂਬੀ, ਦਿ੍ਸ਼ਟੀ, ਸ਼ਿਵਾਨੀ ਨੇ ਆਪਣੇ ਸੁੰਦਰ ਭਜਨਾਂ ਰਾਹੀਂ ਸ਼ਰਧਾਲੂਆਂ ਨੂੰ ਨਿਹਾਲ ਕੀਤਾ | ਇਸ ਮੌਕੇ ਮੰਦਰ ਦੇ ਮੁਖੀ ਵਿਵੇਕ ਸ਼ਰਮਾ, ਉਪ-ਮੁਖੀ ਕਮਲ ਕੁਮਾਰ, ਕਾਰਜਕਾਰੀ ਮੈਂਬਰ ਸੁਨੀਲ ਪਾਂਡੇ, ਮਨੂ ਸ਼ਰਮਾ ਅਤੇ ਪੰਕਜ ਸਰੀਨ, ਡਾ: ਧਰਮਪਾਲ ਸ਼ਰਮਾ, ਪੰਨਾ ਲਾਲ ਆਹੂਜਾ, ਵਨੀਤ ਸ਼ਰਮਾ, ਰਾਮ ਸਿਮਰਨ, ਨੀਲਮ ਵਰਮਾ, ਵਿਕਾਸ ਸ਼ਰਮਾ, ਪਿ੍ੰਸ ਮਹਾਜਨ, ਸੁਖਵਿੰਦਰ ਸਿੰਘ ਰਾਜੂ, ਆਰਤੀ ਸਰੀਨ, ਗੀਤਾ ਸਰੀਨ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |
ਪਿਛਲੀ ਖ਼ਬਰ ਬਾਬਾ ਭੂਰੀ ਵਾਲੇ ਪਬਲਿਕ ਸਕੂਲ ਦੇ ਨਤੀਜਿਆਂ 'ਚ ਮੱਲਾਂ ਮਾਰਨ ਵਾਲੇ ਵਿਦਿਆਰਥੀ ਸਨਮਾਨਿਤ ਅਗਲੀ ਖ਼ਬਰ ਖ਼ਾਲਸਾ ਕਾਲਜ ਲਾਅ ਦੀਆਂ ਵਿਦਿਆਰਥਣਾਂ ਨੇ ਦਸਤਾਰਬੰਦੀ ਮੁਕਾਬਲੇ 'ਚ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।