ਅੰਮਿ੍ਤਸਰ, 19 ਮਈ (ਰੇਸ਼ਮ ਸਿੰਘ)-ਥਾਣਾ ਮਕਬੂਲਪੁਰਾ ਖੇਤਰ 'ਚ ਨਸ਼ਾ ਕਰਦੇ ਨੌਜਵਾਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ | ਇਸ ਉਪੰਰਤ ਹਰਕਤ 'ਚ ਆਈ ਪੁਲਿਸ ਵਲੋਂ ਦੋਵਾਂ ਨੌਜਵਾਨਾਂ ਨੂੰ ਨਸ਼ਾ ਛੁਡਾਊ ਕੇਂਦਰ 'ਚ ਭਰਤੀ ਕਰਵਾਇਆ ਗਿਆ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਇਹ ਪਹਿਲਾਂ ਵੀ ਨਸ਼ਾ ਛੁਡਾਊ ਕੇਂਦਰ 'ਚ ਭਰਤੀ ਕਰਵਾਏ ਗਏ ਸਨ ਪਰ ਉਥੋਂ ਆ ਕੇ ਮੁੜ ਨਸ਼ਾ ਕਰਨ ਲੱਗ ਪਏ | ਥਾਣਾ ਮਕਬੂਲਪੁਰਾ ਦੀ ਐੱਸ. ਐੱਚ. ਓ. ਇੰਸ: ਅਮਨਦੀਪ ਕੌਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ 'ਚ ਨਸ਼ਾ ਕਰਦੇ ਦਿਖਾਈ ਦਿੱਤੇ ਸਨ ਜਿਨ੍ਹਾਂ ਦੀ ਸ਼ਨਾਖਤ ਦੀਪਕ ਸਿੰਘ ਪ੍ਰਤਾਪ ਸਿੰਘ ਤੇ ਅਜੈ ਵਾਸੀ ਦਿੱਲੀ ਵਜੋਂ ਹੋਈ ਹੈ | ਇਨ੍ਹਾਂ ਨੂੰ ਪਹਿਲਾਂ ਵੀ ਨਸ਼ਾ ਛੁਡਾਊ ਕੇਂਦਰ 'ਚ ਭਰਤੀ ਕਰਵਾਇਆ ਗਿਆ ਸੀ | ਇਹ ਦੋਵੇਂ ਨਸ਼ਾ ਕਰਨ ਦੇ ਆਦੀ ਦਸੇ ਗਏ ਹਨ | ਇਨ੍ਹਾਂ ਨੂੰ ਅੱਜ ਮੁੜ ਕਾਬੂ ਕਰਕੇ ਨਸ਼ਾ ਛੁਡਾਊ ਕੇਂਦਰ 'ਚ ਭਰਤੀ ਕਰਵਾ ਦਿੱਤਾ ਗਿਆ ਹੈ |