24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਮਹਿੰਗਾਈ, ਪੈਟਰੋਲ, ਡੀਜ਼ਲ ਤੇ ਗੈਸ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ 'ਚ ਕਾਮਰੇਡਾਂ ਵਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ <br/>

ਮਹਿੰਗਾਈ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਕਾਮਰੇਡਾਂ ਦਾ ਭਰਵਾਂ ਇਕੱਠ | ਤਸਵੀਰ : ਹਰਜੀਤ ਸਿੰਘ <br/> 20-05-2026
ਅੰਮਿ੍ਤਸਰ, 19 ਮਈ (ਰੇਸ਼ਮ ਸਿੰਘ)–ਮਹਿੰਗਾਈ, ਕਾਲਾ ਬਾਜ਼ਾਰੀ ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਵਧੀਆਂ ਕੀਮਤਾਂ ਵਿਰੁੱਧ ਇੱਥੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਤੇ ਸੀ.ਪੀ.ਆਈ. ਐੱਮ. ਐੱਲ. (ਲਿਬਰੇਸ਼ਨ) ਦੇ ਸੈਂਕੜੇ ਕਾਰਕੁੰਨਾਂ ਵਲੋਂ ਇੱਥੇ ਉੱਚੇ ਪੁਲ ਤਿਕੋਣੀ ਪਾਰਕ ਵਿਖੇ ਰੂਹ ਭਰਪੂਰ ਇਕੱਠ ਕੀਤਾ ਜਿਸਨੂੰ ਇਨ੍ਹਾਂ ਪਾਰਟੀਆਂ ਦੇ ਪ੍ਰਮੁੱਖ ਆਗੂਆਂ ਰਤਨ ਸਿੰਘ ਰੰਧਾਵਾ, ਬਲਬੀਰ ਸਿੰਘ ਝਾਮਕਾ, ਡਾ: ਸਤਨਾਮ ਸਿੰਘ ਅਜਨਾਲਾ, ਜਗਤਾਰ ਸਿੰਘ ਕਰਮਪੁਰਾ ਅਤੇ ਕਾ: ਕਿਰਪਾਲ ਸਿੰਘ ਗਿੱਲ ਨੇ ਰੋਹ ਭਰੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੇਲ, ਗੈਸ ਦੀਆਂ ਵਧਾਈਆਂ ਕੀਮਤਾਂ ਦੀ ਨਿਰੋਲ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਜਿੰਮੇਵਾਰ ਹੈ ਜਿਹੜੀ ਤੇਲ ਗੈਸ ਦੀ ਬਾਹਰਲੇ ਦੇਸ਼ਾਂ ਤੋਂ ਖਰੀਦ ਕੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਦਿਸ਼ਾ ਨਿਰਦੇਸ਼ਾਂ ਤੇ ਕਰਦੀ ਹੈ ਜਦੋਂ ਕਿ ਸਾਨੂੰ ਰੂਸ ਅਤੇ ਈਰਾਨ ਪਾਸੋਂ ਸਸਤੀਆਂ ਦਰਾਂ ਤੇ ਮਿਲ ਸਕਦਾ ਹੈ | ਪਾਰਟੀ ਆਗੂਆਂ ਨੇ ਅੱਗੇ ਕਿਹਾ ਕਿ ਕਾਰਪੋਰੇਟ ਅਦਾਰਿਆਂ ਅਤੇ ਉਨ੍ਹਾਂ ਦੀਆਂ ਕੰਪਨੀਆਂ ਵਲੋਂ ਆਰਜ਼ੀ ਥੁੜ ਪੈਦਾ ਕਰਕੇ ਗਰੀਬ ਲੋਕਾਂ ਨੂੰ ਬਲੈਕ ਵਿਚ ਮਹਿੰਗੇ ਭਾਅ ਤੇ ਗੈਸ ਸਿਲੰਡਰ ਲੈਣੇ ਪੈ ਰਹੇ ਹਨ | ਇਸਦੇ ਨਾਲ ਹੀ ਹੋਰ ਪ੍ਰਚੂਨ ਵਸਤਾਂ ਵੀ ਆਮ ਲੋਕਾਂ ਨੂੰ ਮਹਿੰਗੇ ਭਾਅ ਤੇ ਖ਼ਰੀਦਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਆਗੂਆਂ ਨੇ ਅੱਗੇ ਕਿਹਾ ਕਿ ਮੋਦੀ ਸਰਕਾਰ ਦੇ ਬਾਰਾਂ ਸਾਲਾਂ ਦੇ ਰਾਜ ਦੌਰਾਨ ਵਿਸ਼ਵ ਮੰਡੀ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਕਈ ਵਾਰ ਭਾਰੀ ਕਟੌਤੀ ਹੋਣ ਦੇ ਬਾਵਜੂਦ ਤੇਲ ਕੰਪਨੀਆਂ ਨੇ ਇਨ੍ਹਾਂ ਵਸਤਾਂ ਦੀਆਂ ਕੀਮਤਾਂ ਨਹੀਂ ਘਟਾਈਆਂ ਜਿਸ ਕਾਰਨ ਇਨ੍ਹਾਂ ਤੇਲ ਕੰਪਨੀਆਂ ਨੇ 44 ਲੱਖ ਕਰੋੜ ਰੁਪਏ ਦਾ ਮੁਨਾਫਾ ਕਮਾਇਆ ਹੈ ਅਤੇ ਹੁਣ ਘਾਟਾ ਪੈਣ ਦਾ ਝੂਠਾ ਰੌਲਾ ਪਾ ਰਹੇ ਹਨ | ਇਸ ਮੁਜ਼ਾਹਰੇ ਦੇ ਅੰਤ ਵਿਚ ਕੋਤਵਾਲੀ ਸਾਹਮਣੇ ਭਾਜਪਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫ਼ੂਕਿਆ ਗਿਆ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਅੰਤ 'ਚ ਆਏ ਸਾਥੀਆਂ ਦਾ ਸਾਥੀ ਮੰਗਲ ਸਿੰਘ ਟਾਂਡਾ ਨੇ ਧੰਨਵਾਦ ਕੀਤਾ |

ਪਿਛਲੀ ਖ਼ਬਰ ਮਕਬੂਲਪੁਰਾ 'ਚ ਨਸ਼ਾ ਕਰਦੇ ਨੌਜਵਾਨਾਂ ਦੀ ਵੀਡੀਓ ਉਪੰਰਤ ਹਰਕਤ 'ਚ ਆਈ ਪੁਲਿਸ <br/> ਅਗਲੀ ਖ਼ਬਰ ਐੱਸ.ਐੱਚ.ਓ. ਰਾਜਾਸਾਂਸੀ ਵਲੋਂ ਪੱਤਰਕਾਰ ਭਾਈਚਾਰੇ ਨਾਲ ਦੁਰਵਿਹਾਰ ਕਰਨ 'ਤੇ ਚੱਕਾ ਜਾਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।