ਰਾਜਾਸਾਂਸੀ, 17 ਮਈ (ਹਰਦੀਪ ਸਿੰਘ ਖੀਵਾ)-8 ਵੇਂ ਪੇ ਕਮਿਸ਼ਨ ਦੇ ਸਬੰਧੀ ਸਾਬਕਾ ਸੈਨਿਕ ਜਥੇਬੰਧੀਆਂ ਨਾਲ ਫੈਡਰੇਸ਼ਨ ਆਫ਼ ਵੈਟਰਨ ਵੈਲਫ਼ੇਅਰ ਐਸੋਸੀਏਸ਼ਨ ਇੰਡੀਆ ਦੀ ਹੰਗਾਮੀ ਮੀਟਿੰਗ ਵੀ.ਡਬਲੂ. ਓ ਇੰਡੀਆ ਦੀ ਪ੍ਰਧਾਨਗੀ ਵਿੱਚ ਹੋਈ ਲੁਹਾਰਕਾ ਰੋਡ ਦੇ ਗੁਰਦੁਆਰਾ ਸੰਤਸਰ ਸਾਹਿਬ ਵਿਖੇ ਹੋਈ | ਮੀਟਿੰਗ ਵਿਚ ਵਿਸ਼ੇਸ਼ ਤੌਰ ਕੌਮੀ ਪ੍ਰਧਾਨ ਸੂਬੇਦਾਰ ਅਰਜੁਨ ਸਿੰਘ ਰਾਠੌਰ ਵਿਸ਼ੇਸ਼ ਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ | ਵੈਟਰਨ ਵੈਲਫ਼ੇਅਰ ਅਰਗਾਂਈਜ਼ੇਸ਼ਨ ਇੰਡੀਆ ਦੇ ਸੂਬਾ ਪ੍ਰਧਾਨ ਸੂਬੇਦਾਰ ਮੇਜਰ ਦਿਲਬਾਗ ਸਿੰਘ ਦੀ ਦੇਖ ਰੇਖ ਵਿੱਚ ਹੋਈ ਇਸ ਮੀਟਿੰਗ ਦਾ ਮੁਖ ਮੁੱਦਾ 8ਵਾਂ ਪੇ ਕਮਿਸ਼ਨ ਕਿਹੋ ਜਿਹਾ ਹੋਣਾ ਚਾਹੀਦਾ ਰੱਖਿਆ ਗਿਆ | ਇਸ ਦੌਰਾਨ ਕੌਮੀ ਪ੍ਰਧਾਨ ਅਰਜੁਨ ਸਿੰਘ ਰਾਠੌਰ ਵਲੋਂ ਸਮੂਹ ਸੇਵਾਮੁਕਤ ਨਾਇਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਦਿਵਾਉਂਦਿਆਂ ਹੋਰ ਮਾਮਲਿਆਂ 'ਤੇ ਵਿਚਾਰ ਵਿਟਾਂਦਰੇ ਕੀਤੇ ਗਏ | ਇਸ ਦੌਰਾਨ ਵੱਖ-ਵੱਖ ਇਕਾਈ ਜਥੇਬੰਦੀਆਂ ਨੇ ਆਪਣੇ ਆਪਣੇ ਵਿਚਾਰ ਉਕਤ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸੂਬੇਦਾਰ ਅਰਜੁਨ ਸਿੰਘ ਦੇ ਅੱਗੇ ਪੇਸ਼ ਕੀਤੇ ਗਏ | ਫੈਡਰੇਸ਼ਨ ਪ੍ਰਧਾਨ ਨੂੰ ਪਹੁੰਚੀਆਂ ਹੋਈਆਂ ਜਥੇਬੰਦੀਆਂ ਨੇ 8 ਵੇਂ ਪੇ ਕਮਿਸ਼ਨ ਦਾ ਸਮਰਥਨ ਜਾਂ ਵਿਰੋਧ ਲਈ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹੋਣ ਦਾ ਭਰੋਸਾ ਦਿੱਤਾ ਗਿਆ | ਇਸ ਦੌਰਾਨ ਜਥੇਬੰਦੀਆਂ 'ਚ ਵਾਟਰਨ ਵੈਲਫ਼ੇਅਰ ਅਰਗਾਨੀਜੇਸ਼ਨ ਇੰਡੀਆ, ਸਾਬਕਾ ਸੈਨਿਕ ਸਰਬ ਸਾਂਝੀ ਕਮੇਟੀ, ਸਾਬਕਾ ਸੈਨਿਕ ਕਮੇਟੀ ਪੰਜਾਬ, ਜੇ ਐਂਡ ਕੇ ਐਕਸ ਸਰਵਿਸ ਮੇਨ ਐਸੋਸੀਏਸ਼ਨ, ਸਾਬਕਾ ਸੈਨਿਕ ਭੁਲਾਈ ਵਿੰਗ ਪੰਜਾਬ, ਏਕਸ ਸਰਵਿਸ ਮੇਨ ਵੈਲਫ਼ੇਅਰ ਯੂਨੀਅਨ ਪੰਜਾਬ, ਯੂਨਾਇਟੇਡ ਏਕਸ ਸਰਵਿਸ ਮੇਨ ਵੈਲਫ਼ੇਅਰ ਐਸੋਸੀਏਸ਼ਨ ਹੋਸ਼ਿਆਰਪੁਰ ਦੇ ਨੁਮਾਇੰਦੇ ਹਾਜ਼ਰ ਸਨ | ਸਟੇਜ ਸਕੱਤਰ ਦੀ ਭੂਮਿਕਾ ਕੈਪਟਨ ਹੀਰਾ ਸਿੰਘ ਢੋਟੀਆਂ ਨੈਸ਼ਨਲ ਸੁਪਰਡੈਂਟ ਅਤੇ ਜ਼ਿਲ੍ਹਾ ਪ੍ਰਧਾਨ ਤਰਨ ਤਾਰਨ ਨੇ ਨਿਭਾਈ | ਇਸ ਮੌਕੇ ਹਰਵਿੰਦਰ ਸਿੰਘ ਵਿਰਕ, ਜਸਪਾਲ ਸਿੰਘ ਅੰਮਿ੍ਤਸਰ, ਸੂਬੇਦਾਰ ਹਰਪਾਲ ਸਿੰਘ, ਸੂਬੇਦਾਰ ਬਲਕਾਰ ਸਿੰਘ, ਸੂਬੇਦਾਰ ਬਲਵਿੰਦਰ ਸਿੰਘ, ਵੈਟਰਨ ਜਗਦੇਵ ਸਿੰਘ ਪੰਜਵੜ ਆਦਿ ਹਾਜਿਰ ਸਨ |