10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਸ਼ਹਿਰ 'ਚ ਕਈ ਬੈਂਕਾਂ ਦੇ ਏ.ਟੀ.ਐੱਮ. ਹੋਏ ਕੈਸ਼ਲੈੱਸ, ਲੋਕਾਂ ਨੂੰ ਕਰਨਾ ਪੈ ਰਿਹੈ ਨਿਰਾਸ਼ਾ ਦਾ ਸਾਹਮਣਾ <br/>

ਅਜੀਤ ਡੈਸਕ 19-05-2026

ਅੰਮਿ੍ਤਸਰ, 18 ਮਈ (ਰਾਜੇਸ਼ ਕੁਮਾਰ ਸ਼ਰਮਾ)-ਨਕਦੀ ਦਾ ਸੰਕਟ ਹੁਣ ਏ. ਟੀ. ਐੱਮ. ਸੇਵਾਵਾਂ ਤੱਕ ਫੈਲ ਗਿਆ ਹੈ | ਸ਼ਹਿਰ 'ਚ ਬੈਂਕ ਦੇ ਜ਼ਿਆਦਾਤਰ ਏ. ਟੀ. ਐੱਮ. 'ਚ ਨਕਦੀ ਖਤਮ ਹੋ ਗਈ ਹੈ, ਜਿਸ ਕਾਰਨ ਆਪਣੀ ਜ਼ਰੂਰਤਾਂ ਲਈ ਪੈਸੇ ਕੱਢਵਾਉਣ ਲਈ ਪਹੁੰਚ ਰਹੇ ਗਾਹਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਹ ਸਥਿਤੀ ਪਿਛਲੇ ਕਈ ਦਿਨਾਂ ਤੋਂ ਕਈ ਏ. ਟੀ. ਐੱਮ. ਬੂਥਾਂ 'ਤੇ ਬਣੀ ਹੋਈ ਹੈ | ਇਸ ਸੰਬੰਧੀ ਦੀਪ ਦਵਿੰਦਰ ਸਿੰਘ ਨੇ ਕਿਹਾ ਕਿ ਉਹ ਪਿਛਲੇ ਦਿਨੀਂ ਨਿਊ ਅੰਮਿ੍ਤਸਰ ਅਤੇ ਗੋਲਡਨ ਗੇਟ ਇਲਾਕੇ 'ਚ ਸਥਾਪਤ ਸਰਕਾਰੀ ਤੇ ਗ਼ੈਰ ਸਰਕਾਰੀ ਬੈਂਕਾਂ ਦੇ ਏ. ਟੀ. ਐੱਮ. 'ਚ ਜਾ ਰਹੇ ਹਨ, ਪਰ ਨਕਦੀ ਦੀ ਘਾਟ ਕਾਰਨ ਉਨ੍ਹਾਂ ਨੂੰ ਬਿਨਾਂ ਪੈਸੇ ਦੇ ਵਾਪਸ ਜਾਣਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹੋ ਸਥਿਤੀ ਗੁਰੂ ਨਾਨਕ ਯੂਨੀਵਰਸਿਟੀ ਸਾਹਮਣੇ ਸਥਾਪਤ ਏ. ਟੀ. ਐੱਮ. ਬੂਥਾਂ 'ਤੇ ਵੀ ਲੋਕਾਂ ਨੂੰ ਝੱਲਣੀ ਪੈ ਰਹੀ ਹੈ | ਉੱਥੇ ਵੀ ਜ਼ਿਆਦਾਤਰ ਏ. ਟੀ. ਐੱਮ. ਆਉਟ ਆਫ਼ ਵਰਕਿੰਗ ਹਨ ਜਾਂ ਉਨ੍ਹਾਂ 'ਚ ਨਕਦੀ ਮੌਜੂਦ ਨਹੀਂ ਹੈ | ਕਾਰੋਬਾਰੀ ਮਨੋਜ ਜੈਨ ਨੇ ਕਿਹਾ ਕਿ ਏ. ਟੀ. ਐੱਮ. ਬੂਥਾਂ 'ਚ ਕਈ ਦਿਨਾਂ ਤੋਂ ਨਕਦੀ ਦੀ ਘਾਟ ਨੇ ਵੱਡੀ ਪੇ੍ਰਸ਼ਾਨੀ ਖੜ੍ਹੀ ਕਰ ਦਿੱਤੀ ਹੈ | ਇਸ ਬਾਰੇ ਜੱਦ ਸੰੰਬੰਧਿਤ ਬੈਂਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹ ਕੋਈ ਤਸੱਲੀਬਖ਼ਸ ਜਵਾਬ ਨਹੀਂ ਦਿੰਦੇ | ਉਨ੍ਹਾਂ ਕਿਹਾ ਕਿ ਕੁਝ ਪੇਂਡੂ ਖੇਤਰਾਂ 'ਚ ਵੀ ਏ. ਟੀ. ਐੱਮ. ਬੂਥਾਂ 'ਤੇ ਨਕਦੀ ਦੀ ਘਾਟ ਚੱਲ ਰਹੀ ਹੈ, ਜਿਸ ਕਾਰਨ ਆਮ ਲੋਕਾਂ 'ਚ ਗੁੱਸਾ ਵਧ ਰਿਹਾ ਹੈ |

ਪਿਛਲੀ ਖ਼ਬਰ ਵਿਧਾਇਕਾ ਜੀਵਨਜੋਤ ਕੌਰ ਨੇ 'ਮਾਵਾਂ ਧੀਆਂ ਸਤਿਕਾਰ ਯੋਜਨਾ' ਤਹਿਤ ਕਿੱਟਾਂ ਦੀ ਵੰਡ ਕੀਤੀ <br/> ਅਗਲੀ ਖ਼ਬਰ ਡੇਅਰੀ ਫਾਰਮਰ ਯੂਨੀਅਨ ਤੇ ਭਾਕਿਯੂ (ਸਿੱਧੂਪੁਰ) ਵਲੋਂ ਰੋਸ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।