07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਏਕਨੂਰ ਸੇਵਾ ਟਰੱਸਟ ਦੀ 175ਵੀਂ ਧਾਰਮਿਕ ਮਾਸਿਕ ਬੱਸ ਯਾਤਰਾ ਰਵਾਨਾ <br/>

ਅਕਾਲੀ ਆਗੂ ਅਮਨਦੀਪ ਸਿੰਘ ਬੋਪਾਰਾਏ ਨੂੰ ਸਨਮਾਨਿਤ ਕਰਦੇ ਹੋਏ ਅਰਵਿੰਦਰ ਵੜੈਚ, ਲਵਲੀਨ ਵੜੈਚ ਤੇ ਹੋਰ | ਤਸਵੀਰ : ਹਰਜੀਤ ਸਿੰਘ <br/> 19-05-2026
ਅੰਮਿ੍ਤਸਰ, 18 ਮਈ (ਰਾਜੇਸ਼ ਕੁਮਾਰ ਸ਼ਰਮਾ)-ਰਾਸ਼ਟਰੀ ਨੌਜਵਾਨ ਸੋਸ਼ਲ ਐਂਡ ਸਪੋਰਟਸ ਸੁਸਾਇਟੀ ਦੇ ਧਾਰਮਿਕ ਯੂਨਿਟ ਏਕਨੂਰ ਸੇਵਾ ਟਰੱਸਟ ਵਲੋਂ ਲਗਾਤਾਰ ਚੱਲ ਰਹੀ 175ਵੀਂ ਮਾਸਿਕ ਬੱਸ ਯਾਤਰਾ ਦੇ ਤਹਿਤ ਸੰਗਤਾਂ ਨੂੰ ਵੱਖ-ਵੱਖ ਗੁਰਦੁਆਰਿਆਂ ਦੇ ਦਰਸ਼ਨ ਕਰਵਾਏ ਗਏ | ਬਸ ਯਾਤਰਾ ਨੂੰ ਮਜੀਠਾ ਰੋਡ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਅਮਨਦੀਪ ਸਿੰਘ ਬੋਪਾਰਾਏ ਵਲੋਂ ਰਵਾਨਾ ਕੀਤਾ ਗਿਆ | ਇਸ ਦੌਰਾਨ ਟਰੱਸਟ ਵਲੋਂ ਕੀਤੇ ਜਾ ਰਹੇ ਸਮਾਜਿਕ ਤੇ ਧਾਰਮਿਕ ਕਾਰਜਾਂ ਦੀ ਸ਼ਲਾਘਾ ਕੀਤੀ | ਯਾਤਰਾ ਦੌਰਾਨ ਪ੍ਰਸਿੱਧ ਧਾਰਮਿਕ ਗਾਇਕ ਸੰਨੀ ਗਿੱਲ, ਜਗਜੀਤ ਪੰਮਾ, ਲਵਲੀਨ ਵੜੈਚ, ਕਨਿਕਾ ਸ਼ਰਮਾ ਸਮੇਤ ਹੋਰ ਗਾਇਕਾਂ ਵਲੋਂ ਸੰਗਤਾਂ ਨੂੰ ਪ੍ਰਭੂ ਚਰਨਾਂ ਦੇ ਨਾਲ ਜੋੜਿਆ ਗਿਆ | ਸੰਸਥਾ ਦੇ ਪ੍ਰਮੁੱਖ ਅਰਵਿੰਦਰ ਵੜੈਚ ਨੇ ਕਿਹਾ ਕਿ 175ਵੀਂ ਮਾਸਿਕ ਬੱਸ ਯਾਤਰਾ ਦੇ ਦੌਰਾਨ ਨਾਲ ਜਾਣ ਵਾਲੀਆਂ ਸੰਗਤਾਂ ਦੇ ਅਸੀਂ ਤਹਿ ਦਿਲੋਂ ਧੰਨਵਾਦੀ ਹਾਂ, ਜਿਨ੍ਹਾਂ ਦੇ ਸਹਿਯੋਗ ਦੇ ਚੱਲਦਿਆਂ ਅਸੀਂ ਵੀ ਧਾਰਮਿਕ ਸੰਸਥਾਵਾਂ ਦੇ ਦਰਸ਼ਨ ਕਰ ਚੁੱਕੇ ਹਾਂ | ਉਨ੍ਹਾਂ ਨੇ ਖਾਸ ਕਰਕੇ ਨੌਜਵਾਨਾਂ ਨੂੰ ਧਾਰਮਿਕ ਕੰਮਾਂ ਦੇ ਨਾਲ ਵੱਧ ਤੋਂ ਵੱਧ ਚੱਲਣ ਲਈ ਅਪੀਲ ਵੀ ਕੀਤੀ | ਇਸ ਮੌਕੇ ਕੌਂਸਲਰ ਅਮਨ ਐਰੀ, ਬਲਬੀਰ ਭਸੀਨ, ਜਤਿੰਦਰ ਅਰੋੜਾ, ਪੰਡਿਤ ਵਿਜੇ ਸ਼ਰਮਾ, ਸੁਸ਼ੀਲ ਸ਼ਰਮਾ, ਡਾ. ਨਰਿੰਦਰ ਚਾਵਲਾ, ਧੀਰਜ ਮਲਹੋਤਰਾ, ਹਰਮਿੰਦਰ ਸਿੰਘ ਉੱਪਲ, ਸ਼ਿਵ ਕੁਮਾਰ ਮੱਲੀ, ਰੰਜਨ ਸ਼ਰਮਾ, ਅਰਜੁਨ ਮਦਾਨ, ਰਾਜੂ ਮਦਾਨ, ਸੰਦੀਪ ਸ਼ਰਮਾ, ਦੀਪਕ ਸਭਰਵਾਲ, ਲਲਿਤ ਮਲਹੋਤਰਾ, ਪਵਿੱਤਰ ਜੋਤ ਵੜੈਚ, ਅਮਨਦੀਪ ਸਿੰਘ ਸਾਬਾ, ਅਸ਼ਵਨੀ ਸ਼ਰਮਾ, ਗੁਲਸ਼ਨ ਸ਼ਰਮਾ, ਸੁਮਨ ਲਤਾ, ਨਰਿੰਦਰ ਸਿੰਘ, ਵਿਸ਼ਾਲੀ, ਵਿਨੇ ਅਰੋੜਾ, ਦੇਵ ਸ਼ਰਮਾ, ਮੋਨੂ ਸ਼ਰਮਾ, ਰਵੀ ਸ਼ੰਕਰ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਅੰਮਿ੍ਤਸਰ ਰੇਲਵੇ ਸਟੇਸ਼ਨ 'ਤੇ ਫਿਰੋਜ਼ਪੁਰ ਮੰਡਲ ਵਲੋਂ ਯਾਤਰੀਆਂ ਨੂੰ ਵਾਤਾਵਰਨ ਪ੍ਰਤੀ ਕੀਤਾ ਜਾਗਰੂਕ ਅਗਲੀ ਖ਼ਬਰ ਸਨਅਤਕਾਰਾਂ ਨੂੰ ਪੰਜਾਬ ਸਰਕਾਰ ਦੀ ਉਦਯੋਗਿਕ ਤੇ ਵਪਾਰ ਨੀਤੀ ਬਾਰੇ ਜਾਣਕਾਰੀ ਦੇਣ ਲਈ ਸੈਮੀਨਾਰ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।